ਵਾਤਾਵਰਣ ਨਾਲ ਮੋਹ ਅਤੇ ਵਧੇਰਾ ਮੁਨਾਫਾ ਲੈਣ ਲਈ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਕਿਸਾਨ ਜਸਪ੍ਰੀਤ ਸਿੰਘ

Loading

ਨਵੀਂਆਂ ਪੀੜੀਆਂ ਦੇ ਸੁਨਹਿਰੀ ਭਵਿੱਖ ਲਈ ਪਰਾਲੀ ਨੂੰ ਸਾੜਨਾ ਰੋਕਣਾ ਜ਼ਰੂਰੀਜਸਪ੍ਰੀਤ ਸਿੰਘ

ਜਗਰਾਓ, 15 ਅਕਤੂਬਰ ( ਸਤ ਪਾਲ ਸੋਨੀ ) :  ਪਿੰਡ ਗਾਲਿਬ ਖੁਰਦ ਦਾ ਜੰਮਪਲ ਜਸਪ੍ਰੀਤ ਸਿੰਘ ਗਿੱਲ ਪੰਜਾਬ ਦੇ ਉਨਾਂ ਆਧੁਨਿਕ ਸੋਚ ਵਾਲੇ ਕਿਸਾਨਾਂ ਵਿੱਚ ਆਉਂਦਾ ਹੈ, ਜਿਹੜੇ ਕਿਸਾਨਾਂ ਨੇ ਕਣਕ ਦੀ ਬਿਜਾਈ ਹੈਪੀ ਸੀਡਰ ਦੁਆਰਾ ਕਰਕੇ ਵਾਤਾਵਰਣ ਨੂੰ ਸੰਭਾਲਣ ਲਈ ਕਦਮ ਚੁੱਕੇ ਹਨ।ਇਹ ਕਿਸਾਨ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਬਿਨਾਂ ਕਣਕ ਦੀ ਸਿੱਧੀ ਬਿਜਾਈ ਹੈਪੀ ਸੀਡਰ ਦੁਆਰਾ ਕਰਕੇ ਆਪਣੇ ਸਮੇਂ, ਤੇਲ ਦੀ ਬੱਚਤ ਤਾਂ ਕਰਦਾ ਹੀ ਹੈ ਨਾਲ ਹੀ ਵਧੇਰੇ ਮੁਨਾਫਾ ਵੀ ਪ੍ਰਾਪਤ ਕਰ ਰਿਹਾ ਹੈ।ਮੈਟ੍ਰਿਕ ਪਾਸ ਜਸਪ੍ਰੀਤ ਸਿੰਘ ਨੇ ਆਧੁਨਿਕ ਖੇਤੀ ਅਪਣਾ ਕੇ ਆਪਣੀ ਆਰਥਿਕ ਸਥਿਤੀ ਨੂੰ ਵੀ ਮਜ਼ਬੂਤ ਨਹੀਂ ਕੀਤਾ ਸਗੋਂ ਆਪਣੇ ਇਲਾਕੇ ਦੇ ਲੋਕਾਂ ਦਾ ਰਾਹ ਦਸੇਰਾ ਵੀ ਬਣਿਆ। ਜਸਪ੍ਰੀਤ ਸਿੰਘ ਅਨੁਸਾਰ ਉਸਦਾ ਵਾਤਾਵਰਣ ਨਾਲ ਮੋਹ ਹੋਣ ਕਰਕੇ ਝੋਨੇ ਦੀ ਪਰਾਲੀ ਨੂੰ ਸਾੜਨ ਨੂੰ ਮਨ ਨਹੀਂ ਕਰਦਾ ਸੀ। ਜਿਸ ਕਰਕੇ ਉਸ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਸ਼ੀਨਰੀ ਵਿਭਾਗ ਵਿਚ ਆਪਣਾ ਰਾਬਤਾ ਕਾਇਮ ਕੀਤਾ ਤੇ ਉਨਾਂ ਦੀ ਸਲਾਹ ਨਾਲ ਹੀ ਹੈਪੀ ਸੀਡਰ ਦੀ ਵਰਤੋਂ ਸ਼ੁਰੂ ਕੀਤੀ। ਜਿਸ ਨਾਲ ਕਣਕ ਦੀ ਫਸਲ ਦੇ ਝਾੜ ਵਿਚ ਕਾਫੀ ਵਧੀਆ ਰਿਹਾ। ਇਸ ਕਰਕੇ ਹੀ ਉਹ ਪਿਛਲੇ ਕੁਝ ਸਮੇਂ ਤੋਂ ਕਣਕ ਦੀ ਸਿੱਧੀ ਬਿਜਾਈ ਕਰ ਰਿਹਾ ਹੈ ਤੇ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ।ਉਸ ਦੇ ਮੁਤਾਬਿਕ ਹੈਪੀ ਸੀਡਰ ਨਾਲ ਬਿਜਾਈ ਕੀਤੀ ਫਸਲ ਦਾ ਝਾੜ ਵਧੇਰੇ ਹੁੰਦਾ ਹੈ ਦਾਣੇ ਮੋਟੇ, ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਤੂੜੀ ਵੀ ਜ਼ਿਆਦਾ ਬਣਦੀ ਹੈ ਸਭ ਤੋਂ ਵੱਡੀ ਗੱਲ ਗੁੱਲੀਡੰਡੇ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਨਿਜਾਤ ਮਿਲੀ ਹੈ।ਹੈਪੀ ਸੀਡਰ ਦੀ ਵਰਤੋਂ ਤੋਂ ਸੰਤੁਸ਼ਟ ਹੋ ਕੇ ਇਸ ਸਾਲ ਕੁਝ ਹੋਰ ਕਿਸਾਨਾਂ ਨਾਲ ਮਿਲ ਕੇ ਇੱਕ ਹੈਪੀ ਸੀਡਰ ਮਸ਼ੀਨ ਖਰੀਦ ਲਈ ਹੈ।

