![]()

ਲੁਧਿਆਣਾ, 18 ਜਨਵਰੀ ( ਸਤ ਪਾਲ ਸੋਨੀ ) : ਅੱਜ ਵਾਲਮੀਕਿ ਸੇਵਕ ਸੰਘ ਰਜਿ. ਵੀ. ਐਸ. ਐਸ. ਦੇ ਮੁੱਖ ਦਫ਼ਤਰ ਵਿਖੇ ਸੰਸਥਾ ਦੇ ਮੁੱਖ ਸੰਚਾਲਕ ਵੀਰ ਸ਼੍ਰੇਸ਼ਠ ਰਵੀ ਬਾਲੀ ਦੀ ਅਗਵਾਈ ਵਿਚ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੀ. ਐਸ. ਐਸ. ਵਲੋਂ ਮਹੰਤ ਮਲਕੀਤ ਨਾਥ, ਧੂਣਾ ਸਾਹਿਬ ਟਰੱਸਟ ਦੇ ਚੇਅਰਮੈਨ ਉਮ ਪ੍ਰਕਾਸ਼ ਗੱਬਰ ਅਤੇ ਟਰੱਸਟ ਦੇ ਜਨਰਲ ਸਕੱਤਰ ਹੈਪੀ ਭੀਲ ਦਾ ਲੁਧਿਆਣਾ ਪੁੱਜਣ ਦੇ ਜਿਥੇ ਭਰਵਾਂ ਸੁਆਗਤ ਕੀਤਾ ਉਥੇ ਹੀ ਸਮੂਹ ਵੀ. ਐਸ. ਐਸ. ਦੀ ਟੀਮ ਵਲੋਂ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਕਤ ਮਹਿਮਾਨਾਂ ਅਤੇ ਵੀ. ਐਸ. ਐਸ. ਦੀ ਸਮੂਹ ਟੀਮ ਵਲੋਂ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਰਵੀ ਬਾਲੀ ਨੇ ਕਿਹਾ ਕਿ ਵੀ. ਐਸ. ਐਸ. ਵਾਲਮੀਕਿ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵਾਲਮੀਕਿ ਸਮਾਜ ਨੂੰ ਜਿਥੇ ਸਮਾਜਿਕ ਕੁਰਤੀਆਂ ਖਿਲਾਫ਼ ਜਾਗਰੂਕ ਕੀਤਾ ਜਾਵੇਗਾ, ਉਥੇ ਹੀ ਸਮਾਜ ਨੂੰ ਸਿੱਖਿਆ ਲਈ ਵੀ ਜਾਰੂਕ ਕੀਤਾ ਜਾਵੇਗਾ। ਇਸ ਮੌਕੇ ਆਏ ਹੋਏ ਮਹਿਮਾਨਾਂ ਵਲੋਂ ਵੀ. ਐਸ. ਐਸ. ਦੀ ਪੂਰੀ ਟੀਮ ਨੂੰ ਉਕਤ ਕਾਰਜਾਂ ਲਈ ਸਹਿਯੋਗ ਦੇਣ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਵਿੱਕੀ ਹੰਸ, ਜਤਿੰਦਰ ਘਾਵਰੀ, ਗੋਰਵ, ਸੰਦੀਪ ਚੌਹਾਨ, ਪਰਮਜੀਤ ਸਿੰਘ, ਦਰਸ਼ਨ ਕੁਮਾਰ, ਬਬਲੂ ਝੰਜੋਟ, ਬਬਲਾ ਕੁਮਾਰ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।