ਲੁੱਟ ਦੀਆਂ ਵਾਰਦਾਤਾਂ ਤੇ ਨੱਥ ਪਾਉਣ ਲਈ ਸ਼ਿਵਸੇਨਾ ਹਿੰਦੁਸਤਾਨ ਵਪਾਰ ਸੈਨਾ ਨੇ ਲੋਕਲ ਬਸ ਸਟੈਂਡ ਤੇ ਲਗਵਾਏ ਚਾਰ ਸੀਸੀਟੀਵੀ ਕੈਮਰੇ

Loading

ਏਡੀਸੀਪੀ ਗੁਰਪ੍ਰੀਤ ਸਿੰਘ ਸਿੰਕਦ ਨੇ ਰਿਬਨ ਕੱਟ ਕੇ ਸੀਸੀਟੀਵੀ ਕੈਮਰਿਆਂ ਦਾ ਕੀਤਾ ਉਦਘਾਟਨ

ਲੁਧਿਆਣਾ 25 ਨਵੰਬਰ  ( ਸਤ ਪਾਲ ਸੋਨੀ ) : ਮਹਾਂਨਗਰ ਵਿੱਚ ਪਿਛਲੇ ਕੁੱਝ ਸਮੇਂ ਤੋਂ ਵਪਾਰੀਆਂ ਦੇ ਨਾਲ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਤੇ ਨੱਥ ਪਾਉਣ ਲਈ ਸ਼ਿਵਸੇਨਾ ਹਿੰਦੁਸਤਾਨ ਵਪਾਰ ਸੇਲ ਸ਼ਹਿਰੀ ਇਕਾਈ ਨੇ ਪਹਲਕਦਮੀ ਕੀਤੀ ਹੈ।ਸੰਗਠਨ  ਦੇ ਪੰਜਾਬ ਪ੍ਰਧਾਨ ਚੰਦਰਕਾਂਤ ਚੱਢਾ ਅਤੇ ਚੇਅਰਮੈਨ ਰਿਤੇਸ਼ ਰਾਜਾ ਮਨਚੰਦਾ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਹਿਰੀ ਇਕਾਈ ਪ੍ਰਧਾਨ ਗਗਨ ਗੱਗੀ ਵਲੋਂ ਆਪਣੇ ਖਰਚ ਤੇ  ਲੋਕਲ ਬਸ ਸਟੈਂਡ ਚੌਕ ਤੇ ਆਪਰਾਧਿਕ ਘਟਨਾਵਾਂ ਤੇ ਵਿਰਾਮ ਲਗਾਉਣ ਦੇ ਮਕਸਦ ਨਾਲ ਸੀਸੀਟੀਵੀ ਕੈਮਰੇ ਲਗਵਾਏ ਗਏ ਹਨ।ਅੱਜ ਲੋਕਲ ਬਸ ਸਟੈਂਡ ਚੌਕ ਸਥਿਤ ਸ਼ਹਿਰੀ ਦਫ਼ਤਰ ਵਿੱਚ ਗਗਨ ਗੱਗੀ ਦੀ ਪ੍ਰਧਾਨਗੀ ਹੇਠ ਆਯੋਜਿਤ ਇੱਕ ਸਮਾਰੋਹ ਵਿੱਚ ਮੁੱਖ ਤੌਰ ਤੇ ਪਹੁੰਚੇ ਏਡੀਸੀਪੀ ਸਿਟੀ ਵਨ ਗੁਰਪ੍ਰੀਤ ਸਿੰਘ  ਸਿੰਕਦ,ਏਸੀਪੀ ਸੇਂਟਰਲ ਵਰਿਆਮ ਸਿੰਘ, ਏਸੀਪੀ ਨਾਰਥ ਲਖਵੀਰ ਸਿੰਘ ਟਿਵਾਣਾ,ਅਤੇ ਸ਼ਿਵਸੇਨਾ ਹਿੰਦੁਸਤਾਨ ਦੇ ਪੰਜਾਬ ਪ੍ਰਧਾਨ ਕ੍ਰਿਸ਼ਣ ਸ਼ਰਮਾ ਨੇ ਨੇ ਸੀਸੀਟੀਵੀ ਕੈਮਰਿਆਂ ਦਾ ਰਿਬਨ ਕੱਟਕੇ ਉਦਘਾਟਨ ਕੀਤਾ ਜਦ ਕਿ ਇਸ ਮੌਕੇ ਸ਼ਿਵਸੈਨਾ ਹਿੰਦੁਸਤਾਨ ਵਪਾਰ ਸੈਨਾ ਸੂਬਾ ਪ੍ਰਧਾਨ ਚੰਦਰਕਾਂਤ ਚੱਢਾ,ਚੇਅਰਮੈਨ ਰਿਤੇਸ਼ ਰਾਜਾ ਮਨਚੰਦਾ,ਡਿਵੀਜਨ ਨੰਬਰ ਦੋ ਪ੍ਰਭਾਰੀ ਇੰਸਪੈਕਟਰ ਸਤਵੰਤ ਸਿੰਘ ਬੈਂਸ,ਥਾਣਾ ਕੋਤਵਾਲੀ ਪ੍ਰਭਾਰੀ ਅਮਨਦੀਪ ਗਿਲ,ਟ੍ਰੈਫਿਕ ਜੋਨ ਵਨ ਇੰਚਾਰਜ ਇੰਸਪੇਕਟਰ ਓਮ ਪ੍ਰਕਾਸ਼,ਪੀਸੀਆਰ ਇੰਚਾਰਜ ਰਣਜੀਤ ਸਿੰਘ  ਰੰਧਾਵਾ ਉਚੇਚੇ ਤੌਰ ਤੇ ਸ਼ਾਮਿਲ ਹੋਏ।ਇਸ ਮੌਕੇ ਤੇ ਏਡੀਸੀਪੀ ਗੁਰਪ੍ਰੀਤ ਸਿੰਘ ਸਿੰਕਦ ਨੇ ਸ਼ਿਵਸੇਨਾ ਹਿੰਦੁਸਤਾਨ ਵਪਾਰ ਸੈਨਾ ਸ਼ਹਿਰੀ ਪ੍ਰਧਾਨ ਗਗਨ ਗੱਗੀ ਵਲੋਂ ਲਗਵਾਏ ਗਏ ਸੀਸੀਟੀਵੀ ਕੈਮਰਿਆਂ ਨੂੰ ਸ਼ਲਾਘਾਯੋਗ ਕਦਮ   ਦੱਸਦੇ ਹੋਏ ਕਿਹਾ ਕਿ ਸੰਗਠਨ ਦੇ ਇਸ ਪ੍ਰਯਾਸ ਨਾਲ ਆਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਸਾਮਾਜਿਕ ਅਨਸਰਾਂ ਤੇ ਨੁਕੇਲ ਕਸਣ ਵਿੱਚ ਪੁਲਿਸ ਨੂੰ ਬੇਹੱਦ ਮਦਦ ਮਿਲੇਗੀ।ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਕਿਹਾ ਕਿ ਜੇਕਰ ਲੁਧਿਆਨਾ ਦੇ ਤਮਾਮ ਵਪਾਰਕ ਅਤੇ ਸਾਮਾਜਕ ਸੰਗਠਨ ਲੁਧਿਆਨਾ ਦੇ ਵੱਖ ਵੱਖ ਮੇਨ ਪਵਾਇੰਟਾਂ ਤੇ ਸੀਸੀਟੀਵੀ ਕੈਮਰੇ ਲਗਵਾਣ ਤਾਂ ਆਪਰਾਧਿਕ ਛਵੀ ਵਾਲੇ ਹਰੇਕ ਵਿਅਕਤੀ ਨੂੰ ਕਾਬੂ ਕਰਣ ਵਿੱਚ ਹੋਰ ਵੀ ਸੌਖ ਮਿਲੇਗੀ। ਇਸ ਮੌਕੇ ਤੇ ਚੰਦਰਕਾਂਤ ਚੱਢਾ ਅਤੇ ਰਿਤੇਸ਼ ਰਾਜਾ ਨੇ ਦੱਸਿਆ ਕਿ ਸ਼ਿਵਸੇਨਾ ਹਿੰਦੁਸਤਾਨ ਵਪਾਰ ਸੈਨਾ ਦਾ ਮਕਸਦ ਕੇਵਲ ਤੋਂ ਕੇਵਲ ਵਪਾਰੀ ਵਰਗ ਦੀ ਸੁਰੱਖਿਆ ਯਕੀਨੀ ਕਰਣ ਲਈ ਸੰਘਰਸ਼ ਕਰਣਾ ਹੈ।ਉਨ੍ਹਾਂ ਨੇ ਦੱਸਿਆ ਕਿ ਸੰਗਠਨ ਵਲੋਂ ਲੋਕਲ ਬਸ ਸਟੈਂਡ ਵਿੱਚ ਪਹਿਲੇ ਪੜਾਅ ਵਿੱਚ ਚਾਰ ਕੈਮਰੇ ਲਗਵਾਏ ਗਏ ਹਨ ਤੇ ਛੇਤੀ ਹੀ ਇਸ ਪਵਾਇੰਟ ਤੇ ਚਾਰ ਕੈਮਰੇ ਹੋਰ ਲਗਵਾਏ ਜਾਣਗੇ ਨਾਲ ਹੀ ਪ੍ਰਮੁੱਖ ਹੋਲਸੇਲ ਬਾਜ਼ਾਰਾਂ ਵਿੱਚ ਵੀ ਆਪਰਾਧਿਕ ਛਵੀ ਵਾਲੇ ਅਨਸਰਾਂ ਤੇ ਨੱਥ ਪਾਉਣ ਅਤੇ ਪੁਲਿਸ ਪ੍ਰਸ਼ਾਸਨ  ਦੇ ਸਹਿਯੋਗ ਕਰਣ ਲਈ  ਸੀਸੀਟੀਵੀ ਕੈਮਰੇ ਲਗਵਾ ਦਿੱਤੇ ਜਾਣਗੇ।ਇਸ ਮੌਕੇ ਤੇ ਸ਼ਿਵਸੇਨਾ ਹਿੰਦੁਸਤਾਨ ਵਪਾਰ ਸੈਨਾ ਦੇ ਸ਼ਹਿਰੀ ਸਕੱਤਰ ਪਵਨ ਵਧਵਾ,ਵਿੱਕੀ ਗਿਲ,ਲਕਸ਼ਮਣ ਯਾਦਵ,ਦੀਪਕ ਅਰੋੜਾ,ਪੰਕਜ ਸ਼ਰਮਾ,ਜੌਨੀ ਮਹਿਰਾ,ਵਿੱਕੀ ਨਾਗਪਾਲ,ਸਮਾਜ ਸੇਵਕ ਗੌਤਮ ਸੂਦ,ਰਾਜਿੰਦਰ ਸਿੰਘ ਭਾਟੀਆ,ਤਰੁਣ ਮਲਹੋਤਰਾ,ਕੁਣਾਲ ਸੂਦ,ਮੋਹਿਤ ਮਹਿਰਾ ਆਦਿ ਮੌਜੂਦ ਸਨ।

29030cookie-check ਲੁੱਟ ਦੀਆਂ ਵਾਰਦਾਤਾਂ ਤੇ ਨੱਥ ਪਾਉਣ ਲਈ ਸ਼ਿਵਸੇਨਾ ਹਿੰਦੁਸਤਾਨ ਵਪਾਰ ਸੈਨਾ ਨੇ ਲੋਕਲ ਬਸ ਸਟੈਂਡ ਤੇ ਲਗਵਾਏ ਚਾਰ ਸੀਸੀਟੀਵੀ ਕੈਮਰੇ

Leave a Reply

Your email address will not be published. Required fields are marked *

error: Content is protected !!