ਵਿਧਾਇਕ ਪਾਂਡੇ ਨੇ ਪ੍ਰੇਮ ਨਗਰ ਵਿਖੇ 5.40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਓਪਨ ਜਿਮ ਦਾ ਕੀਤਾ ਉਦਘਾਟਨ

Loading

ਪੰਜਾਬ ਸਰਕਾਰ ਸੂਬੇ ਦੇ ਸਰਬ-ਪੱਖੀ ਵਿਕਾਸ ਲਈ ਵਚਨਬੱਧ-ਰਾਕੇਸ਼ ਪਾਂਡੇ
ਲੁਧਿਆਣਾ 24 ਦਸੰਬਰ  ( ਸਤ ਪਾਲ ਸੋਨੀ ) :   ਹਲਕਾ ਉੱਤਰੀ ਦੇ ਵਿਧਾਇਕ  ਰਾਕੇਸ਼ ਪਾਂਡੇ ਨੇ ਅੱਜ ਨਵਾਂ ਵਾਰਡ ਨੰ: 83(ਪੁਰਾਣਾ ਵਾਰਡ ਨੰ: 29), ਪ੍ਰੇਮ ਨਗਰ, ਸਿਵਲ ਲਾਈਨਜ਼ ਵਿੱਚ ਪੈਂਦੇ ਟੈਂਕੀ ਵਾਲੀ ਪਾਰਕ ‘ਚ ਓਪਨ ਜਿਮ ਦਾ ਉਦਘਾਟਨ ਕੀਤਾ ਜੋ ਕਿ 5 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।
ਇਸ ਮੌਕੇ ਸ਼੍ਰੀ ਰਾਕੇਸ਼ ਪਾਂਡੇ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਵਿਕਾਸ ਦੇ ਨਾਲ-ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾ ਰਹੀ ਹੈ। ਉਨਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਪਾਰਕਾਂ ਆਦਿ ਵਿੱਚ ਓਪਨ ਜਿਮ ਬਣਾਏ ਜਾ ਰਹੇ ਹਨ, ਇਨਾਂ ਪਾਰਕਾਂ ਵਿੱਚ ਆਮ ਕਸਰਤ ਕਰਨ ਵਾਲੀਆਂ ਮਸ਼ੀਨਾਂ ਲਗਵਾਈਆਂ ਜਾ ਰਹੀਆਂ ਹਨ ਜੋ ਕਿ ਜ਼ਿਆਦਾ ਹੈਵੀ ਨਹੀਂ ਹਨ, ਹਰ ਵਰਗ ਜਿਵੇਂ ਨੌਜਵਾਨ, ਬਜ਼ੁਰਗ, ਬੱਚੇ ਅਤੇ ਔਰਤਾਂ ਇਨਾਂ ਮਸ਼ੀਨਾਂ ਨਾਲ ਕਸਰਤ ਕਰਕੇ ਸਿਹਤ ਤੰਦਰੁਸਤ ਰੱਖ ਸਕਦੇ ਹਨ।ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦਾ ਸਰਬ-ਪੱਖੀ ਵਿਕਾਸ ਕਰਵਾਉਣ ਲਈ ਤਤਪਰ ਹੈ ਸਭ ਤੋਂ ਵਧੇਰੇ ਤਵੱਜ਼ੋ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਿੱਖਿਆ, ਸਿਹਤ ਅਤੇ ਹੋਰ ਸਹੂਲਤਾਂ ਵੀ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਸੂਬਾ ਜਲਦ ਹੀ ਦੇਸ਼ ਦਾ ਸਭ ਤੋਂ ਵਿਕਸਤ ਸੂਬਾ ਬਣ ਕੇ ਸਾਹਮਣੇ ਆਵੇਗਾ।
ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਸ਼੍ਰੀ ਪਾਂਡੇ ਨੇ ਕਿਹਾ ਕਿ ਆਉਂਦੀਆਂ ਨਗਰ-ਨਿਗਮ ਦੀਆਂ ਚੋਣਾਂ ਵਿੱਚ ਨੌਜਵਾਨਾਂ ਅਤੇ ਔਰਤਾਂ ਨੂੰ ਵਧੇਰੇ ਨੁਮਾਇੰਦਗੀ ਦਿੱਤੀ ਜਾਵੇਗੀ ਤਾਂ ਜੋ ਨੌਜਵਾਨਾਂ ਦੇ ਨਾਲ-ਨਾਲ ਔਰਤਾਂ ਦੇ ਸਸ਼ਕਤੀਕਰਨ ਨੂੰ ਬਡ਼ਾਵਾਂ ਦਿੱਤਾ ਜਾ ਸਕੇ। ਉਨਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਨੁਸਾਰ ਇੱਕ ਪਰਿਵਾਰ ਵਿੱਚ ਇੱਕ ਹੀ ਮੈਂਬਰ ਨੂੰ ਟਿਕਟ ਦਿੱਤੀ ਜਾਵੇਗੀ ਤਾਂ ਜੋ ਮਿਹਨਤੀ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਸਕੇ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਇਸ ਮੌਕੇ ਸਾਬਕਾ ਕੌਂਸਲਰ ਰਾਜੂ ਥਾਪਰ, ਕਾਂਗਰਸੀ ਆਗੂ  ਪ੍ਰਵੀਨ ਸੋਨੀ ਬਖਸ਼ੀ, ਸ਼੍ਰੀ ਅਨਿਲ ਕੁਮਾਰ, ਸ਼੍ਰੀਮਤੀ ਰਜਨੀ ਸੋਨੀ ਬਖਸ਼ੀ  ਮਨਪ੍ਰੀਤ ਸਿੰਘ ਗਰੇਵਾਲ,\ਨਰੇਸ਼ ਕੁਮਾਰ, ਹਰਵਿੰਦਰ ਸਿੰਘ ਰੌਕੀ ਭਾਟੀਆ, ਸੰਦੀਪ ਬਾਂਸਲ, ਅਨਿਲ ਕੌਸ਼ਲ, ਰੋਹਿਤ ਚੋਪਡ਼ਾ, ਦਿਨੇਸ਼ ਸ਼ਰਮਾ,  ਵਿਸ਼ਾਲ ਕੌਸ਼ਲ, ਮੋਹਿਤ ਰਾਮਪਾਲ, ਸੰਤੋਸ਼ ਅਨੇਜਾ,  ਸੰਜੇ ਸ਼ਰਮਾ, ਸ਼੍ਰੀ ਅਜੈ ਨਿਧੀ, ਸ਼ਦੀਪਕ ਸ਼ਰਮਾ,  ਬਲਰਾਮ ਮਹਿਤਾ, ਅਮਰਜੀਤ ਅੰਬੀ, ਸ਼੍ਰੀਮਤੀ ਸੁਨੀਤਾ ਸਾਗਰ, ਸ਼੍ਰੀਮਤੀ ਸਰੋਜ਼ ਸ਼ਰਮਾ ਅਤੇ  ਕੁਲਦੀਪ ਮਰਵਾਹਾ ਅਤੇ ਇਲਾਕੇ ਦੇ ਪਤਵੰਤੇ ਵਿਅਕਤੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

10260cookie-checkਵਿਧਾਇਕ ਪਾਂਡੇ ਨੇ ਪ੍ਰੇਮ ਨਗਰ ਵਿਖੇ 5.40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਓਪਨ ਜਿਮ ਦਾ ਕੀਤਾ ਉਦਘਾਟਨ

Leave a Reply

Your email address will not be published. Required fields are marked *

error: Content is protected !!