ਲੋਕ ਤਬਦੀਲੀ ਚਾਹੁੰਦੇ ਹਨ, ਜਿਸ ਦੀ ਸ਼ੁਰੂਆਤ ਗੁਰਦਾਸਪੁਰ ਤੋਂ ਹੋ ਚੁੱਕੀ ਹੈ-ਰਵਨੀਤ ਸਿੰਘ ਬਿੱਟੂ

Loading

 

ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ (ਰਕਬਾ) ਵੱਲੋਂ ਬਾਬਾ ਜੀ ਦੇ ਮਿਸ਼ਨ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਚੁਕਿਆ ਬੀਡ਼ਾ-ਬਾਵਾ

ਲੁਧਿਆਣਾ, 16 ਅਕਤੂਬਰ  ( ਸਤ ਪਾਲ ਸੋਨੀ ) : ਮਹਾਨ ਜਰਨੈਲ, ਭਗਤੀ ਅਤੇ ਸ਼ਕਤੀ ਦੇ ਸੁਮੇਲ, ਸ੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 347ਵਾਂ ਜਨਮ ਉਤਸਵ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਬੈਰਾਗੀ ਮਹਾਂ ਮੰਡਲ (ਪੰਜਾਬ) ਦੇ ਪ੍ਰਧਾਨ  ਕ੍ਰਿਸ਼ਨ ਕੁਮਾਰ ਬਾਵਾ ਜੀ ਪ੍ਰਧਾਨਗੀ ਹੇਠ ਅੱਜ ਰਕਬਾ ਭਵਨਪਿੰਡ ਰਕਬਾ (ਜ਼ਿਲਾਲੁਧਿਆਣਾ) ਵਿਖੇ ਮਨਾਇਆ ਗਿਆ, ਜਿਸ ਵਿੱਚ ਦੂਰ-ਦੂਰ ਤੋਂ ਸੰਗਤਾ ਨੇ ਆ ਕੇ ਬਾਬਾ ਜੀ ਨੂੰ ਆਪਣੀ ਸ਼ਰਧਾ ਭੇਟ ਕੀਤੀ।
ਸਮਾਗਮ ਵਿੱਚ ਸ਼ਾਮਲ ਸੰਗਤਾਂ ਨੂੰ ਸੰਬੋਧਨ ਕਰਦਿਆ  ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਗੁਰਦਾਸਪੁਰ ਦੀ ਜਿੱਤ ਪਾਰਟੀ ਲਈ ਵੱਡੀ ਜਿੱਤ ਹੈ, ਅਸਲ ਵਿੱਚ ਲੋਕ ਅਤੇ ਕਾਰੋਬਾਬੀ ਕੇਂਦਰ ਦੀ ਬੀ.ਜੇ.ਪੀ. ਪਾਰਟੀ ਦੇ ਝੂਠੇ ਵਾਅਦਿਆ , ਨੋਟ-ਬੰਦੀ ਅਤੇ ਜੀ.ਐਸ.ਟੀ. ਦੀ ਕੋਈ ਢੁੱਕਵੀਂ ਨੀਤੀ ਨਾ ਹੋਣ ਕਾਰਨ ਕਾਫੀ ਦੁਖੀ ਹਨ ਅਤੇ ਸਤਾ ਵਿੱਚ ਤਬਦੀਲੀ ਚਾਹੁੰਦੇ ਹਨ, ਜਿਸ ਦੀ ਸ਼ੁਰੂਆਤ ਗੁਰਦਾਸਪੁਰ ਤੋਂ ਹੋ ਚੁਕੀ ਹੈ। ਉਹਨਾਂ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਕੀਤੇ ਵਾਅਦੇ ਹਰ ਹਾਲ ਵਿੱਚ ਪੂਰੇ ਕੀਤੇ ਜਾਣਗੇ ਅਤੇ ਇਸੇ ਕਡ਼ੀ ਵਿੱਚ ਕਿਸਾਨਾਂ ਦੇ ਕਰਜ਼ੇ ਜਲਦੀ ਹੀ ਮੁਆਫ ਕੀਤੇ ਜਾ ਰਹੇ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਉਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਜੋਡ਼ ਕੇ ਖਡ਼ੀ ਹੈ। ਸਮਾਗਮ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਉਨਾਂ ਬਾਬਾ ਜੀ ਨੂੰ ਆਪਣਾ ਸਤਿਕਾਰ ਭੇਟ ਅਤੇ ਪਿੰਡ ਦੇ ਬਾਬਾ ਜੀ ਦੇ ਸਥਾਨ ਲਈ ਸੋਲਰ ਪ੍ਰੋਜੈਕਟ ਅਤੇ ਪਾਣੀ ਦੇ ਟੈਂਕਰ ਭੇਟ ਕਰਨ ਦਾ ਵੀ ਐਲਾਨ ਕੀਤਾ।
