ਰਾਹੁਲ ਗਾਂਧੀ ਨੂੰ ਆਲ ਇੰਡੀਆਂ ਕਾਂਗਰਸ ਕਮੇਟੀ ਦਾ ਪ੍ਰਧਾਨ ਤੁਰੰਤ ਐਲਾਨਣ ਦੀ ਅਵਾਜ਼ ਹੋਈ ਬੁਲੰਦ :ਕਮਲਜੀਤ ਬਰਾਡ਼

Loading

 

ਲੁਧਿਆਣਾ 12 ਨਵੰਬਰ    ( ਸਤ ਪਾਲ ਸੋਨੀ ) : ਵਿਧਾਨ ਸਭਾ ਹਲਕਾ ਉਤਰੀ ਵਿੱਚ ਅੱਜ ਕਮਲਜੀਤ ਸਿੰਘ ਬਰਾਡ਼ ਮੁੱਖ ਬੁਲਾਰਾ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਇੰਚਾਰਜ ਯੂਥ ਕਾਂਗਰਸ ਲੁਧਿਆਣਾ ਦੀ ਅਗਵਾਈ ਚ ਯੂਥ ਕਾਂਗਰਸ ਦੀ  ਇੱਕ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿੱਚ ਕਾਂਗਰਸ ਪਾਰਟੀ ਦੀ ਰੀਡ਼ ਦੀ ਹੱਡੀ ਸਮਝੇ ਜਾਂਦੇ ਹਾਜਰ ਨੌਜਵਾਨਾਂ ਨੇ ਰਾਹੁਲ ਗਾਧੀ ਨੂੰ ਆਲ ਇੰਡੀਆਂ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ । ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲਜੀਤ ਸਿੰਘ ਬਰਾਡ਼ ਨੇ ਕਿਹਾ ਕਿ ਇਸ ਸਮੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਨੀਤੀਆਂ ਤੋ ਦੇਸ਼ ਵਾਸੀਆਂ ਨੂੰ ਜਾਣੂ ਕਰਵਾਉਣਾ ਜਰੂਰੀ ਹੋ ਗਿਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੋਦੀ ਸਰਕਾਰ ਦੁਆਰਾ ਕੀਤੀ ਨੋਟਬੰਦੀ ਅਤੇ ਜੀ ਐਸ ਟੀ ਵਰਗੇ ਘਾਤਕ ਫੈਸਲਿਆਂ ਨਾਲ ਅੱਜ ਪੂਰਾ ਦੇਸ਼ ਮੰਦੀ ਦੇ ਦੌਰ ਵਿੱਚੋ ਨਿਕਲ ਰਿਹਾ ਹੈ। ਦੇਸ਼ ਨੂੰ ਮੰਦੀ ਦੇ ਦੌਰ ਵਿੱਚੋ ਕੱਢਣ ਲਈ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਵਿੱਚ ਜਿਸ ਕੋਲ ਯੋਗ ਅਤੇ ਤਜਰਬੇਕਾਰ ਆਗੂਆਂ ਅਤੇ ਵਰਕਰਾਂ ਦੀ ਫੌਜ ਹੈ। ਉਨਾਂ ਅੱਗੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਯੋਗ ਅਤੇ ਤੇਜਤਰਾਰ ਨੇਤਾ ਰਾਹੁਲ ਗਾਂਧੀ ਤੁਰੰਤ ਆਲ ਇੰਡੀਆਂ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ  ਜਾਵੇ ਤਾ ਕਿ ਭੱਵਿਖ ਚ ਹੋਣ ਵਾਲੀਆਂ ਚੋਣਾਂ ਚ ਕਾਂਗਰਸ  ਪਾਰਟੀ ਵਿਰੋਧੀਆਂ ਤੇ ਭਾਰੂ ਪੈ ਸਕੇ । ਇਸ ਸਮੇ ਉਨਾਂ ਦੇ ਨਾਲ ਗੁਰਮੇਲ ਸਿੰਘ  ਪਹਿਲਵਾਨ ਜਨਰਲ ਸੈਕਟਰੀ ਪੀਪੀ ਸੀ ਸੀ ,ਰਮਨਜੀਤ ਸਿੰਘ ਲਾਲੀ,ਸੋਨੀ ਗਿੱਲ,ਚੇਅਰਮੈਨ ਸਪੋਰਟਸ ਸੈਲ਼ ਪੰਜਾਬ,ਵਿਕਰਮ ਪਹਿਲਵਾਨ ਸੈਕਟਰੀ ਯੂਥ ਕਾਂਗਰਸ ਪੰਜਾਬ,ਦੀਪ ਖੰਡੂਰ ਸਾਬਕਾ ਪ੍ਰਧਾਨ ਯੂਥ ਕਾਂਗਰਸ ਲੁਧਿਆਣਾ , ਅੰਕੁਰ ਸ਼ਰਮਾ ਪ੍ਰਧਾਨ ਯੂਥ ਕਾਂਗਰਸ ਲੁਧਿਆਣਾ ਈਸਟ,ਦਿਨੇਸ਼ ਸ਼ਰਮਾ, ਲਾਲੀ ਸਾਹਨੀ ਜਨਰਲ ਸੈਕਟਰੀ ਯੂਥ ਕਾਂਗਰਸ ਈਸਟ,ਗੁਰਿੰਦਰਪਾਲ ਰੰਧਾਵਾ ਸੈਕਟਰੀ ਪੀ ਪੀ ਸੀ ਸੀ ਆਂਦਿ ਹਾਜਰ ਸਨ ।

7930cookie-checkਰਾਹੁਲ ਗਾਂਧੀ ਨੂੰ ਆਲ ਇੰਡੀਆਂ ਕਾਂਗਰਸ ਕਮੇਟੀ ਦਾ ਪ੍ਰਧਾਨ ਤੁਰੰਤ ਐਲਾਨਣ ਦੀ ਅਵਾਜ਼ ਹੋਈ ਬੁਲੰਦ :ਕਮਲਜੀਤ ਬਰਾਡ਼

Leave a Reply

Your email address will not be published. Required fields are marked *

error: Content is protected !!