ਰਮਨੀਤ ਗਿੱਲ ਨੇ ਵਾਰਡ ਨੰਬਰ 24, 25 ਅਤੇ 26 ਦੇ ਕਾਂਗਰਸੀ ਉਮੀਦਵਾਰ ਦੇ ਕਰਵਾਏ ਕਾਗਜ ਦਾਖਲ 

Loading

ਲੁਧਿਆਣਾ, 13 ਫਰਵਰੀ ( ਸਤ ਪਾਲ ਸੋਨੀ ) : ਸਾਬਕਾ ਵਿਧਾਇਕ ਧਨਰਾਜ ਸਿੰਘ ਗਿੱਲ ਦੇ ਪੋਤਰੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਅਤਿ ਨਜਦੀਕੀ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪ੍ਰਧਾਨ ਐਡੋਕੇਟ ਰਮਨੀਤ ਸਿੰਘ ਗਿੱਲ ਨੇ ਅੱਜ  ਨਗਰ ਨਿਗਮ ਲੁਧਿਆਣਾਂ ਅਧੀਨ ਆਂਉਦੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵਾਰਡ ਨੰਬਰ 24 ਤੋਂ ਪਾਲ ਸਿੰਘ ਗਰੇਵਾਲ , ਵਾਰਡ ਨੰਬਰ 25 ਤੋਂ ਸਤਿੰਦਰ ਕੌਰ ਗਰੇਵਾਲ ਪਤਨੀ ਬਲਵਿੰਦਰ ਸਿੰਘ ਗਰੇਵਾਲ ਅਤੇ ਵਾਰਡ ਨੰਬਰ 26 ਤੋਂ  ਸੁਸ਼ੀਲ ਕੁਮਾਰ ਸ਼ੀਲਾ ਦੀਆਂ ਨਾਮਜਦਗੀਆਂ ਐਸ ਡੀ ਐਮ ਟੀਸਟ ਕਮ ਚੋਣ ਅਧਿਕਾਰੀ ਅਰਮਜੀਤ ਸਿੰਘ ਬੈਂਸ ਕੋਲ ਦਾਖਲ ਕਰਵਾਈਆਂ  । ਇਸ ਮੋਕੇ ਉਨਾਂ ਨਾਲ ਬਲਾਕ ਕਾਂਗਰਸ ਦੇ ਪ੍ਰਧਾਨ ਰਾਮ ਨਾਥ ਸਾਹਨੇਵਾਲ , ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਬੱਲੂ ਵੀ ਹਾਜਰ ਸਨ ।  ਇਸ ਮੋਕੇ ਪ੍ਰਧਾਨ ਰਮਨੀਤ ਵੱਲੋਂ ਸਾਂਸਦ ਰਵਨੀਤ ਸਿੰਘ ਬਿੱਟੂ ਦੀ ਹਾਜਰੀ ਵੀ ਲਗਾਈ ਗਈ ।
ਇਸ ਮੋਕੇ ਆਪਣੇ ਸੰਬੋਧਨ ਵਿੱਚ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਰਮਨੀਤ ਸਿੰਘ ਗਿੱਲ ਨੇ ਕਿਹਾ ਕਿ ਸਾਂਸਦ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਮਹਾਨਗਰ ਦੇ 95 ਦੇ 95 ਵਾਰਡਾਂ ਦੇ ਵਿੱਚ ਵੱਡੀ ਜਿੱਤ ਦਰਜ ਕਰੇਗੀ । ਉਨਾਂ ਕਿਹਾ ਕਿ ਅੱਜ ਵਿਰੋਧੀ ਪਾਰਟੀਆਂ ਦੇ ਕੋਲ ਨਾ ਤਾਂ ਕੋਈ ਮੁੱਦਾ ਹੈ ਅਤੇ ਨਾ ਹੀ ਜਿੱਤ ਦੀ ਸਮਰਥਾ ਰੱਖਣ ਵਾਲੇ ਉਮੀਦਵਾਰ ਹਨ । ਇਸ ਲਈ ਵਿਰੋਧੀ ਪਾਰਟੀ ਨੇ ਆਪਣੀ ਹਾਰ ਪਹਿਲਾਂ ਹੀ ਕਬੂਲ ਕਰ ਲਈ ਹੈ । ਉਨਾਂ ਸੁੱਮਚੀ ਕਾਂਗਰਸ ਦੇ ਆਹੁਦੇਦਾਰਾਂ ਅਤੇ ਵਰਕਰਾਂ ਨੂੰ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਲਈ ਮਿਹਨਤ ਕਰਨ ਦੀ ਅਪੀਲ ਕਰਦੇ ਕਿਹਾ ਕਿ ਇਹ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਨਹੀ ਸਗੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਂਸਦ ਰਵਨੀਤ ਸਿੰਘ ਬਿੱਟੂ ਲਡ਼ ਰਹੇ ਹਨ ਇਸ ਲਈ ਕਾਂਗਰਸੀ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਸੋਚ ਲੈਣਕੇ ਉਹ ਪਾਰਟੀ ਹਾਈਕਮਾਂਡ ਦੀ ਵਿਰੋਧਤਾ ਕਰ ਰਹੇ ਹਨ । ਇਸ ਮੋਕੇ ਉਨਾਂ ਨਾਲ ਸਤਿੰਦਰ ਸਿੰਘ ਗਰੇਵਾਲ, ਸੁਖਦੇਵ ਸਿੰਘ ਮੰਡੇਰ , ਅਮਰਜੀਤ ਸਿੰਘ ਧਾਲੀਵਾਲ , ਗੁਰਨਾਮ ਸਿਘ ਫੌਜੀ , ਜੌਗਿੰਦਰ ਸਿੰਘ ਟਾਈਗਰ , ਮਨਜੀਤ ਸਿੰਘ ਢੰਡੇ , ਮਨੇਜਰ ਰਣਜੀਤ ਸਿੰਘ , ਗੁਰਸੇਵਕ ਸਿੰਘ ਮੰਗੀ, ਸੋਨੀ ਸਰਪੰਚ ਬੂਥਗਡ਼ ਆਦਿ ਹਾਜਰ ਸਨ ।

12820cookie-checkਰਮਨੀਤ ਗਿੱਲ ਨੇ ਵਾਰਡ ਨੰਬਰ 24, 25 ਅਤੇ 26 ਦੇ ਕਾਂਗਰਸੀ ਉਮੀਦਵਾਰ ਦੇ ਕਰਵਾਏ ਕਾਗਜ ਦਾਖਲ 

Leave a Reply

Your email address will not be published. Required fields are marked *

error: Content is protected !!