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਬੈਰਾਗੀ ਮਹਾਂ ਮੰਡਲ (ਪੰਜਾਬ) ਦੇ ਪ੍ਰਧਾਨ  ਕ੍ਰਿਸ਼ਨ ਕੁਮਾਰ ਬਾਵਾ ਨੇ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਾਬਾ ਜੀ ਦੇ ਜੀਵਨ ਦਾ ਗੌਰਵਮਈ ਇਤਿਹਾਸ ਹੈ ਅਤੇ ਇਸ ਦੀ ਇਤਿਹਾਸ ਨੂੰ ਆਲੌਕਿਕ ਦੇਣ ਹੈ। ਉਨਾਂ ਕਿਹਾ ਕਿ ਸਕੂਲਾਂ/ਕਾਲਜ਼ਾਂ ਦੇ ਵਿਦਿਆਰਥੀਆਂ ਨੂੰ ਮਹਾਨ ਸੂਰਬੀਰ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ। ਉਨਾਂ ਇਹ ਵੀ ਮੰਗ ਕੀਤੀ ਕਿ ਮੁਜਾਰਿਆਂ ਨੂੰ ਜ਼ਮੀਨਾ ਦੇ ਮਾਲਕ ਬਣਾਇਆ ਜਾਵੇ ਅਤੇ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਚੇਅਰ ਸਥਾਪਤ ਕਰਲ ਦੀ ਮੰਗ ਕੀਤੀ ਅਤੇ ਕੇਂਦਰ ਸਰਕਾਰ ਬਾਬਾ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕਰਨ ਦੀ ਵੀ ਮੰਗ ਕੀਤੀ ਗਈ। ਸ੍ਰੀ ਬਾਵਾ ਜੀ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਸ੍ਰੀ. ਐਸੋ.ਪੀ.ਉਬਰਾਏ ਦਾ ਸਮਾਜ ਸੇਵਾ ਅਤੇ ਭਵਨ ਦੀ ਉਸਾਰੀ ਲਈ 40 ਲੱਖ ਰੁਪਏ ਦੀ ਰਾਸ਼ੀ ਦਾਨ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਬਾਅਦ ਦੀਵਾਨ ਸਜਾਏ ਗਏ ।
ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਵੀ ਸਨਮਾਨਤ ਕੀਤਾ ਗਿਆ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ,  ਮੇਜਰ ਸਿੰਘ ਭੈਣੀ, ਜਗਤਾਰ ਸਿੰਘ ਹਿੱਸੋਵਾਲ ਵਿਧਾਇਕ ਰਾਏਕੋਟ,  ਅਮਰਜੀਤ ਸਿੰਘ ਟਿੱਕਾ, ਗੁਰਦੇਵ ਸਿੰਘ ਲਾਪਰਾ,  ਮਨਜੀਤ ਸਿੰਘ ਹੰਬਡ਼ਾ,  ਭੁਪਿੰਦਰ ਸਿੰਘ ਮਾਨ, ਡਾ. ਰਾਜ ਸਿੰਘ ਇਤਿਹਾਸਕਾਰ, ਡਾ. ਤੇਜਿੰਦਰ ਸਿੰਘ ਐਮ.ਡੀ. ਚੈਨਲ-2,  ਹਰੀ ਦਾਸ ਬਾਬਾ ਬੈਰਾਗੀ ਮੰਡਲ, ਬਾਵਾ ਰਵੀਇੰਦਰ ਨੰਦੀ, ਸੁਰਜੀਤ ਮਾਣਕੀ, ਨਿਰਮਲ ਸਿੰਘ ਪੰਡੋਰੀ, ਸ੍ਰੀਮਤੀ ਗੁਰਦੀਪ ਕੌਰ,  ਸੁਰਜੀਤ ਬਾਵਾ, ਬੇਬੇ ਕੁਲਵੰਤ ਕੌਰ ਗੁਗਲ ਬੇਬੇ,  ਸੁਖਵਿੰਦਰ ਬਾਵਾ,ਤਲਵਿੰਦਰ ਘੁਮਾਣ,ਬਿਕਰਮਜੀਤ ਸਿੰਘ,  ਰਜਿੰਦਰ ਬਾਵਾ,  ਦਾਰਾ ਦਾਸ ਬਾਵਾ,  ਗੁਪਾਲ ਦਾਸ,  ਪ੍ਰਗਟ ਸਿੰਘ ਗਰੇਵਾਲ ਆਦਿ ਹਾਜ਼ਰ ਸਨ।

6390cookie-checkਲੋਕ ਤਬਦੀਲੀ ਚਾਹੁੰਦੇ ਹਨ, ਜਿਸ ਦੀ ਸ਼ੁਰੂਆਤ ਗੁਰਦਾਸਪੁਰ ਤੋਂ ਹੋ ਚੁੱਕੀ ਹੈ-ਰਵਨੀਤ ਸਿੰਘ ਬਿੱਟੂ

Leave a Reply

Your email address will not be published. Required fields are marked *

error: Content is protected !!