![]()

ਲੁਧਿਆਣਾ, 23 ਅਪ੍ਰੈੱਲ (ਸਤ ਪਾਲ ਸੋਨੀ ) : ਯੋਗ ਸਾਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ। ਜਿਸ ਨਾਲ ਇਕ ਸਿਹਤਮੰਦ, ਜ਼ਿਆਦਾ ਤਾਕਤਵਰ ਅਤੇ ਖੁਸ਼ ਪਰਿਵਾਰ, ਸਮਾਜ ਅਤੇ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਇਹ ਵਿਚਾਰ ਅੰਮ੍ਰਿਤ ਵਰਸ਼ਾ ਰਾਮਪਾਲ ਨੇ ਸੰਬੋਧਨ ਦੌਰਾਨ ਪੇਸ਼ ਕੀਤੇ। ਅੰਮ੍ਰਿਤ ਵਰਸ਼ਾ ਸਥਾਨਕ ਗੁਰਦੇਵ ਨਗਰ ਸਥਿਤ ਵੇਦ ਹਸਪਤਾਲ ਵਿਖੇ ਲਾਈਫ ਸਟਾਈਲ ਯੋਗਾ ਕਲੀਨਿਕ ਦੇ ਉਦਘਾਟਨ ਕਰਨ ਤੋਂ ਬਾਅਦ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕਿਹਾ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਸ ਸਮਾਰੋਹ ਵਿਚ ਉਚੇਚੇ ਤੌਰ ਤੇ ਉਦਘਾਟਨ ਕਰਨ ਆਉਣਾ ਸੀ ਪਰ ਸੌਂਹ ਚੁੱਕ ਸਮਾਗਮ ਤੋਂ ਬਾਅਦ ਵਧੇ ਰੁਝੇਵਿਆਂ ਕਾਰਨ ਮੰਤਰੀ ਜੀ ਵਲੋਂ ਮਿਲੇ ਹੁਕਮਾਂ ਅਨੁਸਾਰ ਮਿਲੀ ਡਿਊਟੀ ਉਨਾਂ ਪੂਰੀ ਕੀਤੀ ਹੈ। ਉਨਾਂ ਕਿਹਾ ਕਿ ਯੋਗ ਨੇ ਨਾ ਸਿਰਫ ਤਣਾਓ ਘਟਾਉਣ ਮੱਦਦ ਕੀਤੀ ਹੈ ਬਲਕਿ ਪੁਰਾਣੀਆਂ ਬੀਮਾਰੀਆਂ ਨਾਲ ਨਿਪਟਣਾ ਵੀ ਸਿਖਾਇਆ ਹੈ। ਯੋਗ ਕਲੀਨਿਕ ਦੇ ਨਿਰਦੇਸ਼ਕ ਯੋਗ ਆਚਾਰਿਆ ਅਮਿਤ ਆਹੂਜਾ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਾਈਫ ਸਟਾਈਲ ਯੋਗਾ ਕਲੀਨਿਕ ਵਿੱਚ ਬੀਮਾਰੀਆਂ ਦੇ ਬਚਾਅ ਅਤੇ ਛੁਟਕਾਰਾ ਪਾਉਣ ਲਈ ਪੂਰੇ ਵਿਗਿਆਨਕ ਢੰਗ ਨਾਲ ਯੋਗ ਕਰਵਾਇਆ ਜਾਵੇਗਾ। ਇਸ ਮੌਕੇ ਤੇ ਡਾ ਨੀਰਜ ਅਰੋੜਾ ਅਤੇ ਡਾ ਰਵਿੰਦਰ ਬਜਾਜ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਯੋਗ, ਤੰਦਰੁਸਤ ਜੀਵਨ ਦੇਣ ਕਾਰਣ ਪੂਰੀ ਦੁਨੀਆਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਤੰਦਰੁਸਤ ਜੀਵਨ ਜੀਉਣ ਲਈ ਯੋਗ ਨੇ ਦੁਨੀਆਂ ਨੂੰ ਇਕਜੁੱਟ ਕਰ ਦਿੱਤਾ ਹੈ। ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਪੂਰੀ ਦੁਨੀਆਂ ਨੇ ਯੋਗਾ ਦੀ ਸਮਰੱਥਾ ਨੂੰ ਸਵੀਕਾਰ ਕਰ ਲਿਆ ਹੈ। ਉਨਾਂ ਕਿਹਾ ਕਿ ਯੋਗ ਆਚਾਰਿਆ ਅਮਿਤ ਆਹੂਜਾ ਯੋਗ ਨੂੰ ਪ੍ਰਸਾਰਿਤ ਅਤੇ ਪ੍ਰਚਾਰਿਤ ਕਰਨ ਲਈ ਚੰਗਾ ਕੰਮ ਕਰ ਰਹੇ ਹਨ। ਇਸ ਸਮਾਰੋਹ ਨੂੰ ਲੱਕੀ ਚਾਵਲਾ, ਰੁਪਿੰਦਰ ਸਿੰਘ, ਗਗਨ ਕਾਲੜਾ, ਡਾ ਕਮਲਜੀਤ ਸਿੰਘ ਭੋਗਲ,ਨੀਤੂ ਚਾਵਲਾ ਨੇ ਵੀ ਯੋਗ ਸਮਾਰੋਹ ਨੂੰ ਸੰਬੋਧਨ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਯੋਗ ਆਚਾਰਿਆ ਅਮਿਤ ਆਹੂਜਾ ਯੋਗਾ ਦੇ ਨਾਲ ਬੀਮਾਰੀਆਂ ਤੋਂ ਰਾਹਤ ਦੇ ਨਵੇਂ ਢੰਗਾਂ ਨਾਲ ਰੂਬਰੂ ਕਰਵਾਉਣਗੇ। ਇਸ ਮੌਕੇ ਤੇ ਡਾ ਹਰਪ੍ਰੀਤ ਸਿੰਘ ਭੰਡਾਰੀ, ਅੰਤਰਪ੍ਰੀਤ ਕੌਰ, ਸ਼ਿਲਪਾ ਆਹੂਜਾ, ਬਲਬੀਰ ਕੌਰ, ਮਨਜਿੰਦਰ ਕੌਰ, ਜਤਿੰਦਰ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।