ਲੇਖਕ ਧਾਲੀਵਾਲ ਦੇ ਲਿਖੇ ਗੀਤ ”ਕਲਮਾਂ ਵਾਲ਼ਿਓਂ” ਨੂੰ ਪੰਜਾਬ ਦੇ ਲੋਕਾਂ ਨੇ ਚੁੱਕਿਆ ਹੱਥਾਂ ‘ਤੇ : ਗਾਇਕ ਭੱਟ

Loading

ਸੰਦੌਡ਼, 12 ਸਤੰਬਰ (ਹਰਮਿੰਦਰ ਸਿੰਘ ਭੱਟ) : ਲੱਚਰਤਾ ਪਰੋਸਣ ਵਾਲੇ ਪੰਜਾਬੀ ਗਾਇਕਾਂ ਵੱਲੋਂ ਇਹ ਕਹਿਣਾ ਕਿ ਸਾਫ਼ ਸੁਥਰੀ ਗਾਇਕੀ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਤੇ ਗਾਇਕ ਵੱਲੋਂ ਪੇਸ਼ ਕੀਤੀਆਂ ਵੀਡੀਓਜ ਫ਼ੇਲ ਸਾਬਤ ਹੋ ਜਾਂਦੀਆਂ ਹਨ, ਪਰ ਇਹ ਸਰਾਸਰ ਝੂਠ ਹੈ ਕਿਉਂਕਿ ਗੁਰੂ ਸਹਿਬਾਨਾਂ ਦੀ ਚਰਨਛੋਹ ਪਵਿੱਤਰ ਪੰਜਾਬ ਦੀ ਧਰਤੀ ‘ਤੇ ਰਹਿ ਰਹੇ ਪੰਜਾਬ ਦੇ ਲੋਕ ਹਮੇਸ਼ਾ, ਚੰਗਾ ਸੁਣਨਾ ਅਤੇ ਪਡ਼ਨਾ ਪਸੰਦ ਕਰਦੇ ਹਨ, ਜੋ ਕਿ ਬਹੁਤ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਗਾਇਕਾਂ ਵੱਲੋਂ ਦਰਸਾ ਦਿੱਤਾ ਗਿਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਲੇਖਕ ਅਤੇ ਗਾਇਕ ਹਰਮਿੰਦਰ ਸਿੰਘ ਭੱਟ ਨੇ ਕਿਹਾ ਕਿ ਉਨਾਂ  ਵੱਲੋਂ ਜੋ ਲਿਖਿਆ ਗਿਆ ਹੈ ਅਤੇ ਜੋ ਗਾਇਆ ਗਿਆ ਹੈ, ਉਸ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਪਿਆਰ ਅਤੇ ਸਤਿਕਾਰ ਨੇ ਉਨਾਂ  ‘ਚ ਜੋਸ਼ ਅਤੇ ਹੌਸਲਾ ਭਰਿਆ ਹੈ। ਉਨਾਂ  ਦੱਸਿਆ ਕਿ ਪੰਜਾਬ ਦੇ ਨਾਮੀ ਲੇਖਕ ਬਘੇਲ ਸਿੰਘ ਧਾਲੀਵਾਲ ਦੀ ਕਲਮ ‘ਚੋਂ ਉੱਘਡ਼ਿਆ ” ਕਲਮਾਂ ਵਾਲ਼ਿਓਂ ” ਨੂੰ ਪੰਜਾਬ ਦੇ ਨੌਜਵਾਨ ਵਰਗ ਵੱਲੋਂ ਸਲਾਹਿਆ ਅਤੇ ਐਨਾ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਕਿ ਉਸ ਨਾਲ ਮੇਰੀ ਜ਼ਿੰਦਗੀ ਵਿਚ ਵੱਡਾ ਬਦਲਾ ਆਇਆ ਹੈ। ਉਨਾਂ  ਕਿਹਾ ਕਿ ਆਉਣ ਵਾਲ ਸਮੇਂ ‘ਚ ਲੇਖਕ ਬਘੇਲ ਸਿੰਘ ਧਾਲੀਵਾਲ ਵਰਗੇ ਲੇਖਕਾਂ ਦੇ ਸਹਿਯੋਗ ਨਾਲ ਅੱਗੇ ਵਧਣ ਦੀ ਹਰ ਕੋਸ਼ਿਸ਼ ਕਰਾਂਗਾ।

 

3890cookie-checkਲੇਖਕ ਧਾਲੀਵਾਲ ਦੇ ਲਿਖੇ ਗੀਤ ”ਕਲਮਾਂ ਵਾਲ਼ਿਓਂ” ਨੂੰ ਪੰਜਾਬ ਦੇ ਲੋਕਾਂ ਨੇ ਚੁੱਕਿਆ ਹੱਥਾਂ ‘ਤੇ : ਗਾਇਕ ਭੱਟ

Leave a Reply

Your email address will not be published. Required fields are marked *

error: Content is protected !!