![]()
ਡੀ. ਆਈ. ਜੀ. ਅਤੇ ਜ਼ਿਲਾ ਪੁਲਿਸ ਮੁੱਖੀ ਵੱਲੋਂ ਜਗਰਾਂਉ ਵਿਖੇ ਪ੍ਰੈੱਸ ਕਾਨਫਰੰਸ

ਹਰਿਆਣੇ ਦੇ ਪਿੰਡ ਪੀਲੀਮਡੋਰੀ ਜਿਲਾ ਫਤਿਆਬਾਦ ਦੇ ਦੋ ਭਰਾ ਸ਼ੁਸੀਲ ਕੁਮਾਰ, ਸੁਨੀਲ ਕੁਮਾਰ ਪੁੱਤਰਾਨ ਛੋਟੂ ਰਾਮ ਦੇ ਕੇ ਜਾਂਦੇ ਸਨ ਨਸ਼ਾ (ਚਿੱਟਾ) ।
ਜਗਰਾਂਉ, 6 ਜੁਲਾਈ ( ਸਤ ਪਾਲ ਸੋਨੀ ) : ਲੁਧਿਆਣਾ (ਦਿਹਾਤੀ) ਪੁਲਿਸ ਨੇ ਨਸ਼ੇ ਵਿਰੁਧ ਸ਼ੁਰੂ ਕੀਤੀ ਵੱਡੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਤਿੰਨ ਵੱਖ-ਵੱਖ ਮਾਮਲਿਆਂ ਵਿੱਚ 8 ਦੋਸ਼ੀਆਂ ਨੂੰ ਕਾਬੂ ਕਰਨ ਦੇ ਨਾਲ-ਨਾਲ ਭਾਰੀ ਮਾਤਰਾ ਵਿੱਚ ਹੈਰੋਇਨ, ਅਫੀਮ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਸੰਬੰਧੀ ਜਗਰਾਂਉ (ਦਿਹਾਤੀ) ਪੁਲਿਸ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਸ੍ਰ. ਰਣਬੀਰ ਸਿੰਘ ਖੱਟੜਾ, ਡਿਪਟੀ ਇੰਸਪੈਕਟਰ ਜਨਰਲ ਪੁਲਿਸ ਲੁਧਿਆਣਾ ਰੇਂਜ, ਲੁਧਿਆਣਾ ਅਤੇ ਸੁਰਜੀਤ ਸਿੰਘ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਵੱਲੋ ਦੱਸਿਆ ਗਿਆ ਕਿ ਪਿੰਡ ਸਵੱਦੀ ਕਲਾਂ ਥਾਣਾ ਸਿੱਧਵਾਂ ਬੇਟ ਵਿਖੇ ਕੁੱਝ ਦਿਨ ਪਹਿਲਾਂ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਹੋਈ ਮੌਤ ਸਬੰਧੀ ਕੇਸ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਰੁਪਿੰਦਰ ਕੁਮਾਰ ਭਾਰਦਵਾਜ, ਐੱਸ.ਪੀ (ਇੰਨਵੈਸਟੇਗੇਸ਼ਨ), ਲੁਧਿ:(ਦਿ) ਦੀ ਨਿਗਰਾਨੀ ਹੇਠ ਸ਼ਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ।ਟੀਮ ਦੀ ਪੜਤਾਲ ਤੋਂ ਬਾਅਦ ਮੁਕੱਦਮਾ ਨੰਬਰ 201 ਮਿਤੀ 30.06.2018 ਅ/ਧ 304 ਆਈ.ਪੀ.ਸੀ, 21/27/29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿੱਧਵਾਂ ਦਰਜ ਕੀਤਾ ਗਿਆ ਸੀ।
ਤਫਤੀਸ਼ ਦੌਰਾਨ ਉਕਤ ਮੁਕੱਦਮਾ ਵਿੱਚ ਦੋਸ਼ੀ ਪਾਏ ਗਏ ਗੁਰਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸਵੱਦੀ ਕਲਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਮ੍ਰਿਤਕ ਕੁਲਜੀਤ ਸਿੰਘ ਦੀ ਮੋਟਰ ‘ਤੇ ਆਏ ਸਨ।ਜਿੱਥੇ ਕੁਲਜੀਤ ਸਿੰਘ ਵੀ ਆਪਣੇ ਪ੍ਰਵਾਸੀ ਮਜਦੂਰ ਨਾਲ ਆਪਣੇ ਖੇਤ ਟਰੈਕਟਰ ‘ਤੇ ਆਇਆ ਸੀ।ਦੋਸ਼ੀ ਗੁਰਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਉਹ ਉਸ ਨਾਲ ਪਹਿਲਾਂ ਵੀ ਨਸ਼ਾ ਇਕੱਠਾ ਕਰਦੇ ਸੀ।ਜਿਨਾਂ ਨੇ ਊਸਨੂੰ ਨਸ਼ਾ ਦਿੱਤਾ ਸੀ।ਜਿਸ ਨਾਲ ਕੁਲਜੀਤ ਸਿੰਘ ਦੀ ਓਵਰ ਡੋਜ਼ ਲੈਣ ਕਰਕੇ ਮੌਤ ਹੋ ਗਈ।ਮ੍ਰਿਤਕ ਕੁਲਜੀਤ ਸਿੰਘ ਨਸ਼ਾ ਕਰਨ ਦੀ ਆਦੀ ਸੀ।
ਏ.ਐਸ.ਆਈ ਜਸਵੀਰ ਸਿੰਘ ਜੋ ਰੂਰਲ ਰੈਪਿਡ ਗੱਡੀ ਉਪਰ ਸਿੱਧਵਾਂ ਬੇਟ ਦੇ ਏਰੀਏ ਵਿੱਚ ਤਾਇਨਾਤ ਹੈ, ਰੋਜ਼ਾਨਾ ਉਸ ਦੇ ਪਰਿਵਾਰਕ ਮੈਬਰਾਂ ਨਾਲ ਕੌਂਸਲਿੰਗ ਕਰਦਾ ਸੀ।ਜਿਸ ਦੀ ਪ੍ਰੇਰਣਾ ‘ਤੇ ਕੁਲਜੀਤ ਸਿੰਘ ਨੂੰ ਨਸ਼ਾ ਛੁਡਾਉ ਸੈਂਟਰ ਵਿੱਚ ਇਲਾਜ ਲਈ ਪਿੰਡ ਰਸੂਲੜਾ ਜ਼ਿਲਾ ਖੰਨਾ ਵਿਖੇ ਭੇਜਿਆ ਗਿਆ ਸੀ।ਜੋ ਪਹਿਲਾਂ ਵੀ 3 ਵਾਰ ਇਲਾਜ ਕਰਵਾ ਚੁੱਕਾ ਹੈ ਅਤੇ 5/7 ਦਿਨ ਪਹਿਲਾਂ ਹੀ ਇਲਾਜ ਕਰਵਾ ਕੇ ਘਰ ਵਾਪਸ ਆਇਆ ਸੀ।

ਗ੍ਰਿਫਤਾਰ ਕੀਤੇ ਉਕਤ ਦੋਸ਼ੀਆਂ ਨੇ ਦੱਸਿਆ ਕਿ ਅਸੀ ਨਸ਼ਾ ਹਰਪ੍ਰੀਤ ਸਿੰਘ ਉਰਫ ਗੁਲਜਾਰੀ ਪੁੱਤਰ ਬੂਟਾ ਸਿੰਘ ਵਾਸੀ ਮਲਕ ਥਾਣਾ ਸਦਰ ਜਗਰਾਉ ਪਾਸੋ ਲਿਆਂਦਾ ਸੀ।ਜਿਸ ਨੂੰ ਵੀ ਪੁਲਿਸ ਵੱਲੋ ਗ੍ਰਿਫਤਾਰ ਕਰਨ ਤੇ ਪੁੱਛਗਿੱਛ ਕੀਤੀ ਗਈ,ਜਿਸ ਨੇ ਦੱਸਿਆ ਕਿ ਨਸ਼ਾ (ਚਿੱਟਾ) ਹਰਿਆਣੇ ਦੇ ਪਿੰਡ ਪੀਲੀਮਡੋਰੀ ਜਿਲਾ ਫਤਿਆਬਾਦ ਦੇ ਸ਼ੁਸੀਲ ਕੁਮਾਰ, ਸੁਨੀਲ ਕੁਮਾਰ ਪੁੱਤਰਾਨ ਛੋਟੂ ਰਾਮ ਦੇ ਕੇ ਜਾਂਦੇ ਹਨ।ਪੁਲਿਸ ਨੇ 515 ਗ੍ਰਾਮ ਹੈਰੋਇਨ ਜਿਸ ਦੀ ਕੀਮਤ 2.5 ਕਰੋੜ ਰੁਪਏ ਬਣਦੀ ਹੈ।