![]()

ਲੁਧਿਆਣਾ 16 ਅਕਤੂਬਰ (( ਸਤ ਪਾਲ ਸੋਨੀ ) : ਸ੍ਰੀ ਆਰ.ਐਨ. ਢੋਕੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਪੁਲਿਸ ਲਾਈਨ ਲੁਧਿਆਣਾ ਵਿਖੇ ਸੋਮਵਾਰ ਦੀ ਪ੍ਰੇਡ ਦੌਰਾਨ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਉਨਾਂ ਨੂੰ ਚੰਗੀ ਕਾਰਗੁਜ਼ਾਰੀ ਦਿਖਾਉਣ ਬਦਲੇ ਕਲਾਸ-1 ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਸ਼ਲਾਘਾ ਕੀਤੀ ਗਈ ਅਤੇ ਮੁਕੱਦਮਾ ਨੰ: 322 ਮਿਤੀ 11-01-2017 ਅ/ਧ 420,177,182,153ਏ, 120 ਬੀ ਭਾਂ: ਦੰਡ: ਥਾਣਾ ਸਲੇਮਟਾਬਰੀ ਵਿੱਚ ਝੂਠੀਆਂ ਸਾਜ਼ਿਸ਼ਾਂ ਰਚ ਕੇ ਫਿਰਕਿਆਂ ਵਿੱਚ ਨਫਰਤ ਫੈਲਾਉਣ ਦੀ ਆਡ਼ ਵਿੱਚ ਸੁਰੱਖਿਆ ਲੈਣ ਦੀਆਂ ਸਾਜ਼ਿਸ਼ਾਂ ਰਚਨ ਵਾਲੇ ਦੋਸ਼ੀਆਂ ਨੂੰ ਬੇਨਕਾਬ ਕੀਤਾ ਹੈ। ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਮੁਲਾਜ਼ਮਾਂ ਇੰਸ : ਅਮਨਦੀਪ ਸਿੰਘ, ਸ:ਥਾਂ: ਹਰਜੀਤ ਸਿੰਘ, ਸ:ਥਾਂ : ਕੁਲਦੀਪ ਸਿੰਘ, ਹੋਲ: ਅਮਰੀਕ ਸਿੰਘ, ਹੋਲ: ਗੁਰਵਿੰਦਰ ਸਿੰਘ, ਅਮਰੀਕ ਸਿੰਘ ਅਤੇ ਸਿਪਾਹੀ ਜਗਤਾਰ ਸਿੰਘ, ਅਮਨਦੀਪ ਸਿੰਘ, ਸੁਖਜਿੰਦਰ ਸਿੰਘ
ਮੁਕੱਦਮਾ ਨੰ: 160 ਮਿਤੀ 09-10-17 ਅ/ਧ 379ਬੀ (2) ਭਾਂ: ਦੰਡ: ਥਾਣਾ ਡਵੀਜ਼ਨ ਨੰ: 1 ਲੁਧਿਆਣਾ ਵੱਲੋਂ ਸ਼੍ਰੀ ਹਰਕ੍ਰਿਸ਼ਨ ਮਾਲਕ ਮੈਡੀਕਲ ਫਰਮਾਸਿਉਟੀਕਲ, ਗੁੱਜਰਮੱਲ ਰੋਡ ਲੁਧਿਆਣਾ ਜਿਸਦਾ ਵਰਕਰ ਰਾਕੇਸ਼ ਕੁਮਾਰ 15 ਲੱਖ ਰੁਪਏ ਐਚ.ਡੀ.ਐਫ.ਸੀ. ਬੈਂਕ ਮਾਤਾ ਰਾਣੀ ਚੌਂਕ ਵਿਖੇ ਜਮਾਂ ਕਰਾਉਣ ਲਈ ਜਾ ਰਿਹਾ ਸੀ ਤਾਂ ਉਸ ਨੂੰ ਤਿੰਨ ਅਣਪਛਾਤੇ ਵਿਅਕਤੀਆਂ ਨੇ ਘੇਰ ਕੇ ਪੈਸਿਆਂ ਵਾਲੇ ਬੈਗ ਦੀ ਖੌਹ ਕਰ ਲਈ ਸੀ, ਜੋ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁਕੱਦਮਾ ਵਿੱਚ ਨਿਮਨ ਲਿਖਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ ਲੁੱਟ ਦੀ ਰਕਮ ਬਰਾਮਦ ਕੀਤੀ ਗਈ ਹੈ।
ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਮੁਲਾਜ਼ਮਾਂ ਇੰਸ: ਹਰਜਿੰਦਰ ਸਿੰਘ, ਸ:ਥਾਂ : ਧਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ, ਹੋਲ: ਜਗਮੋਹਨ ਸਿੰਘ, ਬਹਾਦਰ ਸਿੰਘ ਅਤੇ ਸਿਪਾਹੀ ਅਮਨਦੀਪ ਸਿੰਘ, ਸੁਖਜਿੰਦਰ ਸਿੰਘ, L/3 ਸੁਨੀਤਾ ਰਾਣੀ, P87 ਬਲਵੰਤ ਸਿੰਘ। ਉਪਰੋਕਤ ਕਰਮਚਾਰੀਆਂ ਵੱਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਦੇ ਬਦਲੇ ਵਿੱਚ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਇਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਕੇ ਉਨਾਂ ਦੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ।