ਯੂਨੀਡੋ ਵਫ਼ਦ ਵੱਲੋਂ ਲੁਧਿਆਣਾ ਦੀਆਂ ਸਾਈਕਲਾਂ ਸਨਅਤਾਂ ਦਾ ਦੌਰਾ

Loading

 

 

 

ਪੰਜਾਬ ਸਰਕਾਰ ਸਨਅਤਕਾਰਾਂ ਦੀ ਹਰ ਸੰਭਵ ਸਹਾਇਤਾ ਲਈ ਤਿਆਰਨਿਰਦੇਸ਼ਕ ਸਨਅਤਾਂ ਵਿਭਾਗ

ਲੁਧਿਆਣਾ, 16 ਫਰਵਰੀ ( ਸਤ ਪਾਲ ਸੋਨੀ ) :  ਲੁਧਿਆਣਾ ਦੀਆਂ ਸਾਈਕਲ ਸਨਅਤਾਂ ਨੂੰ ਉੱਪਰ ਚੁੱਕਣ ਦੇ ਮੰਤਵ ਤਹਿਤ ਯੂਨਾਈਟਿਡ ਨੇਸ਼ਨਜ਼ ਇੰਡਸਟ੍ਰੀਅਲ ਡਿਵੈੱਲਪਮੈਂਟ ਆਰਗੇਨਾਈਜੇਸ਼ਨ (ਯੂਨੀਡੋ) ਦੇ ਵਫ਼ਦ ਨੇ ਅੱਜ ਹੀਰੋ ਸਾਈਕਲਜ਼ ਅਤੇ ਏਵਨ ਸਾਈਕਲਜ਼ ਫੈਕਟਰੀਆਂ ਦਾ ਦੌਰਾ ਕੀਤਾ ਇਸ ਵਫ਼ਦ ਵਿੱਚ ਯੂਨੀਡੋ ਦੇ ਪ੍ਰੋਜੈਕਟ ਮੈਨੇਜਰ ਐਂਡਰਜ਼ ਇਸਕਸਨ, ਪ੍ਰੋਜੈਕਟ ਅਸਿਸਟੈਂਟ  ਸ਼ਰਧਾ ਸ੍ਰੀਕਾਂਤ, ਜਾਪਾਨ ਤੋਂ ਦੋ ਮਾਹਿਰਾਂ  ਟਕਾਸ਼ੀ ਨਾਗਾਹੋਰੀ, ਕਜ਼ੂਨੋਬੂ ਟਕੂਡਾ, ਸਨਅਤਾਂ ਬਾਰੇ ਵਿਭਾਗ, ਪੰਜਾਬ ਦੇ ਡਾਇਰੈਕਟਰ ਡੀ. ਪੀ. ਐੱਸ. ਖਰਬੰਦਾ ਅਤੇ ਵਧੀਕ ਡਾਇਰੈਕਟਰ ਐੱਸ. ਐੱਮ. ਗੋਇਲ, ਰਿਸਰਚ ਐਂਡ ਡਿਵੈੱਲਪਮੈਂਟ ਸੈਂਟਰ ਦੇ ਜਨਰਲ ਮੈਨੇਜਰ  ਐੱਚ. ਐੱਸ. ਬੈਂਸ, ਮੈਨੇਜਰ ਵਾਈ. . ਖਾਨ, ਮੈਨੇਜਰ  ਟੀ. ਪੀ. ਸਿੰਘ, ਮੈਨੇਜਰ ਤਜਿੰਦਰ ਸਿੰਘ, ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ  ਅਮਰਜੀਤ ਸਿੰਘ ਅਤੇ ਹੋਰ ਨੁਮਾਇੰਦੇ ਸ਼ਾਮਿਲ ਸਨ

