![]()

ਸੰਦੌਡ਼ 22 ਅਕਤੂਬਰ (ਡਾ ਕੁਲਵਿੰਦਰ ਗਿੱਲ) :ਇਤਿਹਾਸਕ ਪਿੰਡ ਕੁੱਪ ਕਲਾਂ ਗੁਰਦੁਆਰਾ ਸਾਹਿਬ ਵਿਖੇ ਐਨ ਆਰ ਆਈ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਇੱਕ ਰੋਜ਼ਾ ਮੁਫ਼ਤ ਕੈਂਸਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਟੀਮ ਦੇ ਮੁੱਖ ਡਾਕਟਰ ਗਗਨ ਕੋਰ ਸੋਹਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਚੈੱਕਅਪ ਕੈਂਪ ਦੌਰਾਨ ਕਰੀਬ 250 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ ਜਿਸ ਵਿਚ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਈ ਸੀ ਜੀ ਤੋਂ ਇਲਾਵਾ ਹੋਰ ਵੀ ਮੁੱਢਲੀਆਂ ਜਾਂਚਾਂ ਕੀਤੀਆਂ ਗਈਆਂ। ਇਸ ਮੌਕੇ ਅਜਮੇਰ ਸਿੰਘ ਮੰਗਾਂ ਐਮ ਡੀ ਹਰਨਾਮ ਐਂਡ ਸੰਨਜ਼, ਅਜਮੇਰ ਸਿੰਘ ਸੀਰਾ, ਦਾਰਾ ਸਿੰਘ, ਸੁਰਜਣ ਸਿੰਘ, ਰਘਵੀਰ ਸਿੰਘ, ਮੋਹਨਜੀਤ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਗੁਰਬਚਨ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਬਾਬਾ ਬਿੱਕਰ ਸਿੰਘ, ਗੋਗੀ ਆਦਿ ਹਾਜ਼ਰ ਸਨ।
66800cookie-checkਰੋਕੋ ਕੈਂਸਰ ਚੈਰੀਟੇਬਲ ਟਰੱਸਟ ਜਲੰਧਰ ਵੱਲੋਂ ਕੁੱਪ ਕਲਾਂ ਵਿਖੇ ਫ਼ਰੀ ਮੈਡੀਕਲ ਕੈਂਪ ਆਯੋਜਿਤ