ਜੋ ਧਾਰਾ 27 ਸ਼ਹਾਦਤ ਐਕਟ ਅਧੀਨ ਬਰਾਮਦ ਕੀਤੀ ਅਤੇ ਤਫਤੀਸ਼ ਦੌਰਾਨ ਉਕਤ ਸ਼ੁਸੀਲ ਕੁਮਾਰ ਅਤੇ ਸੁਨੀਲ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।ਜਿਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅਸੀ ਮਿਤੀ 26/27 ਜੂਨ ਨੂੰ ਹਰਪ੍ਰੀਤ ਸਿੰਘ ਉਰਫ ਗੁਲਜਾਰੀ ਨੂੰ ਨਸ਼ਾ ਦੇ ਕੇ ਗਏ ਸੀ।ਦੋਸ਼ੀ ਸ਼ੁਸੀਲ ਕੁਮਾਰ ਵਿਰੁੱਧ ਪਹਿਲਾਂ ਵੀ ਮੁਕੱਦਮਾ ਨੰਬਰ 80 ਮਿਤੀ 14.04.2017 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਡਵੀਜਨ ਨੰਬਰ 07 ਲੁਧਿਆਣਾ ਦਰਜ ਹੈ।ਜਿਸ ਵਿੱਚ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।ਦੋਸ਼ੀ ਸੁਨੀਲ ਕੁਮਾਰ ਵਿਰੁੱਧ ਵੀ ਮੁਕੱਦਮਾ ਨੰਬਰ 114 ਮਿਤੀ 15.03.2018 ਅ/ਧ 21/61/85 ਭ/ਦ ਥਾਣਾ ਸਿੱਧਵਾਂ ਬੇਟ ਵਿਖੇ ਦਰਜ ਹੈ।ਜਿਸ ਵਿੱਚ ਉਸ ਪਾਸੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।ਦੋਸ਼ੀ ਸੁਨੀਲ ਕੁਮਾਰ ਅਤੇ ਸ਼ੁਸੀਲ ਕੁਮਾਰ ਪਾਸੋ ਕੁੱਲ 515 ਗ੍ਰਾਮ ਹੈਰੋਇਨ ਜਿਸ ਦੀ ਕੀਮਤ ਕ੍ਰੀਬ 2.5 ਕਰੋੜ ਹੈ ਬਰਾਮਦ ਕੀਤੀ।
ਇਸ ਤੋਂ ਇਲਾਵਾ ਬਲਜੀਤ ਸਿੰਘ ਉਰਫ ਨੀਟਾ ਪੁੱਤਰ ਜਗਜੀਤ ਸਿੰਘ ਵਾਸੀ ਸਵੱਦੀ ਕਲਾਂ ਜਿਸ ਦਾ ਤੂਰ ਮੈਡੀਕਲ ਸਟੋਰ ਹੈ ਅਤੇ ਗੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸਵੱਦੀ ਕਲਾਂ ਦੀ ਲੈਬ ਖੋਲੀ ਹੋਈ ਹੈ।ਇਹ ਦੋਵੇ ਜਾਣੇ ਪਿੰਡ ਦੇ ਮੁੰਡਿਆਂ ਨੂੰ ਬਿਨਾਂ ਕਿਸੇ ਡਾਕਟਰ ਦੀ ਸਲਿੱਪ ਦੇ ਸਰਿੰਜਾਂ ਦਿੰਦੇ ਸਨ।ਜਿਨਾਂ ਨੇ ਵੀ ਦੱਸਿਆ ਕਿ ਉਹ ਇਨਾਂ ਪਾਸੋ ਸਰਿੰਜਾਂ ਲੈ ਕੇ ਗਏ ਸੀ।
