ਰਾਮਪੁਰ ਪਟਿਆਲਾ ਨੂੰ 5-1 ਨਾਲ ਹਰਾ ਕੇ ਕੁਆਟਰ -ਫਾਈਨਲ, ਕਿਲ੍ਹਾ ਰਾਏਪੁਰ ਤੇ ਜਗਰਾਉਂ ਨੇ ਜੇਤੂ ਕਦਮ ਅੱਗੇ ਵਧਾਏ

Loading

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਜਰਖੜ

ਲੁਧਿਆਣਾ, 1ਮਈ ( ਸਤ ਪਾਲ ਸੋਨੀ ) :  ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵਾਲੋਂ ਜਰਖੜ ਖੇਡ ਸਟੇਡੀਅਮ ਵਿਖੇ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਕਰਵਾਏ ਜਾ ਰਹੇ 8ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਦੇ ਤੀਸਰੇ ਦਿਨ ਲੀਗ ਦੌਰ ਦੇ ਦੂਸਰੇ ਗੇੜ ਦੇ ਮੈਚਾਂ ਵਿਚ ਜਿਥੇ ਨੀਟ੍ਹਾ ਕਲੱਬ ਰਾਮਪੁਰ ਨੇ ਖਿਤਾਬ ਦੀ ਦਾਅਵੇਦਾਰ ਗਿੱਲ ਕਲੱਬ ਪਟਿਆਲਾ ਨੂੰ 5-1 ਨਾਲ ਹਰਾ ਕੇ ਕੁਆਟਰ ਫਾਈਨਲ ਵਿਚ ਆਪਣੀ ਐਂਟਰੀ ਪੱਕੀ ਕੀਤੀ, ਉਥੇ ਹੀ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਤੇ ਚਚਰਾੜੀ ਕਲੱਬ ਜਗਰਾਉਂ ਨੇ ਵੀ ਲੀਗ ਦੌਰ ਵਿਚ ਆਪੋ ਆਪਣੀ ਦੂਸਰੀ ਜਿੱਤ ਹਾਸਿਲ ਕੀਤੀ

ਬੀਤੀ ਦੇਰ ਰਾਤ ਨੀਲੇ ਅਤੇ ਲਾਲ ਰੰਗ ਦੀ ਐਸਟੋਟਰਫਤੇ ਖੇਡੇ ਗਏ ਇਹਨਾਂ ਰੁਮਾਂਚਿਕ ਅਤੇ ਸੰਘਰਸ਼ਪੂਰਨ ਮੈਚਾਂ ਵਿਚ ਨੀਟ੍ਹਾ ਕਲੱਬ ਰਾਮਪੁਰ ਪਟਿਆਲਾ ਤੋਂ 5-1 ਨਾਲ ਜੇਤੂ ਰਹੀ ਅੱਧੇ ਸਮੇਂ ਤੱਕ ਜੇਤੂ ਟੀਮ 3-1 ਨਾਲ ਅੱਗੇ ਸੀ ਜੇਤੂ ਟੀਮ ਵੱਲੋਂ ਰਵਿੰਦਰ ਸਿੰਘ ਕਾਲਾ ਨੇ 3, ਰਵੀਦੀਪ ਅਤੇ ਲਵਜੀਤ ਸਿੰਘ ਨੇ 1-1 ਗੋਲ ਕੀਤਾ ਜਦਕਿ ਪਟਿਆਲਾ ਵੱਲੋਂ ਇਕੋ ਇਕ ਗੋਲ ਗੁਰਵਿੰਦਰ ਸਿੰਘ ਦੇ ਹਿੱਸੇ ਆਇਆ  ਅੱਜ ਦੇ ਦੂਸ਼ਰੇ ਮੈਚ ਵਿਚ ਕਿਲ੍ਹਾ ਰਾਏਪੁਰ ਨੇ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ ਨੂੰ 3-2 ਨਾਲ ਹਰਾਇਆ ਅੱਧੇ ਸਮੇਂ ਤੱਕ ਮੁਕਾਬਲਾ 1-1 ਦੀ ਬਰਾਬਰੀਤੇ ਸੀ ਕਿਲ੍ਹਾ ਰਾਏਪੁਰ ਵੱਲੋਂ ਨਵਜੋਤ ਸਿੰਘ ਨੇ 10ਵੇਂ ਤੇ 32ਵੇਂ ਮਿੰਟ ਵਿਚ 2 ਗੋਲ, ਰਾਜਵਿੰਦਰ ਸਿੰਘ ਨੇ 25ਵੇਂ ਮਿੰਟ ਵਿਚ 1 ਗੋਲ ਜਦਕਿ ਮੋਗਾ ਵੱਲੋਂ ਜੁਗਰਾਜ ਸਿੰਘ ਨੇ 17ਵੇਂ ਅਤੇ ਗੁਰਪ੍ਰੀਤ ਸਿੰਘ ਨੇ 23ਵੇਂ ਮਿੰਟ ਵਿਚ ਗੋਲ ਕੀਤਾ ਤੀਸਰੇ ਮੁਕਾਬਲੇ ਵਿਚ ਮਾਸਟਰ ਰਾਮ ਸਿੰਘ ਕਲੱਬ ਚਚਰਾੜੀ ਜਗਰਾਉਂ ਨੇ ਯੰਗ ਸਪੋਰਟਸ ਕਲੱਬ ਸਮਰਾਲਾ ਨੂੰ 3-0 ਨਾਲ  ਹਰਾਇਆ ਜਦਕਿ ਜੇਤੂ ਟੀਮ ਵੱਲੋਂ ਕੁਲਵਿੰਦਰ ਸਿੰਘ, ਸੁਖਮੰਦਰ ਸਿੰਘ ਤੇ ਸੁਖਮਿੰਦਰ ਨੇ ਗੋਲ ਕੀਤੇ

