ਰੈੱਡ ਕਰਾਸ ਭਵਨ ਦੀ ਹੋਵੇਗੀ ਕਾਇਆ ਕਲਪ

Loading

ਕਾਰਜਕਾਰਨੀ ਦੀ ਮੀਟਿੰਗ ਵਿੱਚ 20 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਦਾ ਫੈਸਲਾ
ਲੁਧਿਆਣਾ, 13 ਦਸੰਬਰ  ( ਸਤ ਪਾਲ ਸੋਨੀ ) :  ਇੰਡੀਅਨ ਰੈੱਡ ਕਰਾਸ ਸੋਸਾਇਟੀ ਦੀ ਲੁਧਿਆਣਾ ਬਰਾਂਚ ਦੇ ਮਾਲ ਰੋਡ ਸਥਿਤ ਦਫ਼ਤਰ ‘ਰੈੱਡ ਕਰਾਸ ਭਵਨ’ ਦੀ ਪੂਰੀ ਤਰਾਂ ਕਾਇਆ ਕਲਪ ਕੀਤੀ ਜਾਵੇਗੀ। ਇਹ ਫੈਸਲਾ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ। ਇਸ ਦਫ਼ਤਰ ਦੀ ਮੁਕੰਮਲ ਮੁਰੰਮਤ ਵਗੈਰਾ ‘ਤੇ ਕਰੀਬ 20 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ।
ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਦੀ ਪ੍ਰਧਾਨਗੀ ਹੇਠ ਉਨਾਂ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਵਿੱਚ ਵਿਚਾਰਿਆ ਗਿਆ ਕਿ ਰੈੱਡ ਕਰਾਸ ਭਵਨ ਦੀ ਇਮਾਰਤ ਦੀ ਹਾਲਤ ਕਾਫੀ ਖ਼ਸਤਾ ਹੋ ਚੁੱਕੀ ਹੈ, ਜਿਸ ਨੂੰ ਤੁਰੰਤ ਮੁਰੰਮਤ ਦੀ ਜ਼ਰੂਰਤ ਹੈ। ਇਸ ਸੰਬੰਧੀ ਲੋਕ ਨਿਰਮਾਣ ਵਿਭਾਗ ਵੱਲੋਂ ਤਿਆਰ ਕਰਵਾਏ ਗਏ ਐਸਟੀਮੇਟ ‘ਤੇ ਮੋਹਰ ਲਗਾਉਂਦਿਆਂ ਕਮੇਟੀ ਨੇ ਫੈਸਲਾ ਕੀਤਾ ਕਿ ਰੈੱਡ ਕਰਾਸ ਭਵਨ ਦੀ ਇਮਾਰਤ ਦੀ ਪੂਰੀ ਤਰਾਂ ਕਾਇਆ ਕਲਪ ਕੀਤੀ ਜਾਵੇਗੀ।
ਸੰਭਾਵਿਤ ਐਸਟੀਮੇਟ ਮੁਤਾਬਿਕ ਇਮਾਰਤ ਵਿੱਚ ਆਉਣ ਵਾਲੇ ਲੋਕਾਂ ਲਈ ਸਾਂਝੇ ਪਖ਼ਾਨੇ ਤਿਆਰ ਕਰਵਾਏ ਜਾਣਗੇ, ਜੋ ਕਿ ਬਹੁਤ ਵੱਡੀ ਲੋਡ਼ ਹੈ। ਬਲੱਡ ਬੈਂਕ ਦੀ ਅੰਦਰੂਨੀ ਮੁਰੰਮਤ ਦੇ ਨਾਲ-ਨਾਲ ਪੂਰੀ ਇਮਾਰਤ ਵਿੱਚ ਨਵਾਂ ਫਰਸ਼ ਅਤੇ ਸਫੈਦੀ (ਵਾਈਟ ਵਾਸ਼) ਦਾ ਕੰਮ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜੋ ਹੋਰ ਵੀ ਨਿੱਕੇ ਵੱਡੇ ਜ਼ਰੂਰੀ ਕੰਮ ਹੋਣਗੇ, ਸਾਰੇ ਕਰਵਾਏ ਜਾਣਗੇ। ਇਸ ਪੂਰੇ ਮੁਰੰਮਤ ਕਾਰਜ ‘ਤੇ ਕਰੀਬ 20 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ, ਜੋ ਕਿ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸ੍ਰੀ ਅਗਰਵਾਲ ਨੇ ਵਧੀਕ ਡਿਪਟੀ ਕਮਿਸ਼ਨਰ (ਜ)  ਇਕਬਾਲ ਸਿੰਘ ਸੰਧੂ ਦੀ ਡਿਊਟੀ ਲਗਾਈ ਕਿ ਉਹ ਇਸ ਭਵਨ ਦਾ ਜਲਦ ਤੋਂ ਜਲਦ ਦੌਰਾ ਕਰਕੇ ਮੁਰੰਮਤ ਕਾਰਜ ਨੂੰ ਸ਼ੁਰੂ ਕਰਵਾਉਣ।
