ਲਡ਼ਕੀਆਂ/ਔਰਤਾਂ ਲਈ ਟੈਕਸਟਾਈਲ ਇੰਡਸਟਰੀ ਨਾਲ ਸੰਬੰਧਤ ਰੋਜ਼ਗਾਰ ਮੇਲਾ 3 ਨੂੰ

Loading

ਲੁਧਿਆਣਾ, 29 ਅਕਤੂਬਰ  (  ਚਡ਼੍ਹਤ ਪੰਜਾਬ ਦੀ ):ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਸਕੀਮ ਤਹਿਤ ਮਿਤੀ 3 ਨਵੰਬਰ, 2017 ਨੂੰ 10:00 ਵਜੇ ਸਵੇਰੇ ਜ਼ਿਲਾ  ਉਦਯੋਗ ਕੇਂਦਰ ਦਫ਼ਤਰ, ਮਿਲਰਗੰਜ ਰੋਡ, ਨਿਰੰਕਾਰੀ ਮੁਹੱਲਾ, ਪ੍ਰਤਾਪ ਚੌਂਕ, ਲੁਧਿਆਣਾ ਵਿਖੇ ਸਿਰਫ ਲਡ਼ਕੀਆਂ/ਔਰਤਾਂ (ਜਿਨਾਂ ਦੀ ਉਮਰ 18 ਸਾਲ ਤੋਂ ਉੱਪਰ ਹੋਵੇ) ਲਈ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰੋਜ਼ਗਾਰ ਜਨਰੇਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਇਸ ਮੇਲੇ ‘ਚ ਟੈਕਸਟਾਈਲ ਇੰਡਸਟਰੀ ਵਿੱਚ ਸਿਲਾਈ ਮਸ਼ੀਨ ਆਪਰੇਟਰ, ਚੈਕਿੰਗ-ਪੈਕਿੰਗ, ਸਪਿਨਿੰਗ ਆਦਿ ਲਈ 8ਵੀਂ, 10ਵੀਂ ਤੇ 12ਵੀਂ ਪਾਸ ਜਾਂ ਕਟਿੰਗ ਟੇਲਰਿੰਗ ਵਾਲੀਆਂ ਲਡ਼ਕੀਆਂ ਲਈ ਤਕਰੀਬਨ 3000 ਨੌਕਰੀਆਂ ਉਪਲੱਬਧ ਹਨ। ਉਨਾਂ  ਯੋਗ ਲੋਡ਼ਵੰਦ ਲਡ਼ਕੀਆਂ ਅਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਦਾ ਭਰਪੂਰ ਲਾਭ ਲੈਣ।

7040cookie-checkਲਡ਼ਕੀਆਂ/ਔਰਤਾਂ ਲਈ ਟੈਕਸਟਾਈਲ ਇੰਡਸਟਰੀ ਨਾਲ ਸੰਬੰਧਤ ਰੋਜ਼ਗਾਰ ਮੇਲਾ 3 ਨੂੰ

Leave a Reply

Your email address will not be published. Required fields are marked *

error: Content is protected !!