ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਇੱਕ ਕਿਲੋ ਹੈਰੋਇਨ ਸਮੇਤ ਔਰਤ ਗ੍ਰਿਫ਼ਤਾਰ

Loading

ਜਗਰਾਂਉ, 23 ਜੁਲਾਈ ( ਸਤ ਪਾਲ ਸੋਨੀ ) : ਲੁਧਿਆਣਾ (ਦਿਹਾਤੀ) ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਔਰਤ ਨੂੰ ਇੱਕ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਇਸ ਸੰਬੰਧੀ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਨੇ ਦੱਸਿਆ ਕਿ ਏ.ਐਸ.ਆਈ ਕਰਮਜੀਤ ਸਿੰਘ, ਐਟੀਨਾਰਕੋਟਿਕ ਸੈਲ ਸਮੇਤ ਪਲਿਸ ਪਾਰਟੀ ਦੇ ਤਹਿਸੀਲ ਚੌਕ ਮੌਜੂਦ ਸੀ ਤਾਂ ਪੂਰਨ ਕੌਰ ਉਰਫ ਪੂਰੋ ਬਾਈ ਪਤਨੀ ਲੇਟ ਚਰਨ ਸਿੰਘ ਵਾਸੀ ਪਿੰਡ ਬੂਟਾ ਥਾਣਾ ਕੋਤਵਾਲੀ ਕਪੂਰਥਲਾ ਹਾਲ ਵਾਸੀ ਪਿੰਡ ਦੌਲੇਵਾਲ, ਥਾਣਾ ਕੋਟ ਈਸੇ ਖਾਂ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਕਿੱਲੋ ਹੈਰੋਇਨ ਬਰਾਮਦ ਹੋਈ।ਪੂਰਨ ਕੌਰ ਉਰਫ ਪੂਰੋ ਖ਼ਿਲਾਫ਼ ਮੁਕੱਦਮਾ ਨੰਬਰ 206 ਮਿਤੀ 23 ਜੁਲਾਈ, 2018 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਜਗਰਾਉ ਦਰਜ ਕੀਤਾ ਗਿਆ।
ਗ੍ਰਿਫ਼ਤਾਰ ਦੋਸ਼ਣ ਨੂੰ ਪੇਸ਼ ਅਦਾਲਤ ਕਰਕੇ ਉਸ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।ਇਸ ਮੌਕੇ  ਰੁਪਿੰਦਰ ਕੁਮਾਰ ਭਾਰਦਵਾਜ, ਪੀ.ਪੀ.ਐਸ, ਐਸ.ਪੀ

(ਇੰਨਵੈਸਟੇਗੇਸ਼ਨ), ਲੁਧਿਆਣਾ(ਦਿਹਾਤੀ) ਅਤੇ ਸ੍ਰੀ ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਇੰਨ:), ਲੁਧਿ: (ਦਿਹਾਤੀ) ਅਤੇ ਇੰਸਪੈਕਟਰ ਲਖਬੀਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਅਤੇ ਹੋਰ ਵੀ ਹਾਜ਼ਰ ਸਨ।

 

22570cookie-checkਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਇੱਕ ਕਿਲੋ ਹੈਰੋਇਨ ਸਮੇਤ ਔਰਤ ਗ੍ਰਿਫ਼ਤਾਰ

Leave a Reply

Your email address will not be published. Required fields are marked *

error: Content is protected !!