ਮੀਟਿੰਗ ਦੌਰਾਨ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸਾਲ 2017-18 ਦੇ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਜ਼ਿਲਾ ਬਰਾਂਚ ਨੂੰ ਚਲਾਉਣ ਲਈ ਜੋ ਨਿਯਮ (ਰੂਲ) ਰਾਜ ਪੱਧਰੀ ਕਮੇਟੀ ਵੱਲੋਂ ਨਿਰਧਾਰਤ ਕੀਤੇ ਗਏ ਹਨ, ਉਹ ਹੀ ਲਾਗੂ ਕੀਤੇ ਜਾਣਗੇ। ਇਸ ਨੂੰ ਸਾਰੀ ਕਮੇਟੀ ਨੇ ਮੰਨ ਲਿਆ। ਸ੍ਰੀ ਅਗਰਵਾਲ ਨੇ ਕਮੇਟੀ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਰੈੱਡ ਕਰਾਸ ਭਵਨ ਵਿਖੇ ਆਮ ਅਤੇ ਲੋਡ਼ਵੰਦ ਲੋਕਾਂ ਦੀ ਸਹੂਲਤ ਲਈ ਹੋਰ ਨਵਾਂ ਭਲਾਈ ਕਾਰਜ ਸ਼ੁਰੂ ਕਰਨ ਲਈ ਪ੍ਰਸਤਾਵ ਲਿਆਂਦਾ  ਜਾਵੇ ਤਾਂ ਜੋ ਇਸ ਨੂੰ ਜਲਦ ਤੋਂ ਜਲਦ ਸ਼ੁਰੂ ਕਰਕੇ ਆਮ ਲੋਕਾਂ ਨੂੰ ਇਸਦਾ ਫਾਇਦਾ ਮਿਲ ਸਕੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ  ਸ਼ਿਵ ਕੁਮਾਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਕਮ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਐੱਸ. ਡੀ. ਐੱਮ. ਰਾਮ ਸਿੰਘ, ਸਕੱਤਰ ਰਾਜੀਵ ਕੌਸ਼ਿਕ, ਮਿਸ ਕਨੂੰ ਥਿੰਦ ਐੱਸ. ਡੀ. ਐੱਮ. ਰਾਏਕੋਟ,  ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲਾ ਲੋਕ ਸੰਪਰਕ ਅਫ਼ਸਰ, ਡਾ. ਮਨਜੀਤ ਸਿੰਘ ਸਹਾਇਕ ਸਿਵਲ ਸਰਜਨ, ਸ੍ਰ. ਕੁਲਦੀਪ ਸਿੰਘ ਉਪ ਜ਼ਿਲਾ ਸਿੱਖਿਆ ਅਫ਼ਸਰ, ਸ੍ਰੀਮਤੀ ਪੱਪੂ ਅਵਿਨਾਸ਼ ਸਿੰਘ ਅਤੇ ਹੋਰ ਹਾਜ਼ਰ ਸਨ।

 

9660cookie-checkਰੈੱਡ ਕਰਾਸ ਭਵਨ ਦੀ ਹੋਵੇਗੀ ਕਾਇਆ ਕਲਪ

Leave a Reply

Your email address will not be published. Required fields are marked *

error: Content is protected !!