ਰਵਨੀਤ ਬਿੱਟੂ ਵਲੋਂ ਹਲਕਾ ਦੱਖਣੀ ਦਾ ਤੁਫਾਨੀ ਦੋਰਾ, ਇਲਾਕਾ ਨਿਵਾਸੀਆਂ ਦਾ ਆਇਆ ਹੱਡ਼

Loading

ਵਾਰਡ ਅਤੇ ਬੂਥ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਜਾਰੀ

ਲੁਧਿਆਣਾ, 01 ਅਪ੍ਰੈਲ, (ਸਤ ਪਾਲ  ਸੋਨੀ):  ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਕੀਤੀਆਂ ਜਾ ਰਹੀਆਂ ਵਾਰਡ ਪੱਧਰ ਅਤੇ ਪੱਧਰੀ ਮੀਟਿੰਗਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਰਵਨੀਤ ਬਿੱਟੂ ਨੇ ਵਿਧਾਨ ਸਭਾ ਹਲਕਾ ਦੱਖਣੀ ਦੇ ਵਾਰਡ ਨੰ: 22, 31,32, 35ਸਮੇਤ ਨਗਰ ਨਿਗਮ ਦੀ ਡਿਪਟੀ ਮੇਅਰ ਬੀਬੀ ਸਰਬਜੀਤ ਕੋਰ ਸ਼ਿਮਲਾਪੁਰੀ, ਬੀਬੀ ਨੀਲਮ ਕੋਹਲੀ ਅਤੇ ਅਕਾਲੀ ਦਲ ਵਿਚੋਂ ਕਾਂਗਰਸ ਵਿਚ ਆਏ ਠਾਕੁਰ ਵਿਸ਼ਵਨਾਥ ਪ੍ਰਤਾਪ ਸਿੰਘ ਦੇ ਗ੍ਰਹਿ ਵਿਖੇ ਬੂਥ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ। ਮੀਟੰਗਾਂ ਵਿਖੇ ਵੱਡੀ ਗਿਣਤੀ ਵਿਚ ਹਾਜਰ ਕਾਂਗਰਸੀ ਅਹੁਦੇਦਾਰਾਂ, ਵਰਕਰਾਂ, ਬੂਥ ਕਮੇਟੀ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਉਹ ਹੀ ਵਾਅਦੇ ਕਰਦੀ ਹੈ ਜੋ ਪੂਰੇ ਕੀਤੇ ਜਾ ਸਕਣ, ਪਹਿਲਾਂ ਕਾਂਗਰਸ ਨੇ ਹਰੇਕ ਇਨਸਾਨ ਨੂੰ200 ਦਿਨ ਰੁਜਗਾਰ ਦੇਣ ਦਾ ਵਾਅਦਾ ਕੀਤਾ ਸੀ, ਜੋਕਿ ਮਨਰੇਗਾ ਸਕੀਮ ਰਾਹੀ ਉਨਾਂ ਨੂੰ ਮਿਲਦਾ ਰਿਹਾ ਹੈ ਅਤੇ ਹੁਣ ਜੋ ਰਾਹੁਲ ਗਾਂਧੀ ਨੇ ਗਰੀਬ ਪਰਿਵਾਰਾਂ ਨੂੰ 72,000/- ਰੁ. ਸ਼ਲਾਨਾ ਦੇਣ ਦਾ ਵਾਅਦਾ ਕੀਤਾ ਹੈ ਉਹ ਵੀ ਮਨਰੇਗਾ ਵਾਂਗ ਪੂਰਾ ਕੀਤਾ ਜਾਵੇਗਾ। ਪ੍ਰੰਤੂ ਮੋਦੀ ਦੇ ਰਾਜ ਵਿਚ ਬੇਰੁਜਗਾਰੀ ਸਭ ਤੋਂ ਵੱਡੇ ਪੱਧਰ ਤੇ ਪੁੱਜ ਗਈ ਹੈ। ਨੋਟਬੰਦੀ ਅਤੇ ਜੀਐਸਟੀ ਨਾਲ ਦੇਸ਼ ਦੇ ਲੋਕ ਅਤੇ ਮੱਧ ਵਰਗੀ ਵਪਾਰੀ ਵਿਹਲੇ ਹੋ ਗਏ ਹਨ ਤੇ ਹੁਣ ਭਾਜਪਾ ਦੇਸ਼ ਦੇ ਲੋਕਾਂ ਨੂੰ ਜਾਤ ਪਾਤ ਅਤੇ ਧਰਮ ਦੇ ਨਾਂ ਤੇ ਵੰਡ ਕੇ ਦੁਬਾਰਾ ਸਤਾ ਹਥਿਆਉਣਾ ਚਾਹੁੰਦੀ ਹੈ। ਪਰ ਦੇਸ਼ ਦੇ ਸੂਝਵਾਨ ਲੋਕ ਭਾਜਪਾ ਦੀਆਂ ਲੂੰਬਡ਼ ਚਾਲਾਂ ਵਿਚ ਆਉਣ ਵਾਲੀ ਨਹੀ ਅਤੇ ਉਹ ਜਾਣਦੇ ਹਨ ਕਿ ਜੇਕਰ ਹੁਣ ਫਿਰ ਦੇਸ਼ ਦੀ ਵਾਗਡੋਰ ਮੋਦੀ ਦੇ ਹੱਥ ਦੇ ਦਿੱਤੀ ਤਾਂ ਉਹ ਦੇਸ਼ ਨੁੰ ਬਰਬਾਦ ਕਰਕੇ ਰੱਖ ਦੇਵੇਗਾ। ਇਸ ਮੋਕੇ ਤੇ ਬਲਾਕ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਰਵਨੀਤ ਸਿੰਘ ਬਿੱਟੂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਲੁਧਿਆਣਾ ਦੇ ਲੋਕ ਇਨਾਂ ਨੂੰ ਪਹਿਲਾਂ ਹੀ ਅਜਮਾ ਚੱਕੇ ਹਨ, ਇਨਾਂਨੇ ਲੋਕ ਸਭਾ ਵਿਚ 88% ਹਾਜਰੀ ਦਿੱਤੀ ਅਤੇ ਸਭ ਤੋਂ ਵੱਧ ਸਵਾਲ ਕਰਕੇ ਲੋਕ ਮਸਲੇ ਲੋਕ ਸਭਾ ਵਿਚ ਚੁੱਕੇ। ਆਪਣੇ ਅਖਤਿਆਰੀ ਕੋਟੇ ਵਿਚੋਂ ਵਿਕਾਸ ਕਾਰਜ ਕਰਵਾਏ, ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਓਪਨ ਜਿਮ ਲਗਵਾਏ, ਕੈਂਸਰ ਦੇ ਮਰੀਜਾਂ ਦੇ ਇਲਾਜ ਕਰਵਾਉਣ ਦੇ ਨਾਲ ਨਾਲ ਲੋਕਾਂ ਦੇ ਦੁੱਖ ਸੁੱਖ ਵਿਚ ਸਾਥ ਦਿੱਤਾ। ਉਨਾਂ ਕਿਹਾ ਕਿ ਤੁਹਾਡੀ ਇਕ ਇਕ ਵੋਟ ਨਾਲ ਕੇਂਦਰ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਹੈ, ਜਿਸ ਵਿਚ ਰਵਨੀਤ ਸਿੰਘ ਬਿੱਟੂ ਦਾ ਮੰਤਰੀ ਬਣਨਾ ਤੈਅ ਹੈ। ਉਨਾਂਕਿਹਾ ਕਿ ਵਿਧਾਨ ਸਭਾ ਹਲਕਾ ਦੱਖਣੀ ਅਤੇ ਆਤਮ ਨਗਰ ਵਿਚ ਚੱਣੇ ਹੋਏ ਵਿਧਾਇਕ ਭਾਂਵੇ ਇਕ ਇੱਟ ਵੀ ਨਹੀ ਲਵਾ ਸਕੇ ਪ੍ਰੰਤੂ ਬਿੱਟੂ ਜਿੱਤਣ ਉਪਰੰਤ ਇਨਾ ਦੋਨਾਂ ਹਲਕਿਆ ਦੀ ਨੁਹਾਰ ਬਦਲ ਦੇਣਗੇ।

ਇਸ ਮੋਕੇ ਤੇ ਉਪਰੋਕਤ ਆਗੂਆਂ ਤੋਂ ਇਲਾਵਾ ਇਕਨਾਮਿਕ ਐਂਡ ਪਾਲੀਟੀਕਲ ਪਲਾਨਿੰਗ ਸੈਲ ਪੰਜਾਬ ਦੇ ਚੇਅਰਮੈਨ ਈਸ਼ਵਰਜੋਤ ਸਿੰਘ ਚੀਮਾ, ਜਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਲੁਧਿਆਣਾ ਯੂਥ ਕਾਂਗਰਸ ਦੇ ਪ੍ਰਧਾਨ ਰਾਜੀਵ ਰਾਜਾ, ਕਾਂਗਰਸ ਸੇਵਾ ਦਲ ਮਹਿਲਾ ਵਿੰਗ ਦੀ ਜਿਲਾ ਪ੍ਰਧਾਨ ਮੋਨਿਕਾ ਰਾਣੀ, ਬੰਤ ਸਿੰਘ ਦੋਬੁਰਜੀ, ਰਾਜੇਸ਼ ਅੱਤਰੀ, ਹਰਜਿੰਦਰ ਢੀਡਸਾਂ, ਵਾਰਡ ਪ੍ਰਧਾਨ ਹਰਜਿੰਦਰ ਕਿੰਗ ਅਤੇ ਰਾਮ ਲਾਲ, ਵਾਰਡ ਇੰਚਾਰਜ ਗੁਲਜਿੰਦਰ, ਸਰਬਜੀਤ ਸਰਬਾ,  ਗਿੱਲ, ਓਬੀਸੀ ਡਿਪਾਰਟਮੈਂਟ ਦੇ ਜਿਲਾ ਪ੍ਰਧਾਨ ਬਲਜਿੰਦਰ ਹੂੰਜਣ, ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ, ਬਲਵਿੰਦਰ ਸਿੰਘ ਗੋਰਾ, ਹਰਭਜਨ ਸਿੰਘ, ਕੋਂਸਲਰ ਰਾਜੂ ਅਰੋਡ਼ਾ, ਗੁਰਪ੍ਰੀਤ ਗੋਗੀ ਕੋਂਸਲਰ, ਡਿਪਟੀ ਮੇਅਰ ਦੇ ਓਐਸਡੀ ਪ੍ਰਿਤਪਾਲ ਸਿੰਘ ਦੁਆਬੀਆ, ਸਕੱਤਰ ਗੁਰਨਾਮ ਸਿੰਘ ਹੀਰਾ, ਜਤਿੰਦਰ ਸਿੰਘ ਛਿੰਦਾ, ਸੁਦੇਸ਼ ਯਾਦਵ, ਵਰਸ਼ਾ ਕਪੂਰ, ਸਵਿੰਦਰ ਕੋਰ ਭੋਲੀ, ਕਿਰਨਾ,  ਹਰਪਾਲ ਸਿੰਘ ਸੈਣੀ, ਬਿੰਦਰ ਬਿਲਾਸਪੁਰ, ਰੋਹਿਤ ਕਪੂਰ, ਗੁਰਪ੍ਰੀਤ ਸਿੰਘ ਸ਼ਿਮਲਾਪੁਰੀ, ਵਿਜੇ ਕੁਮਾਰ ਵਿੱਕੀ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।

37340cookie-checkਰਵਨੀਤ ਬਿੱਟੂ ਵਲੋਂ ਹਲਕਾ ਦੱਖਣੀ ਦਾ ਤੁਫਾਨੀ ਦੋਰਾ, ਇਲਾਕਾ ਨਿਵਾਸੀਆਂ ਦਾ ਆਇਆ ਹੱਡ਼
error: Content is protected !!