. ਡੀ. ਪੀ. ਐੱਸ. ਖਰਬੰਦਾ ਅਤੇ ਐੱਸ. ਐੱਮ. ਗੋਇਲ ਨੇ ਵਫ਼ਦ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਪੰਜਾਬ, ਖਾਸ ਕਰਕੇ ਲੁਧਿਆਣਾ ਦੀਆਂ ਸਾਈਕਲ ਸਨਅਤਾਂ ਬਾਰੇ ਜਾਣਕਾਰੀ ਦਿੱਤੀ ਮੀਟਿੰਗ ਦੌਰਾਨ ਸਾਈਕਲ ਸਨਅਤ ਨੂੰ ਅਜੋਕੇ ਸਮੇਂ ਦੀ ਲੋੜ ਮੁਤਾਬਿਕ ਨਵੀਂਆਂ ਤਕਨੀਕਾਂ ਦੇ ਸਹਾਰੇ ਅਪਗ੍ਰੇਡ ਕਰਨ ਬਾਰੇ ਵਿਚਾਰਾਂ ਕੀਤੀਆਂ ਗਈਆਂ ਵਫ਼ਦ ਨੇ ਲੁਧਿਆਣਾ ਦੀ ਸਾਈਕਲ ਸਨਅਤ ਨੂੰ ਚੀਨੀ ਉਦਯੋਗਾਂ ਦਾ ਮੁਕਾਬਲਾ ਕਰਨ ਲਈ ਜਾਪਾਨੀ ਤਕਨੀਕ ਮੁਹੱਈਆ ਕਰਾਉਣ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ ਵਫ਼ਦ ਮੈਂਬਰਾਂ ਨੇ ਦੱਸਿਆ ਕਿ ਉਨਾਂ ਦੇ ਇਸ ਦੌਰੇ ਦਾ ਮੰਤਵ ਲੁਧਿਆਣਾ ਦੀ ਸਾਈਕਲ ਸਨਅਤਾਂ ਦੀਆਂ ਲੋੜਾਂ ਅਤੇ ਸਮਰੱਥਾ ਬਾਰੇ ਜਾਣਕਾਰੀ ਲੈਣਾ ਸੀ ਤਾਂ ਜੋ ਇਸ ਦੇ ਵਿਕਾਸ ਲਈ ਬਕਾਇਦਾ ਖਾਕਾ ਤਿਆਰ ਕੀਤਾ ਜਾ ਸਕੇ

 ਖਰਬੰਦਾ ਨੇ ਕਿਹਾ ਕਿ ਸੂਬੇ ਦੀ ਸਾਈਕਲ ਸਨਅਤ ਨੂੰ ਉੱਪਰ ਚੁੱਕਣ ਲਈ ਸਮੇਂ ਦੀ ਲੋੜ ਹੈ ਕਿ ਨਵੀਂਆਂ ਤਕਨੀਕਾਂ ਅਪਣਾਈਆਂ ਜਾਣ ਅਤੇ ਉੱਚ ਤਕਨੀਕ ਦੇ ਸਾਈਕਲ ਪਾਰਟਸ ਦਾ ਉਤਪਾਦਨ ਕੀਤਾ ਜਾਵੇ ਉਨਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਸਨਅਤਾਂ ਦੇ ਵਿਕਾਸ ਲਈ ਅਤੇ ਸਨਅਤਕਾਰਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ ਵਫ਼ਦ ਵੱਲੋਂ ਬਾਅਦ ਵਿੱਚ ਦੋਵਾਂ ਫੈਕਟਰੀਆਂ ਦੇ ਪਲਾਂਟਾਂ ਦਾ ਵੀ ਦੌਰਾ ਕੀਤਾ ਗਿਆ

13040cookie-checkਯੂਨੀਡੋ ਵਫ਼ਦ ਵੱਲੋਂ ਲੁਧਿਆਣਾ ਦੀਆਂ ਸਾਈਕਲਾਂ ਸਨਅਤਾਂ ਦਾ ਦੌਰਾ

Leave a Reply

Your email address will not be published. Required fields are marked *

error: Content is protected !!