ਦੋਸ਼ੀ ਮਲਕੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸਵੱਦੀ ਕਲਾਂ ਜੋ ਪਹਿਲਾਂ ਭੂੰਦੜੀ ਰਹਿੰਦਾ ਸੀ ਅਤੇ ਹੁਣ ਪਿੰਡ ਸਵੱਦੀ ਕਲਾਂ ਰਹਿੰਦਾ ਹੈ।ਜਿਸ ਨੇ ਨਸ਼ੇ ਦੇ ਗੈਰ ਕਾਨੂੰਨੀ ਧੰਦੇ ਨਾਲ 02 ਟਰੈਕਟਰ, 02 ਕਾਰਾਂ, 02 ਮੋਟਰਸਾਈਕਲ ਅਤੇ ਹੋਰ ਸਮਾਨ ਬਣਾਇਆ ਹੋਇਆ ਹੈ।ਜਿਸ ਪਾਸੋ 150 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।ਉਕਤ ਗ੍ਰਿਫਤਾਰ ਕੀਤੇ ਦੋਸ਼ੀਆਂ ਪਾਸੋ ਭਾਰੀ ਮਾਤਰਾ ਵਿੱਚ ਬਰਾਮਦਗੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਅੱਜ ਪੁਲਿਸ ਜਿਲਾ ਲੁਧਿਆਣਾ (ਦਿਹਾਤੀ) ਵੱਲੋ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।ਜਿਸ ਵਿੱਚ ਥਾਣੇਦਾਰ ਬਿਕਰਮਜੀਤ ਸਿੰਘ, ਮੁੱਖ ਅਫਸਰ ਥਾਣਾ ਦਾਖਾ ਨੇ ਸਮੇਤ ਪੁਲਿਸ ਪਾਰਟੀ ਦੇ ਦੋਸ਼ੀ ਮੋਹਿਤ ਬਾਂਸਲ ਉਰਫ ਮੋਤੀ ਪੁੱਤਰ ਹਰੀਸ਼ ਚੰਦਰ ਬਾਂਸਲ ਵਾਸੀ ਦੌਧਰ ਥਾਣਾ ਬੱਧਨੀ ਕਲਾਂ ਜਿਲਾ ਮੋਗਾ ਪਾਸੋ 02 ਕਿਲੋ ਅਫੀਮ ਸਮੇਤ ਟਰਾਲਾ ਨੰਬਰ ਐਲ.ਐਲ-03ਏ-4234 ਬਰਾਮਦ ਕਰਕੇ ਮੁਕੱਦਮਾ ਨੰਬਰ 217 ਮਿਤੀ 05.07.2018 ਅ/ਧ 18/25/61/85 ਐਨ.ਡੀ.ਪੀ.ਐਸ ਐਕਟ ਥਾਣਾ ਦਾਖਾ ਦਰਜ ਰਜਿਸਟਰ ਕੀਤਾ ਗਿਆ।
ਪੁੱਛਗਿੱਛ ਦੌਰਾਨ ਦੋਸ਼ੀ ਮੋਹਿਤ ਬਾਂਸਲ ਨੇ ਦੱਸਿਆ ਕਿ ਉਹ ਬਾਹਰਲੇ ਰਾਜਾਂ ਵਿੱਚ ਆਪਣੇ ਟਰਾਲੇ ਤੇ ਮਾਲ ਲੋਡ ਕਰਕੇ ਲੈ ਕੇ ਜਾਂਦਾ ਹੈ ਅਤੇ ਵਾਪਸੀ ਸਮੇ ਅਫੀਮ ਲੈ ਕੇ ਆਉਦਾ ਹੈ।ਜੋ ਪੰਜਾਬ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਫੀਮ ਦੀ ਸਮੱਗਲਿੰਗ ਦਾ ਧੰਦਾ ਕਰਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਜਗਰਾਂਉ ਪੁਲਿਸ ਵੱਲੋਂ 09 ਕੇਸ ਐਨ.ਡੀ.ਪੀ.ਐਸ ਅਧੀਨ ਦਰਜ ਕੀਤੇ ਗਏ ਹਨ ਅਤੇ ਕਾਫੀ ਮਾਤਰਾ ਵਿੱਚ ਨਸ਼ੀਲਾ ਪਦਾਰਥ/ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਭਰਾ