ਰਾਮ ਨਵਮੀ ਦੇ ਮੌਕੇ 15ਵੀਂ ਸ਼ੋਭਾ ਯਾਤਰਾ 11 ਅਪ੍ਰੈਲ ਨੂੰ

Loading

ਲੁਧਿਆਣਾ, 25 ਮਾਰਚ ( ਸਤ ਪਾਲ ਸੋਨੀ ) :ਰਾਮ ਮਹੋਤਸਵ ਕਮੇਟੀ ਹੈਬੋਵਾਲ ਕਲਾਂ ਲੁਧਿਆਣਾ ਵਲੋਂ  ਰਾਮ ਨਵਮੀ ਦੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਇਕ ਮੀਟਿੰਗ ਪ੍ਰਧਾਨ ਸੁਰਿੰਦਰ ਸ਼ਰਮਾ ਦੇ ਨਿਵਾਸ ਲਕਸ਼ਮੀ ਨਗਰ ਵਿੱਖੇ ਹੋਈ ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਸੁਰਿੰਦਰ ਸ਼ਰਮਾ ਅਤੇ ਸੱਕਤਰ ਜਗਦੀਸ਼ ਭਾਟੀਆ ਨੇ ਦਸਿਆ ਕਿ ਰਾਮ ਨਵਮੀ ਦੇ ਮੌਕੇ 15ਵੀਂ ਸ਼ੋਭਾ ਯਾਤਰਾ  11  ਅਪ੍ਰੈਲ ਦੁਪਹਰ  1 ਵਜੇ ਮਾਤਾ ਚਿੰਤਪੁਰਨੀ ਮੰਦਰ, ਜੱਸੀਆਂ ਰੋਡ ਤੋਂ ਸ਼ੁਰੂ ਹੋਵੇਗੀ । ਇਸ ਸ਼ੋਭਾ ਯਾਤਰਾ ‘ਚ ਸ਼ਹਿਰ  ਦੇ ਸਾਰੇ ਹੀ ਸਿਆਸੀ  ਅਤੇ ਧਾਰਮਿਕ ਸੰਗਠਨਾਂ ਦੇ ਆਗੂ ਵਿਸ਼ੇਸ਼ ਰੂਪ ‘ਚ ਸ਼ਾਮਿਲ ਹੋਣਗੇ।ਅੱਜ ਦੀ ਮੀਟਿੰਗ ‘ਚ ਵਾਈਸ ਪ੍ਰਧਾਨ ਉੱਤਮ ਚੰਦਰ, ਅਸ਼ੋਕ ਸ਼ਰਮਾ,ਦਲਜੀਤ ਕੌਰ, ਕੇ.ਕੇ.ਮੋਦੀ, ਅਮਨ ਸ਼ਰਮਾ, ਹਿਤੇਸ਼ ਬਾਲੀ ਅਤੇ ਸੁਨੀਲ  ਮੇਹਤਾ ਆਦਿ ਸ਼ਾਮਿਲ ਹੋਏ।

36970cookie-checkਰਾਮ ਨਵਮੀ ਦੇ ਮੌਕੇ 15ਵੀਂ ਸ਼ੋਭਾ ਯਾਤਰਾ 11 ਅਪ੍ਰੈਲ ਨੂੰ

Leave a Reply

Your email address will not be published. Required fields are marked *

error: Content is protected !!