![]()

ਕਰ ਭਲਾ ਹੋ ਭਲਾ ਸੇਵਾ ਸੋਸਾਇਟੀ ਨੇ ਵੈਲੇਟਾਈਨ – ਡੇ ਤੇ ਜਰੁਰਤਮੰਦਾ ਨਾਲ ਭੋਜਨ ਕਰਕੇ ਜਤਾਇਆ ਅਨੋਖਾ ਪਿਆਰ
ਲੁਧਿਆਣਾ, 9 ਫਰਵਰੀ ( ਸਤ ਪਾਲ ਸੋਨੀ ) : ਕਰ ਭਲਾ ਹੋ ਭਲਾ ਸੇਵਾ ਸੋਸਾਇਟੀ ਨੇ ਰਖਬਾਗ ਵਿਖੇ ਵੈਲੇਟਾਈਨ – ਡੇ ਦੇ ਥਾਂ ਤੇ ਰੋਟੀ ਦਿਵਸ ਮਨਾਇਆ । ਬਤੋਰ ਮੁੱਖ ਮਹਿਮਾਨ ਸ਼ਾਮਿਲ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਸੋਸਾਇਟੀ ਮੈਬਰਾਂ ਸਹਿਤ ਜ਼ਮੀਨ ਤੇ ਬੈਠ ਕੇ ਜਰੁਰਤਮੰਦ ਲੋਕਾਂ ਨਾਲ ਭੋਜਨ ਖਾ ਕੇ ਉਨਾਂ ਨਾਲ ਅਨੇਖੇ ਢੰਗ ਨਾਲ ਪਿਆਰ ਦਾ ਇਜਹਾਰ ਕੀਤਾ । ਗੋਸ਼ਾ ਨੇ ਪਿਆਰ ਵੰਡੋ ਅਤੇ ਪਿਆਰ ਕਰੋ ਦਾ ਆਹਵਾਨ ਕਰਦੇ ਹੋਏ ਪਿਆਰ ਦੀ ਪਰਿਭਾਸ਼ਾ ਦਾ ਵਿਖਿਆਨ ਕਰਦੇ ਹੋਏ ਕਿਹਾ ਕਿ ਪਿਆਰ ਅਜਿਹਾ ਅਨਮੋਲ ਖਜਾਨਾ ਹੈ ਜਿਸਨੂੰ ਜਿਨਾਂ ਵੰਡੋਗੇ ਓਨਾਂ ਹੀ ਵਧਦਾ ਹੈ । ਪਿਆਰ ਸਿਰਫ ਮਹਿਲਾ – ਪੁਰੁਸ਼ ਦੇ ਵਿੱਚ ਹੀ ਨਹੀਂ ਸਗੋਂ ਗੁਰੂ – ਚੇਲਾ , ਭਰਾ – ਭੈਣ , ਮਾਤਾ – ਪਿਤਾ , ਦੋਸਤ ਅਤੇ ਰਿਸ਼ਤੇਦਾਰਾਂ ਦੇ ਸੰਬਧਾਂ ਨੂੰ ਜੋਡ਼ਨ ਦੀ ਮਜਬੂਤ ਕਡ਼ੀ ਹੈ , ਪਰ ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਕੁੱਝ ਆਸਾਮਾਜਿਕ ਤਤਵਾਂ ਦੀ ਬੁਰੀ ਨਜ਼ਰ ਨੇ ਪਿਆਰ ਵਰਗੇ ਪਵਿਤਰ ਸ਼ਬਦ ਨੂੰ ਨਰ – ਨਾਰੀ ਦੇ ਵਿੱਚਕਾਰ ਹੀ ਰਿਸ਼ਤਾ ਸੱਮਝ ਕੇ ਇਸਨੂੰ ਬਦਨਾਮ ਕਰਨ ਦੇ ਯਤਨ ਕੀਤੇ ਹਨ । ਆਓ ਸਭ ਮਿਲਕੇ ਇਸ ਪਾਵਨ ਪਵਿਤਰ ਪਿਆਰ ਦੇ ਰਿਸ਼ਤੇ ਨੂੰ ਜਰੁਰਤਮੰਦਾਂ ਦੇ ਨਾਲ ਵੰਡ ਕੇ ਸੱਚਾ ਵੈਲੇਟਾਈਨ – ਡੇ ਮਨਾਈਏ । ਕਰ ਭਲਾ ਹੋ ਭਲਾ ਸੇਵਾ ਸੋਸਾਇਟੀ ਦੇ ਆਗੂਆਂ ਮਨਜੋਤ ਮੱਕਡ਼ , ਰਿੰਕੂ ਮੱਕਡ਼ , ਏਕਮ ਪਾਹਵਾ , ਡੋਨੂੰ ਮੱਕਡ਼ , ਕਮਲ ਪਾਹਵਾ ਅਤੇ ਕਮਲਪ੍ਰੀਤ ਸਿੰਘ ਨੇ ਕਿਹਾ ਕਿ ਜਰੁਰਤਮੰਦਾ ਦੇ ਨਾਲ ਪਿਆਰ ਵੰਡਣ ਨਾਲ ਜਿਹਡ਼ਾ ਸੱਚਾ ਸੁਖ ਪ੍ਰਾਪਤ ਹੋਇਆ ਹੈ । ਉਸਦਾ ਵਰਣਨ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ ।