ਯੂਥ ਅਕਾਲੀ ਦਲ ਨੇ ਮਹਿਲਾ ਬਿਲਡਿੰਗ ਇੰਸਪੈਕਟਰ ਨਾਲ ਮਾਰ ਕੁੱਟ ਕਰਨ ਵਾਲੇ ਕਾਂਗਰਸੀ ਕਾਲੋਨਾਈਜਰ ਦੇ ਖਿਲਾਫ ਪ੍ਰਰਦਸ਼ਨ ਕਰ ਜਤਾਇਆ ਰੋਸ਼

Loading

ਸਤਾ  ਦੇ ਨਸ਼ੇ’ਚ  ਚੂਰ ਕਾਂਗਰਸੀ ਭੁੱਲੇ ਨਾਰੀ ਜਾਤੀ ਦਾ ਸਤਿਕਾਰ-ਗੋਸ਼ਾ

ਲੁਧਿਆਣਾ, 25 ਅਪ੍ਰੈਲ (ਸਤ ਪਾਲ  ਸੋਨੀ)  : ਯੂਥ ਅਕਾਲੀ ਦਲ ਨੇ ਨਗਰ ਨਿਗਮ ਦੀ ਮਹਿਲਾ ਬਿਲਡਿੰਗ ਇੰਸਪੈਕਟਰ ਨੂੰ ਥੱਪੜ ਜੜ ਕੇ ਅਪਮਾਨਿਤ ਕਰਨ ਵਾਲੇ ਕਾਂਗਰਸ ਪਾਰਟੀ ਨਾਲ ਸੰਬਧਤ ਕਾਲੋਨਾਈਜਰ ਗੁਰਨਾਮ  ਦੇ ਸ਼ਹੀਦ ਭਗਤ ਸਿੰਘ  ਨਗਰ ਸਥਿਤ ਨਿਵਾਸ  ਦੇ ਬਾਹਰ ਰੋਸ਼ ਪ੍ਰਦਸ਼ਨ ਕਰਕੇ ਆਰੋਪੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ । ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ  ਗੋਸ਼ਾ , ਮੀਤਪਾਲ ਸਿੰਘ  ਦੁਗਰੀ ਅਤੇ ਪ੍ਰਭਜੋਤ ਸਿੰਘ ਧਾਲੀਵਾਲ  ਦੀ ਅਗਵਾਈ ਹੇਠ  ਇਕੱਠੇ ਹੋਏ ਪਾਰਟੀਜਨਾਂ ਨੇ ਕਾਂਗਰਸ ਆਗੂਆ ਦੀ ਸ਼ਹਿ ਤੇ ਗ਼ੈਰ ਕਾਨੂੰਨੀ ਕਾਲੋਨੀਆਂ  ਦੀ ਉਸਾਰੀ ਅਤੇ ਸਰਕਾਰੀ ਮਹਿਲਾ ਕਰਮਚਾਰੀਆਂ ਨੂੰ ਖੁਲੇ ਆਮ ਧਮਕੀਆਂ ਦੇਣ ਅਤੇ ਮਾਰ ਕੁੱਟ ਕਰਣ ਦੀਆਂ ਵੱਧਦੀਆ ਘਟਨਾਵਾਂ ਨੂੰ ਸ਼ਰਮਨਾਕ ਦੱਸਿਆ ।ਗੋਸ਼ਾ, ਦੁਗਰੀ ਅੱਤੇ ਧਾਲੀਵਾਲ ਨੇ ਕਾਲੋਨਾਈਜਰ ਗੁਰਨਾਮ ਰਾਜਨ  ਵੱਲੋਂ ਬਿਲਡਿੰਗ ਇੰਸਪੈਕਟਰ ਨੂੰ ਘਸੀਟ ਕੇ ਗੱਡੀ ਚੋਂ ਕੱਢ ਕੇ ਥੱਪੜ ਮਾਰਨ ਵਾਲੇ ਆਰੋਪੀ ਦੀ ਘਟਨਾ  ਦੇ 24 ਘੰਟੇ ਬਾਅਦ ਵੀ ਗ੍ਰਿਫਤਾਰੀ ਨਹੀਂ ਹੋਣ ਦਾ ਪ੍ਰਤੱਖ ਪ੍ਰਮਾਣ ਹੈ ਕਿ ਕਾਂਗਰਸ ਸਰਕਾਰ ਦੀ ਸ਼ਹਿ ਤੇ ਹੀ ਪੰਜਾਬ ਵਿੱਚ ਲੈਂਡ ਮਾਫਿਆ ਸਰਗਰਮ  ਹੈ ।  ਕਾਂਗਰਸ ਸ਼ਾਸਣਕਾਲ ਵਿੱਚ ਪਹਿਲਾਂ ਕੈਬਿਨਟ ਮੰਤਰੀ ਆਸ਼ੂ ਵਲੋਂ ਜਿਲਾ ਸਿੱਖਿਆ ਅਧਿਕਾਰੀ ਦਾ ਸਾਰਵਜਨਿਕ ਤੌਰ ਤੇ ਅਪਮਾਨ ਅਤੇ ਹੁਣ ਸਤਾ ਦੇ ਨਸ਼ੇ ਵਿੱਚ ਚੂਰ ਕਾਂਗਰਸੀ ਕਾਲੋਨਾਈਜਰ ਵੱਲੋਂ ਖੁਲੇ ਆਮ ਮਹਿਲਾ ਬਿਲੰਡਗ ਇੰਸਪੈਕਟਰ ਨੂੰ ਗੱਡੀ ਚੋਂ ਘਸੀਟਕੇ ਥੱਪੜ ਮਾਰਨਾ ਕਾਂਗਰਸ ਸਰਕਾਰ  ਦੇ ਮੱਥੇ ਤੇ ਕਲੰਕ ਹੈ ।  