![]()
‘ਯੂਥ ਆਫ਼ ਪੰਜਾਬ’ ਵਲੋਂ ਮਹਿਲਾਵਾਂ ਦੇ ਹੱਕਾਂ ਲਈ ਅਵਾਜ਼ ਚੁੱਕਣਾ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ 128ਵੇਂ ਜਨਮ ਦਿਵਸ ਤੇ ਸਾਰਿਆਂ ਨੂੰ ਇਕ ਮੰਚ ਤੇ ਇੱਕਠਾ ਕਰਨਾ ਬਹੁਤ ਹੀ ਸ਼ਲਾਘਾ ਯੋਗ ਕਦਮ -ਐਸ.ਆਰ ਲੱਦਡ਼

ਵਾਲਮੀਕ ਤੇ ਰਵਿਦਾਸ ਭਾਈਚਾਰੇ ਤੋਂ ਇਲਾਵਾ ਡਾ. ਅੰਬੇਡਕਰ ਜੀ ਦਾ ਜਨਮ ਦਿਹਾਡ਼ਾ ਮਨਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ -ਗੁਰਦੀਪ ਸਿੰਘ ਗੋਸ਼ਾਂ
ਲੁਧਿਆਣਾ, 30 ਅਪ੍ਰੈੱਲ (ਸਤ ਪਾਲ ਸੋਨੀ) : ਯੂਥ ਆਫ਼ ਪੰਜਾਬ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 128ਵੇਂ ਜਨਮ ਦਿਵਸ ਨੂੰ ਸਮਰਪਿਤ ਮਹਿਲਾ ਸ਼ਕਤੀਕਰਨ ਅਤੇ ਵੋਟ ਜਾਗਰੂਕਤਾਂ ਸੈਮੀਨਾਰ ਪ੍ਰਧਾਨ ਤਵਨਿੰਦਰ ਸਿੰਘ ਪਨੇਸਰ, ਮੀਤ ਪ੍ਰਧਾਨ ਕੁਲਵੰਤ ਸਿੰਘ ਰਾਮਗਡ਼ੀਆਂ, ਅਨੂੰ ਸ਼ਰਮਾ ਤੋਂ ਇਲਾਵਾ ਟੀਮ ਮੈਬਰਾਂ ਵਲੋਂ ਬਹੁਤ ਹੀ ਧੂਮ ਧਾਮ ਨਾਲ ਗੁਰੂ ਨਾਨਕ ਦੇਵ ਭਵਨ ਵਿਖੇ ਕਰਵਾਇਆ ਗਿਆ । ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵੱਜੋਂ ਐਸ.ਆਰ. ਲੱਦਡ਼ (ਆਈ.ਏ.ਐਸ.) ਪਹੁੰਚੇ । ਇਸ ਮੌਕੇ ਪੰਜਾਬੀ ਲੋਕ ਮਸਹੂਰ ਗਾਇਕ ਹਰਬੰਸ ਸਹੌਤਾ ਨੇ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਆਪਣੇ ਗੀਤ ਰਾਹੀ ਨਮਨ ਕੀਤਾ ਜਿਸ ਨੂੰ ਆਏ ਮਹਿਮਾਨਾਂ ਵਲੋਂ ਬਹੁਤ ਮਾਨ ਦਿੱਤਾ ਗਿਆ, ਸਟੇਜ ਤੇ ਗਾਇਕ ਮਲਕੀਤ ਮੰਗਾ ਵੱਲੋਂ ਗੀਤਾਂ ਰਾਹੀ ਆਏ ਮਹਿਮਾਨਾਂ ਨੇ ਬਹੁਤ ਅਨੰਦ ਮਾਨਿਆ । ਇਸ ਮੌਕੇ ਐਸ.