ਵਿਧਾਇਕ ਸੰਜੇ ਤਲਵਾਡ਼ ਵੱਲੋਂ ਵਿਦਿਆਰਥਣਾਂ ਦਾ ਐਕਟਿਵਾ ਸਕੂਟਰ ਨਾਲ ਕੀਤਾ ਸਨਮਾਨ

Loading

ਵਾਅਦੇ ਮੁਤਾਬਿਕ ਐਮ.ਪੀ. ਚੋਣਾਂ ‘ਚ ਸਭ ਤੋਂ ਵੱਧ ਲੀਡ ਲਿਆਉਣ ਵਾਲੀ ਕੌਸਲਰ ਨੂੰ ਭੇਜਿਆ ਜਾ ਰਿਹਾ ਦੁਬਈ ਟੂਰ ‘ਤੇ

 

ਲੁਧਿਆਣਾ, ,15   ਜੁਲਾਈ (ਸਤ ਪਾਲ  ਸੋਨੀ) : ਲੁਧਿਆਣਾ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾਡ਼ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ, ਸੁਭਾਸ਼ ਨਗਰ ਦੀ ,12ਵੀਂ ਜਮਾਤ ਅਤੇ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਵਿੱਚੋਂ ਸਭ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਐਕਟਿਵਾ ਸਕੂਟਰ ਦੇ ਕੇ ਸਨਮਾਨਿਤ ਕੀਤਾ ਗਿਆ।ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ ਵਿਖੇ 12ਵੀਂ ਜਮਾਤ ਵਿੱਚੋਂ ਲੁਧਿਆਣਾ ਪੂਰਬੀ ਦੇ ਸਕੂਲਾਂ ਵਿਚੋਂ ਸਭ ਤੋਂ ਵੱਧ ਅੰਕ ਲੈਣ ਵਾਲੀ ਗੀਤਾ ਰਾਣੀ ਪੁੱਤਰੀ ਦਲਜੀਤ ਕੁਮਾਰ ਅਤੇ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਵਿੱਖੇ ਦਸਵੀਂ ਜਮਾਤ ਵਿੱਚੋਂ ਲੁਧਿਆਣਾ ਪੂਰਬੀ ਦੇ ਸਕੂਲਾਂ ਵਿਚੋਂ ਸੱਭ ਤੋਂ ਵੱਧ ਅੰਕ ਲੈਣ ਵਾਲੀ ਅੰਜਲੀ ਪੁਤਰੀ ਸੰਜੀਵ ਕੁਮਾਰ ਨੂੰ ਵਿਧਾਇਕ ਸੰਜੇ ਤਲਵਾਡ਼ ਨੇ ਐਕਟਿਵਾ ਸਕੂਟਰ ਦੇ ਕੇ ਸਨਮਾਨਿਤ ਕੀਤਾ। ਇਨਾਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਵਿੱਚ 450 ਅੰਕਾਂ ਵਿੱਚੋਂ 401 ਅੰਕ ਪ੍ਰਾਪਤ ਕੀਤੇ ਅਤੇ ਦਸਵੀਂ ਜਮਾਤ ਵਿੱਚੋਂ 650  ਵਿੱਚੋਂ 645ਅੰਕ ਪ੍ਰਾਪਤ ਕੀਤੇ। ਇਸ ਦੇ ਨਾਲ ਹੀ ਵਿਧਾਇਕ ਸੰਜੇ ਤਲਵਾਡ਼ ਨੇ ਆਪਣੇ ਕੌਸਲਰਾਂ ਨਾਲ ਐਮ.ਪੀ. ਚੋਣਾਂ ਤੋਂ ਪਹਿਲਾਂ ਸਭ ਤੋਂ ਵੱਧ ਲੀਡ ਲਿਆਉਣ ਵਾਲੇ ਕੌਸਲਰਾਂ ਨੂੰ ਦੁਬਈ ਦਾ ਟੂਰ ਪੈਕਿਜ ਦੇਣ ਦਾ ਜੋ ਵਾਅਦਾ ਕੀਤਾ ਸੀ, ਨੂੰ ਧਿਆਨ ਵਿੱਚ ਰੱਖਦੇ ਹੋਏ ਕੌਸਲਰ ਗੁਲਸ਼ਨ ਕੌਰ ਰੰਧਾਵਾ ਦਾ ਨਾਮ ਘੋਸ਼ਿਤ ਕੀਤਾ ਅਤੇ ਉਨਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਆਪਣੇ ਵਾਅਦੇ ਅਨੁਸਾਰ 15   ਅਗਸਤ ਨੂੰ ਦੁਬਈ ਟੂਰ ਭੇਜਿਆ ਜਾ ਰਿਹਾ ਹੈ।