ਰੋਸ਼ ਪ੍ਰਰਦਸ਼ਨ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਬੀਬੀ ਸੁਰਿੰਦਰ ਕੌਰ ਦਿਆਲ , ਰਖਵਿੰਦਰ ਸਿੰਘ  ਗਾਬੜਿਆ, ਕੁਲਦੀਪ ਸਿੰਘ  ਖਾਲਸਾ , ਤਨਵੀਰ ਸਿੰਘ  ਧਾਲੀਵਾਲ , ਜਤਿੰਦਰ ਸਿੰਘ  ਖਾਲਸਾ ,  ਮਨਪ੍ਰੀਤ ਸਿੰਘ  ਮੰਨਾ , ਅਰਵਿੰਦਰ ਸਿੰਘ  ਰਿੰਕੂ , ਸਤਨਾਮ ਸਿੰਘ  ਕੈਲੇ  ਨੇ  ਚਿਤਾਵਨੀ ਭਲੇ ਲਹਿਜੇ ਵਿੱਚ ਕਿਹਾ ਕਿ ਜੇਕਰ ਜਲਦੀ ਆਰੋਪੀ ਕਾਲੋਨਾਈਜਰ ਦੀ ਗ੍ਰਿਫਤਾਰੀ ਨਹੀਂ ਹੋਈ ਤਾਂ ਯੂਥ ਅਕਾਲੀ ਦਲ ਮਹਿਲਾ ਅਧਿਕਾਰੀ ਨੂੰ ਇੰਸਾਫ ਦਿਵਾਉਣ ਲਈ ਸੜਕਾਂ ਤੇ ਉੱਤਰ ਕੇ ਵਿਰੋਧ ਜਤਾਏਗਾ ।  ਇਸ ਮੌਕੇ ਤੇ ਗਗਨ ਗਿਆਸਪੁਰਾ , ਸੰਦੀਪ ਬੈਂਸ , ਗੁਰੀ ਪਵਾਰ  , ਸੰਨੀ ਬੇਦੀ  , ਸੁਖਪਾਲ ਪਵਾਰ  , ਰਾਜਾ ਕੰਗ  , ਪ੍ਰਿੰਸ ਕੰਗ  , ਮਿੰਟੂ ਪਾਵਰ , ਜੱਸੀ ,  ਕਰਨਬੀਰ ਕੋਹਲੀ , ਰਾਜ ਸੰਧੂ , ਦੀਪੂ ਘਈ  , ਸੰਨੀ ਥਰੀਕੇ , ਲਵਲੀ ਦੁਆ , ਤਜਿੰਦਰ ਟਿੰਕੂ , ਕੰਵਰਪਾਲ ਕੇਪੀ , ਤਰਨਦੀਪ , ਸਰਬਜੀਤ ,  ਹਰਮਨ , ਅਮਨਦੀਪ ਸਿੰਘ  , ਨਿਰਭੈ , ਗੁਰਿੰਦਰ ਬੈਂਸ , ਰਣਦੀਪ ਸਿੰਘ  , ਵਰਿੰਦਰ ਸਿੰਘ  , ਸੁਖਵਿੰਦਰ ਸਿੰਘ  , ਕਵਲਜੀਤ ਸਿੰਘ  ,  ਰਾਜ ਸੰਧੂ , ਮਨਪ੍ਰੀਤ ਸਿੰਘ  ਮੰਨਾ , ਅਮਰਜੋਤ , ਲਵਲੀ ਦੁਆ , ਸਿਮਰਨ ਚੰਡੋਕ , ਮਲਕੀਤ ਸੇਠੀ  , ਰਜਤ ਸੱਪਲ , ਲਕਸ਼ਮਣ ਡਾਬੀ ਸਹਿਤ ਹੋਰ ਵੀ ਮੌਜੂਦ ਸਨ ।

 

 

 

 

38690cookie-checkਯੂਥ ਅਕਾਲੀ ਦਲ ਨੇ ਮਹਿਲਾ ਬਿਲਡਿੰਗ ਇੰਸਪੈਕਟਰ ਨਾਲ ਮਾਰ ਕੁੱਟ ਕਰਨ ਵਾਲੇ ਕਾਂਗਰਸੀ ਕਾਲੋਨਾਈਜਰ ਦੇ ਖਿਲਾਫ ਪ੍ਰਰਦਸ਼ਨ ਕਰ ਜਤਾਇਆ ਰੋਸ਼
error: Content is protected !!