ਆਰ. ਲੱਦਡ਼ ਨੇ ਕਿਹਾ ਕਿ ਮਹਿਲਾਵਾਂ ਨੂੰ ਉਨਾਂ ਦਾ ਮਾਨ-ਸਨਮਾਨ ਨਾ ਮਿਲਦਾ ਦੇਖ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਆਪਣੇ ਅਹੁੱਦੇ ਤੋਂ ਤਿਆਗ ਪੱਤਰ ਦੇਣ ਦੀ ਪੇਸ਼ਕਰਸ਼ ਕਰ ਦਿੱਤੀ ਸੀ ਜਿਸ ਤੋਂ ਬਆਦ ਸੰਵਿਧਾਨ ਕਮੇਟੀ ਨੂੰ ਡਾ. ਅੰਬੇਡਕਰ ਜੀ ਦੀ ਗੱਲ ਨੂੰ ਸਵੀਕਾਰ ਕਰਨਾ ਪਿਆ । ਜਿਸ ਤੋਂ ਬਆਦ ਬਾਬਾ ਸਾਹਿਬ ਵਲੋਂ ਦੇਸ਼ ਦੀਆਂ ਮਹਿਲਾਵਾਂ ਨੂੰ ਉਨਾਂ ਦੇ ਹੱਕ ਮਿਲੇ, ਜਿਸ ਦੀ ਬਦੌਲਤ ਅੱਜ ਤੱਕ ਮਹਿਲਾਵਾਂ ਨੂੰ ਸਮਾਜ ਵਿੱਚ ਮੋਢੇ ਨਾਲ ਮੋਢਾ ਜੋਡ਼ਕੇ ਕੰਮ ਕਰਨ ਦੀ ਆਜਾਦੀ ਮਿਲੀ ਹੈ। ਲੱਦਡ਼ ਨੇ ਕਿਹਾ ਕਿ ਅੱਜ ਮਹਿਲਾਵਾਂ ਹਰ ਖੇਤਰ ਵਿੱਚ ਜੋ ਵੀ ਕੰਮ ਕਰ ਰਹੀਆਂ ਹਨ ਉਹ ਆਜਾਦੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਹੀ ਦੇਣ ਹੈ । ਉਨਾਂ ਦੱਸਿਆ ਕਿ ਸਾਨੂੰ ਆਪਣੀ ਵੋਟ ਦੁਆਰਾ ਸਰਕਾਰਾਂ ਚੁਣਨ ਦਾ ਅਧਿਕਾਰ ਵੀ ਬਾਬਾ ਸਾਹਿਬ ਦੀ ਹੀ ਦੇਣ ਹੈ ਜਿਸ ਦੇ ਬਦੌਤਲ ਹੀ ਸਾਡੇ ਕੋਲ ਸਭ ਤੋਂ ਵੱਡੀ ਤਾਕਤ ਵੋਟ ਦੀ ਸੰਵਿਧਾਨ ਤੋਂ ਬਾਬਾ ਸਾਹਿਬ ਨੇ ਲੈ ਕੇ ਦਿੱਤੀ । ਸਾਨੂੰ ਆਪਣੀ ਵੋਟ ਦਾ ਇਸਤੇਮਾਨ ਜਰੂਰ ਕਰਨਾ ਚਾਹੀਦਾ ਹੈ ਚਾਹੇ ਇਹ ਵੋਟ ਕਿਸੇ ਵੀ ਉਮੀਦਵਾਰ ਨੂੰ ਪਾਈ ਜਾਵੇ ਪਰ ਸਾਨੂੰ ਬਾਬਾ ਸਾਹਿਬ ਵਲੋਂ ਲੈ ਕੇ ਦਿੱਤੇ ਗਏ ਵੋਟ ਦੇ ਅਧਿਕਾਰ ਦਾ ਸਹੀ ਢੰਗ ਨਾਲ ਤੇ ਸਹੀ ਤਰੀਕੇ ਨਾਲ ਹਰ ਹਾਲ ਵਿੱਚ ਪਾਉਣੀ ਚਾਹੀਦੀ ਹੈ । ਲੱਦਡ਼ ਨੇ ਸਾਰੇ ਹੀ ਸਮਾਜ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕੀ ਸਾਨੂੰ ਹਰ ਚੋਰਾਹੇ ਤੇ ਮੀਟਿੰਗਾਂ ਕਰਕੇ ਲੋਕਾਂ ਨੂੰ ਵੋਟ ਜਰੂਰ ਪਾਉਣ ਲਈ ਪ੍ਰੇਰਤ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਪਹੁੰਚੇ ਨੌਜਾਵਾਨਾਂ ਦੇ ਦਿਲਾਂ ਦੀ ਧੱਡ਼ਕਣ ਗੁਰਦੀਪ ਸਿੰਘ ਗੋਸ਼ਾਂ (ਪ੍ਰਧਾਨ ਯੂਥ ਅਕਾਲੀ ਦਲ ਲੁਧਿਆਣਾ) ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਬਾਬਾ ਸਾਹਿਬ ਨੇ ਜੋ ਸਾਡੇ ਲਈ ਕੀਤਾ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾਂ ਸਕਦਾ । ਜਿਸ ਸਮੇਂ ਦੱਬੇ-ਕੁਚਲੇ ਲੋਕਾਂ ਤੋਂ ਇਲਾਵਾਂ ਮਹਿਲਾਵਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਸੀ ਉਸ ਸਮੇਂ ਡਾ. ਭੀਮ ਰਾਓ ਅੰਬੇਦਕਰ ਜੀ ਨੇ ਉਨਾਂ ਦੀ ਬਾਂਹ ਫਡ਼ੀ ਤੇ ਉਨਾਂ ਨੂੰ ਜਿਉਣ ਦਾ ਰਸਤਾ ਦਿੱਤਾ । ਗੁਰਦੀਪ ਸਿੰਘ ਗੋਸ਼ਾਂ ਨੇ ਯੂਥ ਆਫ਼ ਪੰਜਾਬ ਦੇ ਪ੍ਰਧਾਨ ਤਵਨਿੰਦਰ ਸਿੰਘ ਪਨੇਸਰ, ਮੀਤ ਪ੍ਰਧਾਨ ਕੁਲਵੰਤ ਸਿੰਘ ਰਾਮਗਡ਼ੀਆ, ਰਾਜਕੁਮਾਰ ਹੈਪੀ ਅਤੇ ਮੈਡਲ ਅਨੂੰ ਸ਼ਰਮਾ ਤੋਂ ਇਲਾਵਾਂ ਸਾਰੀ ਟੀਮ ਦੀ ਅਗਾਂਹ ਵਧੂ ਸੋਚ ਨੂੰ ਸਲਾਮ ਕਰਦੇ ਕਿਹਾ ਕਿ ਅੱਜ ਤੋਂ ਪਹਿਲਾ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾਡ਼ਾ ਸਿਰਫ ਵਾਲਮੀਕ ਭਾਈਚਾਰੇ ਅਤੇ ਰਵੀਦਾਸ ਭਾਈਚਾਰੇ ਵਲੋਂ ਹੀ ਮਨਾਇਆ ਜਾਂਦਾ ਸੀ ਇਹ ਪਹਿਲੀ ਵਾਰ ਹੋਇਆ ਹੈ ਕਿ ਰਾਮਗਡ਼ੀਆਂ ਬਰਾਰਦਰੀ ਨੇ ਇਸ ਜਨਮ ਦਿਹਾਡ਼ੇ ਨੂੰ ਹਰ ਵਰਗ ਦੇ ਭਾਇਚਾਰੇ ਨੂੰ ਨਾਲ ਲੈ ਕੇ ਮਨਾਇਆ ਹੈ । ਜਿਸ ਤੇ ਸਾਨੂੰ ਫਕਰ ਹੋਣਾ ਚਾਹੀਦਾ ਹੈ । ਇਸ ਮੌਕੇ ਕਾਂਗਰਸੀ ਮਨੀਸ਼ਾ ਕਪੂਰ (ਡਾਇਰੈਕਟਰ ਹਰਬੰਸ ਵਿਦਿਆ ਮੰਦਿਰ ਸਕੂਲ) ਨੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਮਹਿਲਾਵਾਂ ਜੇ ਅੱਜ ਅਜਾਦੀ ਨਾਲ ਖੁਲੇ ਆਸਮਾਨ ਹੇਠ ਸੁਖ ਦਾ ਸਾਹ ਲੈ ਰਹੀਆਂ ਹਨ ਉਹ ਸਾਡੇ ਬਾਪੂ ਡਾ. ਭੀਮ ਰਾਓ ਅੰਬੇਡਕਰ ਜੀ ਦੀ ਹੀ ਦੇਣ ਹੈ । ਇਸ ਮੌਕੇ ਸਮਾਗਮ ਵਿੱਚ ਕਾਂਗਰਸੀ ਲੀਡਰ ਗਰਪ੍ਰੀਤ ਸਿੰਘ ਖੁਰਾਣਾ ਨੇ ਵਿਸ਼ੇਸ਼ ਤੌਰ ਤੇ ਡਾ. ਭੀਮ ਰਾਓ ਅੰਬੇਡਕਰ ਸਾਹਿਬ ਨੂੰ ਨਮਨ ਕਰਨ ਪਹੁੰਚੇ ਉਨਾਂ ਤੋਂ ਇਲਾਵਾਂ ਵੱਖ-ਵੱਖ ਭਾਈਚਾਰੇ ਨੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾਡ਼ੇ ਦੇ ਸਮਾਗਮ ਵਿੱਚ ਹਾਜ਼ਰੀ ਲਗਾਈ ਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਥ ਆਫ ਪੰਜਾਬ ਦੀ ਟੀਮ ਵਲੋਂ ਐਸ.