ਵਾਰਡ ਨੰ: 29 ਵਿਖੇ 40 ਹਾਰਸ ਪਾਵਰ ਦੇ ਨਵੇਂ ਟਿਊਬਵੈਲ ਦਾ ਡਿਪਟੀ ਮੇਅਰ ਨੇ ਕੀਤਾ ਉਦਘਾਟਨ

Loading

ਹਲਕਾ ਦੱਖਣੀ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ :ਸ਼ਿਮਲਾਪੁਰੀ

ਲੁਧਿਆਣਾ, 12 ਸਤੰਬਰ ( ਸਤ ਪਾਲ ਸੋਨੀ ) :  ਵਿਧਾਨ ਸਭਾ ਹਲਕਾ ਦੱਖਣੀ ਦੇ ਵਾਰਡ ਨੰ: 29 ਵਿਚ ਪੈਂਦੇ ਮੁਹੱਲਾ ਨਿਊ ਰਾਮ ਨਗਰ ਵਾਸੀਆਂ ਦੀ ਜਰੂਰਤ ਨੂੰ ਦੇਖਦੇ ਹੋਏ ਨਗਰ ਨਿਗਮ ਦੇ ਡਿਪਟੀ ਮੇਅਰ ਬੀਬੀ ਸਰਬਜੀਤ ਕੋਰ ਸ਼ਿਮਲਾਪੁਰੀ ਦੇ ਅਣਥੱਕ ਯਤਨਾ ਸਦਕਾ ਲਗਭਗ 20ਲੱਖ ਰੁ/- ਦੀ ਲਾਗਤ ਨਾਲ 40 ਹਾਰਸ ਪਾਵਰ ਦਾ ਟਿਊਬਵੈਲ ਨੇੜੇ ਸ਼ਿਵ ਮੰਦਿਰ, ਰਾਮ ਨਗਰ ਵਿਖੇ ਲਗਾਇਆ ਗਿਆ, ਜਿਸ ਦਾ ਅੱਜ ਉਦਘਾਟਨ ਡਿਪਟੀ ਮੇਅਰ ਬੀਬੀ ਸਰਬਜੀਤ ਕੋਰ ਸ਼ਿਮਲਾਪੁਰੀ ਨੇ ਕੀਤਾ। ਇਸ ਮੋਕੇ ਤੇ ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਅਤੇ ਡਿਪਟੀ ਮੇਅਰ ਦੇ ਓਐਸਡੀ ਪ੍ਰਿਤਪਾਲ ਸਿੰਘ ਦੁਆਬੀਆ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਇਸ ਮੋਕੇ ਤੇ ਬੀਬੀ ਸਰਬਜੀਤ ਕੋਰ ਸ਼ਿਮਲਾਪੁਰੀ ਅਤੇ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਕਿਹਾ ਕਿ ਇਸ ਹਲਕੇ ਦੇ ਵਿਧਾਇਕ ਅਤੇ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਇਲਾਕੇ ਦੇ ਵਿਕਾਸ ਲਈ ਕੁੱਝ ਵੀ ਨਹੀ ਕੀਤਾ, ਜਿਸ ਕਾਰਨ ਇਹ ਹਲਕਾ ਸਭ ਤੋ ਪੱਛੜ ਕੇ ਰਹਿ ਗਿਆ ਹੈ, ਪ੍ਰੰਤੂ ਹੁਣ ਕਾਂਗਰਸ ਦੀ ਸਰਕਾਰ ਸਮੇ ਇਸ ਹਲਕੇ ਦੇ ਵਿਕਾਸ ਕਾਰਜ ਤੇਜੀ ਨਾਲ ਕਰਵਾਏ ਜਾਣਗੇ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ। ਇਸ ਮੋਕੇ ਤੇ ਇਲਾਕਾ ਨਿਵਾਸੀਆਂ ਵਲੋਂ ਕ੍ਰਿਸ਼ਨ ਮੋਹਨ ਸ਼ੁਕਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਮਾਣ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਇਸ ਹਲਕੇ ਦੀ ਅਗਵਾਈ ਸ਼ਿਮਲਾਪੁਰੀ ਪਰਿਵਾਰ ਨੂੰ ਸੋਂਪੀ ਹੈ, ਜੋਕਿ ਕਿ ਸਿਆਸਤ ਨੂੰ ਵਪਾਰ ਨਹੀ ਸਗੋਂ ਸਮਾਜ ਸੇਵਾ ਸਮਝਦੇ ਹਨ। ਇਸ ਮੋਕੇ ਤੇ ਉਪਰੋਕਤ ਆਗੂਆਂ ਤੋਂ ਇਲਾਵਾ ਬਲਾਕ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਛਿੰਦਾ, ਡਿਪਟੀ ਮੇਅਰ ਦੇ ਪੀਏ ਗੁਰਨਾਮ ਸਿੰਘ ਹੀਰਾ, ਨਗਰ ਨਿਗਮ ਦੇ ਜੇਈ ਨਿਰਪਾਲ ਸਿੰਘ, ਦਿਲਪ੍ਰੀਤ ਸਿੰਘ, ਸੁਪਰਵਾਈਜਰ ਚਰਨਜੀਤ ਚੰਨੀ, ਸੁਰੇਸ਼ ਪਾਂਡੇ, ਅਜ਼ਾਦ ਸਿੰਘ, ਅਜੇ ਸ਼ੁਕਲਾ, ਰਾਮੂ, ਉਮੇਸ਼ ਤਿਵਾੜੀ, ਮੋਨੂੰ ਮਿਸ਼ਰਾ ਆਦਿ ਹਾਜਰ ਸਨ।

25360cookie-checkਵਾਰਡ ਨੰ: 29 ਵਿਖੇ 40 ਹਾਰਸ ਪਾਵਰ ਦੇ ਨਵੇਂ ਟਿਊਬਵੈਲ ਦਾ ਡਿਪਟੀ ਮੇਅਰ ਨੇ ਕੀਤਾ ਉਦਘਾਟਨ

Leave a Reply

Your email address will not be published. Required fields are marked *

error: Content is protected !!