ਸੰਜੇ ਤਲਵਾਡ਼ ਨੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੰਦਿਆਂ ਬੱਚਿਆਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਤੇ ਉਮੀਦ ਕੀਤੀ ਕਿ ਹਲਕਾ ਪੂਰਬੀ ਦੇ ਹੋਰ ਵੀ ਵਿਦਿਆਰਥੀ ਆਉਣ ਵਾਲੇ ਸਮੇਂਂ ਵਿੱਚ ਚੰਗੇ ਅੰਕ ਲੈ ਕੇ ਆਪਣੇ ਮਾਪਿਆਂ ਤੇ ਹਲਕੇ ਦਾ ਮਾਣ ਵਧਾਉਣਗੇ ਅਤੇ ਹਰ ਸਾਲ ਇਸੇ ਤਰਾਂ ਐਕਟਿਵਾ ਸਕੂਟਰ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਦਿੱਤੀ ਜਾਵੇਗੀ।ਪ੍ਰਿਸੀਪਲ ਰਾਜੇਸ਼ ਕੁਮਾਰ ਅਤੇ ਪ੍ਰਿੰਸੀਪਲ ਨੀਰੂ ਕੌਡ਼ਾ ਨੇ ਵਿਧਾਇਕ ਸੰਜੇ ਤਲਵਾਡ਼ ਦਾ ਧੰਨਵਾਦ ਕੀਤਾ ਤੇ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕੀਤੀ ਤੇ ਕਿਹਾ ਕਿ ਹਲਕਾ ਪੂਰਬੀ ਵਿੱਚ ਪਹਿਲੀ ਵਾਰ ਕਿਸੇ ਵਿਧਾਇਕ ਨੇ ਆਪਣੇ ਨਿਜ਼ੀ ਖਰਚ ਵਿੱਚੋਂ ਇਸ ਤਰਾਂ ਦਾ ਉਪਹਾਰ (ਐਕਟਿਵਾ ਸਕੂਟਰ) ਦਿੱਤਾ।

ਇਸ ਮੌਕੇ  ਮੀਨੂ ਤਲਵਾਡ਼, ਜ਼ਿਲਾ ਮਹਿਲਾ ਪ੍ਰਧਾਨ ਲੀਨਾ ਟਪਾਰੀਆ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਸਮੂਹ ਕੌਂਸਲਰ ਪੱਲਵੀ ਵਿਨਾਇਕ, ਕੌਂਸਲਰ ਸੁਖਦੇਵ ਬਾਵਾ, ਕੌਂਸਲਰ ਮਨਦੀਪ ਕੌਰ, ਕੌਂਸਲਰ ਮਨੀਸ਼ਾ ਟਪਾਰੀਆ, ਕੌਂਸਲਰ ਰਵਿੰਦਰ ਖਿੰਡਾ ,ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਂਸਲਰ ਨਰੇਸ਼ ਕੁਮਾਰ ਉੱਪਲ , ਕੌਂਸਲਰ ਕੰਚਨ ਮਲਹੋਤਰਾ, ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਰਾਜੂ ਅਰੋੜਾ, ਕੌਂਸਲਰ ਵਨੀਤ ਭਾਟੀਆ, ਕੌਂਸਲਰ ਕਿੱਟੀ ਉੱਪਲ, ਕੌਂਸਲਰ ਸੰਦੀਪ ਕੁਮਾਰੀ , ਸਾਬਕਾ ਕੌਂਸਲਰ ਵਰਿੰਦਰ ਸਹਿਗਲ,ਸਾਬਕਾ  ਕੌਂਸਲਰ ਆਸ਼ਾ ਗਰਗ, ਕੌਂਸਲਰ ਪਤੀ ਵਿਪਨ ਵਿਨਾਇਕ, ਕੌਂਸਲਰ ਪਤੀ,ਮੋਨੂੰ ਖਿੰਡਾ, ਕੌਂਸਲਰ ਪਤੀ ਸਰਬਜੀਤ, ਕੌਂਸਲਰ ਪਤੀ ਸਤੀਸ਼ ਮਲਹੋਤਰਾ, ਕੌਂਸਲਰ ਪਤੀ ਦੀਪਕ ਉੱਪਲ, ਕੌਂਸਲਰ ਪਤੀ ਗੌਰਵ ਭੱਟੀ,ਵਾਰਡ ਇੰਚਾਰਜ਼ ਵਿਜੇ ਕਲਸੀ, ਵਾਰਡ ਇੰਚਾਰਜ਼ ਸੰਜੀਵਨ ਸ਼ਰਮਾ, ਵਾਰਡ ਇੰਚਾਰਜ਼ ਜਗਦੀਸ਼ ਲਾਲ,ਪੀਤਾਂਜਲੀ ਸ਼ਰਮਾ ਬਲਾਕ ਪ੍ਰਧਾਨ, ਕਪਿਲ ਮਹਿਤਾ, ਦਿਵੇਸ਼ ਮੱਕੜ ਅਤੇ ਸਾਗਰ ਉੱਪਲ ਆਦਿ ਸ਼ਾਮਿਲ ਸਨ ।

 

 

43490cookie-checkਵਿਧਾਇਕ ਸੰਜੇ ਤਲਵਾਡ਼ ਵੱਲੋਂ ਵਿਦਿਆਰਥਣਾਂ ਦਾ ਐਕਟਿਵਾ ਸਕੂਟਰ ਨਾਲ ਕੀਤਾ ਸਨਮਾਨ
error: Content is protected !!