![]()

ਵਸਤਾਂ ਦੀ ਢੋਆ ਢੁਆਈ ਲਈ ਈ-ਵੇਅ ਬਿੱਲ ਜ਼ਰੂਰੀ ਹੋਏ
ਲੁਧਿਆਣਾ, 24 ਮਾਰਚ ( ਸਤ ਪਾਲ ਸੋਨੀ ) : ਜੀ. ਐੱਸ. ਟੀ. ਅਧੀਨ ‘ਈ-ਵੇਅ’ ਬਿੱਲ ਅਤੇ ‘ਰਿਫੰਡ’ ਨਾਲ ਜੁਡ਼ੇ ਮੁੱਦਿਆਂ ਨੂੰ ਵਿਚਾਰਨ ਲਈ ਇੱਕ ਸਮਾਗਮ ਦਾ ਆਯੋਜਨ ਸਥਾਨਕ ਫੋਕਲ ਪੁਆਇੰਟ ਵਿਖੇ ਹੋਇਆ। ਇਸ ਸਮਾਗਮ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਵੱਲੋਂ ਕੋਨਰਾਡ-ਐਡਨਿਊਰ-ਸਟਿਫਟੰਗ ਅਤੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸੁਖਚੈਨ ਸਿੰਘ, ਡਿਪਟੀ ਕਮਿਸ਼ਨਰ ਸੀ. ਜੀ. ਐੱਸ. ਟੀ. ਐਂਡ ਸੀ. ਐਕਸ ਆਡਿਟ ਲੁਧਿਆਣਾ ਪੰਜਾਬ ਸਰਕਾਰ ਨੇ ਕਿਹਾ ਕਿ ਉਨਾਂ ਦਾ ਵਿਭਾਗ ‘ਈ-ਵੇਅ’ ਬਿੱਲ ਸੰਬੰਧੀ ਕਿਸੇ ਵੀ ਦਿੱਕਤ ਨੂੰ ਦੂਰ ਕਰਨ ਅਤੇ ਵਪਾਰੀਆਂ ਨਾਲ ਹਰ ਤਰਾਂ ਦਾ ਸਹਿਯੋਗ ਕਰਨ ਲਈ ਤਿਆਰ ਹੈ। ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਪਾਰੀਆਂ ਨੂੰ ਇਸ ਨਵੇਂ ਨਿਯਮ ਬਾਰੇ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।

ਪੀ. ਐੱਚ. ਡੀ. ਚੈਂਬਰ ਦੇ ਪੰਜਾਬ ਕਮੇਟੀ ਦੇ ਲੁਧਿਆਣਾ ਖੇਤਰ ਦੇ ਕਨਵੀਨਰ ਉਪਕਾਰ ਸਿੰਘ ਅਹੂਜਾ ਨੇ ਕਿਹਾ ਕਿ ਇਸ ਨਵੇਂ ਨਿਯਮ ਦੇ ਆਉਣ ਨਾਲ ਵਪਾਰੀਆਂ ਨੂੰ ਆਪਣੇ ਸਮਾਨ ਦੀ ਢੋਆ-ਢੁਆਈ ਪ੍ਰਕਿਰਿਆ ਵਿੱਚ ਸੌਖ ਆਵੇਗੀ। ਸਹਾਇਕ ਕਰ ਅਤੇ ਆਬਕਾਰੀ ਕਮਿਸ਼ਨਰ ਪਰਮਪ੍ਰੀਤ ਰਾਏ ਨੇ ਕਿਹਾ ਕਿ ‘ਈ-ਵੇਅ’ ਬਿੱਲ ਪ੍ਰਣਾਲੀ 1 ਅਪ੍ਰੈੱਲ, 2018 ਤੋਂ ਪੂਰੇ ਦੇਸ਼ ਭਰ ਵਿੱਚ ਚਾਲੂ ਹੋਣ ਜਾ ਰਹੀ ਹੈ। ਜਿਸ ਨੂੰ ਸਫ਼ਲ ਕਰਨ ਲਈ ਵਿਭਾਗ ਵੱਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ, ਇਸ ਸੰਬੰਧੀ ਵਪਾਰੀ ਭਾਈਚਾਰੇ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਸਮਾਗਮ ਨੂੰ ਪਨੇਸੀਆ ਲੀਗਲ ਸਰਵਿਸਿਜ਼ ਚੰਡੀਗਡ਼ ਦੇ ਐਡਵੋਕੇਟ ਪਵਨ ਕੁਮਾਰ ਪਾਹਵਾ, ਸੀ. ਏ. ਦੀਪਕ ਜੋਸ਼ੀ, ਸੀਸੂ ਦੇ ਜਨਰਲ ਸਕੱਤਰ ਪੰਕਜ ਸ਼ਰਮਾ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਸੀਸੂ ਦੇ ਰਾਕੇਸ਼ ਭੋਗਲ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ 150 ਤੋਂ ਵਧੇਰੇ ਕਾਰੋਬਾਰੀਆਂ ਅਤੇ ਹੋਰਾਂ ਨੇ ਸ਼ਮੂਲੀਅਤ ਕੀਤੀ।
152500cookie-check‘ਰਿਫੰਡ’ ਅਤੇ ‘ਈ-ਵੇਅ’ ਬਿੱਲ ਨਾਲ ਸੰਬੰਧਤ ਮੁੱਦੇ ਵਿਚਾਰਨ ਲਈ ਸਮਾਗਮ