ਲੁਧਿਆਣਾ ਨਗਰ ਨਿਗਮ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Loading


ਚੰਡੀਗਡ਼, 7 ਫਰਵਰੀ  ( ਸਤ ਪਾਲ ਸੋਨੀ ) :   ਲੁਧਿਆਣਾ ਨਗਰ ਨਿਗਮ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਚੋਣ ਕਮੇਟੀ ਦੀ ਬੈਠਕ ਅੱਜ ਚੰਡੀਗਡ਼ ਸਥਿੱਤ ਆਫਿਸ ਵਿਚ ਸੂਬਾ ਪ੍ਰਧਾਨ ਵਿਜੈ ਸਾਂਪਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪ੍ਰਦੇਸ਼ ਚੋਣ ਕਮੇਟੀ ਦੇ ਮੈਂਬਰ ਰਾਸ਼ਟਰੀ ਸਕੱਤਰ ਤਰੁਣ ਚੁੱਘ, ਸੂਬਾ ਮਹਾਮੰਤਰੀ ਸੰਗਠਨ ਦਿਨੇਸ਼ ਕੁਮਾਰ, ਸਾਬਕਾ ਸੂਬਾ ਪ੍ਰਧਾਨ ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਕਮਲ ਸ਼ਰਮਾ, ਪ੍ਰਦੇਸ਼ ਮਹਾਮੰਤਰੀ ਕੇਵਲ ਕੁਮਾਰ ਅਤੇ ਜੀਵਨ ਗੁਪਤਾ, ਪ੍ਰਦੇਸ਼ ਸਕੱਤਰ ਵਿਨੀਤ ਜੋਸ਼ੀ ਅਤੇ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਾ ਜੈਸਵਾਲ ਆਦਿ ਮੌਜੂਦ ਸਨ।
ਸੂਬਾ ਪ੍ਰਧਾਨ ਵਿਜੈ ਸਾਂਪਲਾ ਵੱਲੋਂ ਪ੍ਰਦੇਸ਼ ਚੋਣ ਕਮੇਟੀ ਨਾਲ ਵਿਚਾਰ ਕਰਨ ਤੋਂ ਬਾਅਦ ਤੈਅ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਨੂੰ ਜਾਰੀ ਕਰਦੇ ਹੋਏ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਇਸ ਸੂਚੀ ਵਿਚ 16 ਮਹਿਲਾਵਾਂ ਅਤੇ 7 ਦਲਿਤ ਉਮੀਦਵਾਰ ਹਨ, ਜਿਸ ਵਿਚ: -ਵਾਰਡ ਨੰਬਰ 8 ਤੋਂ  ਯਸ਼ਪਾਲ ਚੌਧਰੀ, ਵਾਰਡ ਨੰਬਰ 10 ਤੋਂ  ਗੁਰਬਖਸ਼ ਸਿੰਘ ਬਿੱਲਾ,ਵਾਰਡ ਨੰਬਰ 11 ਤੋਂ ਮੀਨੂ ਜੈਨ,ਵਾਰਡ ਨੰਬਰ 15 ਤੋਂ  ਪੂਜਾ ਰਾਏ,ਵਾਰਡ ਨੰਬਰ 16 ਤੋਂ  ਸਾਕਸ਼ੀ ਜੁਲਕਾ,ਵਾਰਡ ਨੰਬਰ 20 ਤੋਂ  ਮੁਨੀਸ਼ ਬੇਦੀ,ਵਾਰਡ ਨੰਬਰ 24 ਤੋਂ  ਅਮਿਤ ਸ਼ਰਮਾ,ਵਾਰਡ ਨੰਬਰ 43 ਤੋਂ  ਸਵਰਣਜੀਤ ਕੌਰ,ਵਾਰਡ ਨੰਬਰ 51 ਤੋਂ ਰਮਨਦੀਪ ਕੌਰ ਕਾਕਾ,ਵਾਰਡ ਨੰਬਰ 52 ਤੋਂ ਗੁਰਪ੍ਰੀਤ ਸ਼ਿੰਦਰ ਰਾਜੂ,ਵਾਰਡ ਨੰਬਰ 56 ਤੋਂ ਦਵਿੰਦਰ ਜੱਗੀ ,ਵਾਰਡ ਨੰਬਰ 57 ਤੋਂ ਸ਼੍ਰੀਮਤੀ ਮੰਜੂ ਅਗਰਵਾਲ,ਵਾਰਡ ਨੰਬਰ 58 ਤੋਂ ਰਾਜੀਵ ਕਾਲਰਾ,ਵਾਰਡ ਨੰਬਰ 59 ਤੋਂ  ਪ੍ਰਭਜੋਤ ਕੌਰ,ਵਾਰਡ ਨੰਬਰ 61 ਤੋਂ  ਸ਼ਿੱਖਾ ਜੈਨ,ਵਾਰਡ ਨੰਬਰ 62 ਤੋਂ ਓਮ ਪ੍ਰਕਾਸ਼ ਰੱਤਰਾ,ਵਾਰਡ ਨੰਬਰ 64 ਤੋਂ ਸੰਜੇ ਕਪੂਰ,ਵਾਰਡ ਨੰਬਰ 65 ਤੋਂ ਰੇਣੂ ਬੰਸਲ,ਵਾਰਡ ਨੰਬਰ 66 ਤੋਂ ਭੁਪਿੰਦਰ ਸਿੰਘ,ਵਾਰਡ ਨੰਬਰ 69 ਤੋਂ ਰੰਜਨਾ ਪੰਛੀ,ਵਾਰਡ ਨੰਬਰ 76 ਤੋਂ ਕੁਸ਼ਾਗਰ ਕਸ਼ਯਪ,ਵਾਰਡ ਨੰਬਰ 82 ਤੋਂ ਸੰਜੇ ਗੌਸਾਈਂ,ਵਾਰਡ ਨੰਬਰ 83 ਤੋਂ ਪੰਮੀ ਵਰਮਾ,ਵਾਰਡ ਨੰਬਰ 84 ਤੋਂ  ਸੁਰਿੰਦਰ ਅਟਵਾਲ,ਵਾਰਡ ਨੰਬਰ 85 ਤੋਂ  ਸੁਨੀਤਾ ਰਾਣੀ,ਵਾਰਡ ਨੰਬਰ 87 ਤੋਂ ਸ਼੍ਰੀਮਤੀ ਰਾਣੀ ,ਵਾਰਡ ਨੰਬਰ 89 ਤੋਂ ਸ਼੍ਰੀਮਤੀ ਪ੍ਰੇਮ ਸ਼ਰਮਾ,ਵਾਰਡ ਨੰਬਰ 90 ਤੋਂ ਸ਼੍ਰੀ ਅਵਤਾਰ ਕਿਸ਼ਨ ਤਾਰੀ,ਵਾਰਡ ਨੰਬਰ 91 ਤੋਂ  ਰੁਪਮਦੀਪ ਕੌਰ,ਵਾਰਡ ਨੰਬਰ 92 ਤੋਂ  ਜਤਿੰਦਰ ਕੁਮਾਰ ਕਤਨਾ,ਵਾਰਡ ਨੰਬਰ 94 ਤੋਂ ਦਮਨ ਕਪੂਰ,ਵਾਰਡ ਨੰਬਰ 95 ਤੋਂ  ਅਸ਼ੋਕ ਕੁਮਾਰ ਨੂੰ ਪਾਰਟੀ ਨੇ ਅੱਪਣਾ ਉਮੀਦਵਾਰ ਐਲਾਨਿਆ ਹੈ।

12430cookie-checkਲੁਧਿਆਣਾ ਨਗਰ ਨਿਗਮ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Leave a Reply

Your email address will not be published. Required fields are marked *

error: Content is protected !!