ਆਰ ਲੱਦਡ਼ ਤੇ ਗੁਰਦੀਪ ਸਿੰਘ ਗੋਸ਼ਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਚਿੰਨ ਨਾਲ ਸਨਮਾਨ ਕੀਤਾ ਗਿਆ । ਆਖਿਰ ਵਿੱਚ ਯੂਥ ਆਫ਼ ਪੰਜਾਬ ਦੇ ਪ੍ਰਧਾਨ ਤਵਨਿੰਦਰ ਸਿੰਘ ਪਨੇਸਰ, ਕੁਲਵੰਤ ਸਿੰਘ ਰਾਮਗਡ਼ੀਆ, ਰਾਜ ਕੁਮਾਰ ਹੈਪੀ ਸੈਕਟਰੀ ਅਤੇ ਅਨੂੰ ਸ਼ਰਮਾ ਤੋਂ ਇਲਾਵਾਂ ਸਾਰੀ ਟੀਮ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਪਤਵੰਤੇ ਸੰਜਣਾ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾਂ ਰਾਜੇਸ਼ਵਰੀ ਗੋਸਾਈ, ਭਾਜਪਾ ਨੇਤਾ ਗੁਰਪ੍ਰੀਤ ਸਿੰਘ ਰਾਜੂ, ਹਰਬੰਸ ਸਿੰਘ ਪਨੇਸਰ ਕਾਂਗਰਸੀ ਲੀਡਰ, ਸਮਾਜ ਸੇਵੀ ਸ. ਤਜਿੰਦਰ ਸਿੰਘ ਬਿਰਦੀ, ਬਾਬਾ ਸੁਖਵਿੰਦਰ ਸਿੰਘ ਗਿੱਲ, ਸਮਾਜ ਸੇਵੀ ਅਤੇ ਉਦਯੋਗਪਤਰੀ ਮਲਕੀਤ ਜਨਾਗਲ, ਰਣਧੀਰ ਸਿੰਘ ਨਿੱਕਾ, ਸਰਬਜੀਤ ਸਿੰਘ ਕਢਿਆਣਾ, ਰੀਤੂ ਮਾਨ, ਵਿਜੈ ਸਹਿਗਲ, ਗੁਰਦੀਪ ਚਾਵਲਾ, ਗਾਇਕ ਸੁਖ ਚਮਕੀਲਾ, ਕੁਲਦੀਪ ਸਿੰਘ ਰਸ਼ੀਨ ਕਾਂਗਰਸੀ ਆਗੂ, ਬਲਕਾਰ ਸਿੰਘ ਬੱਲੀ ਪਟਿਆਲਾ, ਸਤਿਨਾਮ ਸਿੰਘ ਜੱਸੋਵਾਲ ਪ੍ਰਧਾਨ ਲੁਧਿਆਣਾ ਦਿਹਾਤੀ, ਸਾਇਕ ਗੁਰਤੇਕ ਕੌਮਲ, ਗਾਇਕ ਸ਼ਿਦਾ ਸ਼ੂਰਕੋਟੀਆ, ਗਾਇਕ ਮਨਦੀਪ ਮਾਨ ਨਾਭਾ, ਸੋਹਣ ਲਾਲ ਸ਼ਰਮਾ ਪਟਿਆਲਾ, ਗੁਰਦੀਪ ਸਿੰਘ ਹੀਰਾ ਪ੍ਰਧਾਨ ਪਟਿਆਲਾ, ਗੁਰਵਿੰਦਰ ਸਿੰਘ ਜੀਰਾ, ਰੀਨਾ ਰਾਣੀ ਪ੍ਰਧਾਨ ਮਹਿਲਾ ਵਿੰਗ, ਜਸਪਾਲ ਕੌਰ ਪ੍ਰਧਾਨ ਮਹਿਲਾ ਵਿੰਗ ਲੁਧਿਆਣਾ ਆਦਿ ਤੋਂ ਇਲਾਵਾਂ ਭਾਰੀ ਗਿਣਤੀ ਵਿੱਚ ਵੱਖ ਵੱਖ ਭਾਈਚਾਰੇ ਦੇ ਲੋਕ ਸ਼ਾਮਿਲ ਸਨ।