![]()

ਸ਼ਹੀਦ ਸੈਨਿਕਾਂ ਨਾਲ ਤਿਉਹਾਰਮਨਾਉਣ ਨਾਲ ਯੂਥ ਵਰਗ ਵਿੱਚ ਵੱਧਦਾ ਹੈ ਦੇਸ਼ ਦੇ ਪ੍ਰਤੀ ਪਿਆਰ — ਗੋਸ਼ਾ
ਲੁਧਿਆਣਾ, 22 ਮਾਰਚ ( ਸਤ ਪਾਲ ਸੋਨੀ ) : ਸਥਾਨਕ ਭਾਰਤ ਨਗਰ ਚੌਂਕ ਦੇ ਨੇੜੇ ਸਥਾਪਿਤ ਪਰਮਵੀਰ ਚੱਕਰ ਜੇਤੂ ਸ਼ਹੀਦ ਮੇਜਰ ਭੂਪਿੰਦਰ ਸਿੰਘ ਦੀ ਪ੍ਰਤਿਮਾ ਤੇ ਪੁਸ਼ਪ ਵਰਖਾ ਕਰਕੇ ਹੋਲੀ ਦਾ ਤਿਉਹਾਰ ਮਨਾਇਆ । ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਸ਼ਹੀਦ ਸੈਨਿਕਾਂ ਨਾਲ ਹੋਲੀ ਦਾ ਤਿਉਹਾਰ ਮਨਾਉਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੇਜਰ ਭੂਪਿੰਦਰ ਸਿੰਘ ਵਰਗੇ ਸੈਨਿਕਾਂ ਨਾਲ ਹੋਲੀ ਦੀਆਂ ਖੁਸ਼ੀਆਂ ਮਨਾਉਣ ਨਾਲ ਨੌਜਵਾਨ ਪੀੜੀ ਵਿੱਚ ਦੇਸ਼ ਦੇ ਪ੍ਰਤੀ ਪ੍ਰੇਮ ਅਤੇ ਸੈਨਿਕਾਂ ਦੇ ਪ੍ਰਤੀ ਸਨਮਾਨ ਦੀ ਭਾਵਨਾ ਦਾ ਸੰਚਾਰ ਹੋਵੇਗਾ । ਉਨਾਂ ਨੇ ਜਨਮਾਨਸ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰੀ ਤਿਉਹਾਰਾਂ ਦੇ ਨਾਲ ਨਾਲ ਸਾਮਾਜਿਕ ਤਿਉਹਾਰ ਵੀ ਸੈਨਿਕਾਂ ਨਾਲ ਮਣਾ ਕੇ ਬੱਚਿਆਂ ਨੂੰ ਸੈਨਿਕਾਂ ਦੀ ਕੁਰਬਾਨੀ ਤੋਂ ਜਾਣੂ ਕਰਵਾਉਣ । ਇਸ ਮੌਕੇ ਤੇ ਤਜਿੰਦਰ ਸਿੰਘ ਟਿੰਕੂ , ਆਸ਼ੂ ਬੈਂਸ , ਰਾਕੇਸ਼ ਖੰਨਾ , ਸੰਨੀ ਬੇਦੀ , ਜੀਵਨ ਸਿੱਧੂ , ਗੌਰਵ , ਅਤੁੱਲ , ਮੇਹੁਲ , ਹੰਨੀ ਬੈਂਸ , ਜਸ਼ ਵਰਦਾਨ , ਸਿਮਰਨ ਮਾਨ , ਕਵਲਪ੍ਰੀਤ ਬੰਟੀ , ਸ਼ੈਫੀ ਵਰਮਾ , ਕਾਰਾਬਿਨਰ ਸਿੰਘ , ਮਨਪ੍ਰੀਤ ਸਿੰਘ ਕੱਕੜ , ਰਾਹੁਲ ਸ਼ਰਮਾ , ਜਸਪ੍ਰੀਤ ਸਿੰਘ , ਸੁਖਵਿੰਦਰ ਸਿੰਘ , ਸ਼ੁਭਮ ਅਤੇ ਮਨਪ੍ਰੀਤ ਲਾਡੀ ਸਹਿਤ ਹੋਰ ਵੀ ਮੌਜੂਦ ਸਨ ।