ਵਧੀਕ ਕਮਿਸ਼ਨਰ ਨਗਰ-ਨਿਗਮ ਵੱਲੋਂ ਬਾਰਸ਼ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ

Loading

• ਲਗਾਤਾਰ ਬਾਰਸ਼ ਦੇ ਬਾਵਜੂਦ ਜੈਮਲ ਸਿੰਘ ਰੋਡ, ਢੋਲੇਵਾਲ ਚੌਂਕ, ਪ੍ਰਤਾਪ ਚੌਂਕ ਅਤੇ ਸੀ-ਜੋਨ ਦਫ਼ਤਰ ਦੇ ਬਾਹਰ ਨਹੀਂ ਮਿਲਿਆ ਬਾਰਸ਼ ਦਾ ਪਾਣੀ, ਬਿਹਤਰ ਪ੍ਰਬੰਧਾਂ ਲਈ ਸੀ-ਜੋਨ ਦੇ ਅਧਿਕਾਰੀਆਂ ਦੀ ਕੀਤੀ ਪ੍ਰਸੰਸਾ

ਲੁਧਿਆਣਾ 1 ਸਤੰਬਰ  (ਚਡ਼੍ਹਤ ਪੰਜਾਬ ਦੀ ) :  ਪਿੱਛਲੇ ਕਈ ਘੰਟਿਆਂ ਤੋਂ ਹੋ ਰਹੀ ਲਗਾਤਾਰ ਬਾਰਸ਼ ਦੇ ਮੱਦੇਨਜ਼ਰ ਵਧੀਕ ਕਮਿਸ਼ਨਰ ਨਗਰ-ਨਿਗਮ ਡਾ. ਰਿਸ਼ੀਪਾਲ ਸਿੰਘ ਨੇ ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ। ਉਹਨਾਂ ਸੀ-ਜੋਨ ਦਫ਼ਤਰ ਦੇ ਬਾਹਰ, ਜੈਮਲ ਸਿੰਘ ਰੋਡ, ਢੋਲੇਵਾਲ ਚੌਂਕ ਅਤੇ ਪ੍ਰਤਾਪ ਚੌਂਕ ਦਾ ਦੌਰਾ ਕੀਤਾ ਕਿਸੇ ਵੀ ਸਥਾਨ ‘ਤੇ ਬਾਰਸ਼ ਦਾ ਪਾਣੀ ਨਹੀਂ ਸੀ ਅਤੇ ਪਾਣੀ ਨਾਲੋਂ-ਨਾਲ ਹੀ ਸਡ਼ਕਾਂ ਤੋਂ ਸਾਫ ਹੋ ਰਿਹਾ ਸੀ।


ਡਾ. ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਸੀ-ਜੋਨ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਤਨਦੇਹੀ ਅਤੇ ਸੁਚੱਜੇ ਢੰਗ ਨਾਲ ਕੀਤੇ ਕੰਮ ਕਾਰਨ ਬਾਰਸ਼ ਦਾ ਪਾਣੀ ਨਾਲੋ-ਨਾਲ ਸੀਵਰੇਜ਼ ਵਿੱਚ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਮੌਸਮ ਵਿਭਾਗ ਤੋਂ ਇਸ ਸੀਜ਼ਨ ਦੌਰਾਨ ਭਾਰੀ ਵਰਖਾ ਹੋਣ ਦੀਆਂ ਮਿਲੀਆਂ ਸੂਚਨਾਵਾਂ ਦੇ ਅਧਾਰ ‘ਤੇ ਸੀਵਰੇਜ਼ ਅਤੇ ਰੋਡ ਜਾਲੀਆਂ ਦੀ ਅਗਤੇਰੀ ਹੀ ਸਫਾਈ ਸ਼ੁਰੂ ਕਰਵਾ ਦਿੱਤੀ ਗਈ ਸੀ। ਜਿੱਥੇ ਵੀ ਸੀਵਰੇਜ਼ ਦੀ ਮੁਰੰਮਤ ਦੀ ਲੋਡ਼ ਸੀ ਉਹ ਕਰਵਾ ਦਿੱਤੀ ਗਈ ਸੀ। ਉਹਨਾਂ ਦੱਸਿਆ ਕਿ ਪਹਿਲਾਂ ਸੀ-ਜੋਨ ਦਫ਼ਤਰ ਦੇ ਬਾਹਰ, ਜੈਮਲ ਸਿੰਘ ਰੋਡ, ਢੋਲੇਵਾਲ ਚੌਂਕ ਅਤੇ ਪ੍ਰਤਾਪ ਚੌਂਕ ਆਦਿ ਸਥਾਨਾਂ ‘ਤ ਪਿਛਲੇ ਕਈ ਸਾਲਾਂ ਤੋਂ ਪਾਣੀ ਖਡ਼ ਜਾਂਦਾ ਸੀ ਜਿਸ ਕਾਰਨ ਆਮ ਲੋਕਾਂ ਦੇ ਘਰਾਂ/ਦੁਕਾਨਾਂ ਅੰਦਰ ਬਾਰਸ਼ ਦਾ ਪਾਣੀ ਚਲਾ ਜਾਂਦਾ ਸੀ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਦੱਸਿਆ ਕਿ ਇਸ ਸਾਲ ਸਮਾਂ ਰਹਿੰਦੇ ਹੀ ਸਾਫ-ਸਫਾਈ ਤੇ ਮੁਰੰਮਤ ਆਦਿ ਦੇ ਕੀਤੇ ਕੰਮਾਂ ਕਾਰਨ ਬਾਰਸ਼ ਦਾ ਪਾਣੀ ਨਾਲੋ-ਨਾਲ ਸੀਵਰੇਜ਼ ਵਿੱਚ ਜਾ ਰਿਹਾ ਹੈ।
ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸ਼ਨ ਦਾ ਸਾਥ ਦੇਣ, ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਰੱਖਣ ਅਤੇ ਪਲਾਸਟਿਕ ਲਿਫਾਫੇ ਨਾ ਵਰਤਣ ਪਲਾਸਟਿਕ ਦੇ ਲਿਫਾਫਿਆਂ ਕਾਰਨ ਸੀਵਰੇਜ਼ ਜਾਮ ਹੋ ਜਾਂਦਾ ਹੈ ਅਤੇ ਪਾਣੀ ਘਰਾਂ ਅੰਦਰ ਚਲਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਵੀ ਪੌਲੀਥੀਨ ਲਿਫਾਫਿਆਂ ‘ਤੇ ਪਾਬੰਦੀ ਲਗਾਈ ਹੋਈ ਹੈ। ਉਹਨਾਂ ਇੱਕ ਵਾਰ ਫਿਰ ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਲਈ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨਾਲ ਸ੍ਰੀ ਨਛੱਤਰ ਸਿੰਘ ਐਕਸੀਅਨ, ਸ੍ਰੀ ਅਮਨਦੀਪ ਸਿੰਘ ਐਸ.ਡੀ.ਓ, ਸ੍ਰੀ ਕਮਲ ਦਾਸ ਜੇ.ਈ ਤੋਂ ਇਲਾਵਾ ਹੋਰ ਵੀ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

 

2190cookie-checkਵਧੀਕ ਕਮਿਸ਼ਨਰ ਨਗਰ-ਨਿਗਮ ਵੱਲੋਂ ਬਾਰਸ਼ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ

Leave a Reply

Your email address will not be published. Required fields are marked *

error: Content is protected !!