![]()

ਲੁਧਿਆਣਾ, 20 ਦਸੰਬਰ ( ਸਤ ਪਾਲ ਸੋਨੀ ) : ਹਲਕਾ ਉੱਤਰੀ ਦੇ ਵਿਧਾਇਕ ਸ਼੍ਰੀ ਰਾਕੇਸ਼ ਪਾਂਡੇ ਨੇ ਅੱਜ ਵਾਰਡ ਨੰ: 29 ਵਿੱਚ ਪੈਂਦੇ ਯੂਨਾਇਟਡਜ਼ ਸਟਰੀਟ ਸਡ਼ਕ ਦੇ ਕੰਮ ਦੀ ਸ਼ੁਰੂਆਤ ਕਰਵਾਈ ਜੋ ਕਿ 71 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਪਾਂਡੇ ਨੇ ਦੱਸਿਆ ਕਿ ਇਹ ਸਡ਼ਕ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ ਬਣਾਈ ਜਾਵੇਗੀ ਜਿਸ ਸਡ਼ਕ ਦੀ ਚੌਡ਼ਾਈ 20 ਫੁੱਟ ਹੋਵੇਗੀ ਅਤੇ ਲੰਬਾਈ ਅੱਧਾ ਕਿਲੋਮੀਟਰ ਤੋਂ ਜ਼ਿਆਦਾ ਹੋਵੇਗੀ। ਉਨਾਂ ਕਿਹਾ ਕਿ ਇਹ ਸਡ਼ਕ ਬਹੁਤ ਜਲਦ ਬਣ ਕੇ ਤਿਆਰ ਹੋ ਜਾਵੇਗੀ ਜਿਸ ਨਾਲ ਆਮ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ।
ਇਸ ਮੌਕੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦਾ ਸਰਬ ਪੱਖੀ ਵਿਕਾਸ ਕਰਵਾਉਣ ਲਈ ਤਤਪਰ ਹੈ ਸਭ ਤੋਂ ਵਧੇਰੇ ਤਵੱਜ਼ੋ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਿੱਖਿਆ, ਸਿਹਤ ਅਤੇ ਹੋਰ ਸਹੂਲਤਾਂ ਵੀ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਸੂਬਾ ਜਲਦ ਹੀ ਦੇਸ਼ ਦਾ ਸਭ ਤੋਂ ਵਿਕਸਤ ਸੂਬਾ ਬਣ ਕੇ ਸਾਹਮਣੇ ਆਵੇਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੋਨੀ ਬਖਸ਼ੀ, ਰਮੇਸ਼ ਕਪੂਰ,ਅਸ਼ੋਕ ਮਰਵਾਹਾ, ਰੌਕੀ ਭਾਟੀਆ, ਸ਼ਤੀਸ਼ ਬੱਬੂ, ਸੰਜੀਵ ਮਲਿਕ ਅਤੇ ਹੋਰ ਹਾਜ਼ਰ ਸਨ।