 ਜਸਪ੍ਰੀਤ ਸਿੰਘ ਸੰਤ ਭਗਵਾਨ ਪੁਰੀ ਕਿਸਾਨ ਕਲੱਬ ਗਾਲਿਬ ਖੁਰਦ (ਰਜਿ.) ਦਾ ਪ੍ਰਧਾਨ ਹੈ।ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਕਲੱਬ ਅਤੇ ਸਪਨਾ ਕਲੱਬ ਦਾ ਵੀ ਮੈਂਬਰ ਹੈ।ਆਪਣੀ ਸੂਝਵਾਨ ਤੇ ਕੁਸ਼ਲਤਾ ਕਰਕੇ ਉਹ ਲੋਕਾਂ ਨੂੰ ਫਸਲੀ ਵਿਭਿੰਨਤਾ ਲਈ ਵੀ ਪ੍ਰੇਰਿਤ ਕਰਦਾ ਹੈ ਤੇ ਆਪਣੇ ਇਲਾਕੇ ਦੇ ਲੋਕਾਂ ਲਈ ਇਕ ਮਿਸਾਲ ਹੈ।ਉਹ ਕਿਸਾਨ ਵੀਰਾਂ ਨੂੰ ਸਲਾਹ ਦਿੰਦਾ ਹੈ ਕਿ ਹੈਪੀਸੀਡਰ ਵਰਤੋਂ ਨਾਲ ਕਣਕ ਦੀ ਸਿੱਧੀ ਬਿਜਾਈ ਸੌਖੀ ਤਰਾਂ  ਕੀਤੀ ਜਾ ਸਕਦੀ ਹੈ।ਉਸ ਮੁਤਾਬਿਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਵਿਕਸਿਤ ਸਟਰਾਅ ਮੈਨੇਜਮੈਟ ਸਿਸਟਮ ਅਤੇ ਰੀਪਰ ਦੋਹਾਂ ਦੀ ਵਰਤੋਂ ਤੋਂ ਬਾਅਦ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।ਪਰ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਖੇਤੀ ਮਾਹਿਰਾਂ ਨਾਲ ਸਲਾਹ ਜ਼ਰੂਰ ਕਰ ਲੈਣੀ ਚਾਹੀਦੀ ਹੈ ਤਾਂ ਜੋ ਕਿਸਾਨ ਇਸ ਤਕਨੀਕ ਦਾ ਭਰਪੂਰ ਲਾਭ ਲੈ ਸਕੇ। ਉਸਦਾ ਮੰਨਣਾ ਹੈ ਕਿ ਕਿਸਾਨਾਂ ਨੂੰ ਆਧੁਨਿਕ ਖੇਤੀ ਵੱਲ ਆਉਣਾ ਚਾਹੀਦਾ ਹੈ। ਵਾਤਾਵਰਣ ਨੂੰ ਸੰਭਾਲਣ ਲਈ ਅਤੇ ਸਰਕਾਰ ਦੇ ਉੱਦਮ ਨੂੰ ਪੂਰਾ ਕਰਨ ਲਈ ਪਰਾਲੀ ਨੂੰ ਅੱਗ ਲਾਉਣ ਤੋਂ ਰੁਕਣਾ ਹੀ ਪੈਣਾ ਨਹੀਂ ਤਾਂ ਆਉਣ ਵਾਲੀ ਪੀੜੀ  ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

27220cookie-checkਵਾਤਾਵਰਣ ਨਾਲ ਮੋਹ ਅਤੇ ਵਧੇਰਾ ਮੁਨਾਫਾ ਲੈਣ ਲਈ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਕਿਸਾਨ ਜਸਪ੍ਰੀਤ ਸਿੰਘ

Leave a Reply

Your email address will not be published. Required fields are marked *

error: Content is protected !!