ਅੱਜ ਦੇ ਮੈਚਾਂ ਦੌਰਾਨ ਜੂਨੀਅਰ ਵਿਸ਼ਵ ਹਾਕੀ ਕੱਪ ਦੇ ਜੇਤੂ ਹੀਰੋ ਓਲੰਪੀਅਨ ਦੀਪਕ ਠਾਕੁਰ, ਸੀਨੀਅਰ ਕਾਂਗਰਸੀ ਆਗੂ ਕੁਲਵੰਤ ਸਿੰਘ ਸਿੱਧੂ ਇੰਚਾਰਜ ਹਲਕਾ ਆਤਮ ਨਗਰ, ਉੱਘੇ ਸਮਾਜਸੇਵੀ ਜਗਮੋਹਣ ਸਿੰਘ ਸਿੱਧੂ, ਪ੍ਰੋ. ਰਜਿੰਦਰ ਸਿੰਘ ਖਾਲਸਾ ਕਾਲਜ ਵਾਲੇ ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਇਸ ਮੌਕੇ ਓਲੰਪੀਅਨ ਦੀਪਕ ਠਾਕੁਰ ਨੇ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੂੰ ਹਾਕੀ ਦੇ ਕੁੱਝ ਟਿਪਸ ਸਿਖਾਉਂਦਿਆਂ ਹਾਕੀ ਵਿਚ ਅੱਗੇ ਵਧਣ ਦੀ ਪ੍ਰੇਰਣਾ ਤੇ ਕੌਮੀ ਖੇਡ ਬਾਰੇ ਜਾਗਰੂਕ ਕੀਤਾ ਉਹਨਾਂ ਨੇ ਜਰਖੜ ਖੇਡ ਸਟੇਡੀਅਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਹਾਕੀ ਨੂੰ ਜ਼ਿੰਦਾ ਵੇਖਣ ਲਈ ਪਿੰਡਪਿੰਡ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਵੱਡੀ ਲੋੜ ਹੈ ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਇਸ ਮੌਕੇ ਇੰਸਪੈਕਟਰ ਬਲਬੀਰ ਸਿੰਘ, ਹਰਪਾਲ ਸਿੰਘ ਜਰਖੜ ਅਮਰੀਕਾ, ਤੇਜਿੰਦਰ ਸਿੰਘ ਜਰਖੜ, ਪਰਮਜੀਤ ਸਿੰਘ ਨੀਟ੍ਹੂ, ਹਰਮੀਤ ਸਿੰਘ ਭੋਲਾ, ਜਨਰਲ ਸਕੱਤਰ ਕਾਂਗਰਸ,ਮੁਕੇਸ਼ ਅਗਰਵਾਲ, ਪ੍ਰਧਾਨ ਵਪਾਰ ਮੰਡਲ, ਅਨੂਪ ਖਹਿਰਾ, ਕਰਨ ਮੱਕੜ, ਮਨੀਸ਼ ਸਚਦੇਵਾ, ਸੰਦੀਪ ਸਿੰਘ ਜਰਖੜ, ਬੱਬੂ ਡਾਬਾ, ਗੁਰਸਤਿੰਦਰ ਸਿੰਘ ਪਰਗਟ, ਰਣਜੀਤ ਸਿੰਘ ਦੁਲੇਂਅ, ਅਜੀਤ ਸਿੰਘ ਲਾਦੀਆਂ, ਹਰਮੇਲ ਸਿੰਘ ਮੰਡੌਰ, ਮਨਦੀਪ ਸਿੰਘ, ਮੈਡੀ ਘਲੋਟੀ, ਬਾਬਾ ਰੁਲਦਾ ਸਿੰਘ ਜੀ ਆਦਿ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ ਭਲਕੇ ਜਰਖੜ ਹਾਕੀ ਅਕੈਡਮੀ ਅਤੇ ਪ੍ਰਬੰਧਕਾਂ ਵੱਲੋਂ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 35ਵੀਂ ਬਰਸੀ ਨੂੰ ਖੇਡ ਭਾਵਨਾ ਅਤੇ ਸਤਿਕਾਰ ਵਜੋਂ ਮਨਾਇਆ ਜਾਵੇਗਾ

19060cookie-checkਰਾਮਪੁਰ ਪਟਿਆਲਾ ਨੂੰ 5-1 ਨਾਲ ਹਰਾ ਕੇ ਕੁਆਟਰ -ਫਾਈਨਲ, ਕਿਲ੍ਹਾ ਰਾਏਪੁਰ ਤੇ ਜਗਰਾਉਂ ਨੇ ਜੇਤੂ ਕਦਮ ਅੱਗੇ ਵਧਾਏ

Leave a Reply

Your email address will not be published. Required fields are marked *

error: Content is protected !!