![]()

* ਪਾਕਿਸਤਾਨ ਨੂੰ ਗੱਲਾਂ ਨਾਲ ਨਹੀਂ ਲੱਤਾਂ ( ਬੰਦੂਕ ) ਨਾਲ ਮੁੰਹ ਤੋੜ ਜਵਾਬ ਦੇਵੇ ਭਾਰਤ ਸਰਕਾਰ : ਗੋਸ਼ਾ
ਲੁਧਿਆਣਾ, 15 ਫਰਵਰੀ ( ਸਤ ਪਾਲ ਸੋਨੀ ) : ਯੂਥ ਅਕਾਲੀ ਦਲ ਨੇ ਕਾਲੀਆਂ ਪੱਟੀਆਂ ਬੰਨ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਖੇ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਸੀ.ਆਰ.ਪੀ.ਐਫ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਸ਼ੁੱਕਰਵਾਰ ਨੂੰ ਸ਼ੋਕ ਦਿਵਸ ਮਨਾਇਆ । ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ , ਸੀਨੀਅਰ ਅਕਾਲੀ ਆਗੂ ਜਗਬੀਰ ਸਿੰਘ ਸੋਖੀ ਅਤੇ ਇਸਤਰੀ ਅਕਾਲੀ ਦਲ ਪ੍ਰਧਾਨ ਬੀਬੀ ਸੁਰਿੰਦਰ ਕੌਰ ਦਿਆਲ ਨੇ ਮਾਤਰੀ ਭੂਮੀ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਸ਼ਤ – ਸ਼ਤ ਪ੍ਰਣਾਮ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਪਾਕਿਸਤਾਨ ਦੇ ਇਸ਼ਾਰੇ ਤੇ ਹੋਈ ਇਸ ਘਿਨੌਨੀ ਘਟਨਾ ਦਾ ਜਵਾਬ ਉਸੇ ਦੀ ਭਾਸ਼ਾ ਵਿੱਚ ਦੇਵੇ ਤਾਂਕਿ ਭਵਿੱਖ ਵਿੱਚ ਪਾਕਿਸਤਾਨ ਸਮਰਥਕ ਆਂਤਕੀ ਅਜਿਹੀ ਘਟਨਾ ਕਰਨ ਦਾ ਸਾਹਸ ਨਾਂ ਕਰ ਸਕਣ । ਗੁਰਦੀਪ ਗੋਸ਼ਾ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਹੁਣ ਗੱਲਾਂ ਨਾਲ ਨਹੀਂ ਸਗੋਂ ਲੱਤਾਂ ( ਬੰਦੂਕ ) ਨਾਲ ਪਾਕਿਸਤਾਨ ਨੂੰ ਭਾਰਤ ਦੀ ਤਾਕਤ ਦਾ ਅਹਿਸਾਸ ਕਰਵਾਉਣ ,ਕਿਉਂਕਿ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮਣਦੇ । ਉਨਾਂ ਨੇ ਕਸ਼ਮੀਰ ਵਿੱਚ ਫੌਜ ਦੇ ਬੰਨੇ ਹੋਏ ਹੱਥਾਂ ਨੂੰ ਖੋਲਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਫੌਜ ਨੂੰ ਅੱਤਵਾਦੀਆਂ ਦੇ ਨਾਲ ਦੋ – ਦੋ ਹੱਥ ਕਰਨ ਦੀ ਇਜਾਜਤ ਦਿੱਤੇ ਬਿਨਾਂ ਕਸ਼ਮੀਰ ਵਿੱਚ ਅੱਤਵਾਦ ਦਾ ਸਫਾਇਆ ਅਤੇ ਸੀਮਾ ਪਾਰ ਤੋਂ ਦੁਸ਼ਮ੍ਵ ਦੇਸ਼ ਵੱਲੋਂ ਅੱਤਵਾਦੀਆਂ ਨੂੰ ਮਿਲਣ ਵਾਲੀ ਸਪਲਾਈ ਲਾਈਨ ਨੂੰ ਤੋੜਨਾ ਸੰਭਵ ਨਹੀਂ ਹੈ ।ਇਸ ਮੌਕੇ ਤੇ ਜਗਬੀਰ ਸਿੰਘ ਸੋਖੀ, ਸੁਰਿੰਦਰ ਕੌਰ ਦਿਆਲ , ਸਿਕੰਦਰ ਸਿੰਘ ਲੋਹਾਰਾ , ਜਰਨੈਲ ਸਿੰਘ ਖਟੜਾ , ਪਰਮਜੀਤ ਸਿੰਘ ਲੋਹਾਰਾ , ਅਮਨ ਸੈਣੀ , ਕੁਲਵਿੰਦਰ ਸੋਖੀ , ਮਨਮੋਹਣ ਸਿੰਘ ਰਵੇਲ ਸਹਿਤ ਹੋਰ ਵੀ ਮੌਜੂਦ ਸਨ ।