ਮੋਦੀ ਅਤੇ ਅਮਿਤ ਸ਼ਾਹ ਦੀਆਂ ਧੱਕੇਸ਼ਾਹੀਆਂ ਖਿਲਾਫ ਸਾਰੇ ਦੇਸ਼ ਵਿੱਚ ਵਧੇਰੇ ਰੋਸ : ਡਾ. ਦਿਆਲ

Loading

20 ਮਾਰਚ ਨੂੰ ਹਜਾਰਾਂ ਖੇਤ ਮਜ਼ਦੂਰ ਦਿੱਲੀ ਪੁੱਜਣਗੇ : ਗੋਰੀਆ

ਲੁਧਿਆਣਾ ( ਬਿਊਰੋ ) :  ਅੱਜ ਇੱਥੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਅਹੁੱਦੇਦਾਰਾਂ ਦੀ ਮੀਟਿੰਗ ਕਾ. ਪ੍ਰੀਤਮ ਸਿੰਘ ਨਿਆਮਤਪੁਰ ਦੀ ਪ੍ਰਧਾਨਗੀ ਹੇਠ ਹੋਈ । ਇਸਨੂੰ ਸੰਬੋਧਨ ਕਰਦਿਆਂ ਡਾ. ਜੋਗਿੰਦਰ ਦਿਆਲ ਮੈਂਬਰ ਕੌਮੀ ਕੌਂਸਲ ਸੀ.ਪੀ.ਆਈ. ਨੇ ਕਿਹਾ ਕਿ ਅੱਜ ਦੇਸ਼ ਵਿੱਚ ਰਾਜਨੀਤਿਕ ਹਾਲਤ ਕੋਈ ਸਾਧਾਰਣ ਨਹੀਂ । ਮੋਦੀ ਸ਼ਾਹ ਦੇ ਧੱਕੇ ਦੇ ਖਿਲਾਫ ਦੇਸ਼ ਵਿਆਪੀ ਰੋਸ ਹੈ, ਪਰ ਫਿਰ ਵੀ ਕੇਂਦਰ ਸਰਕਾਰ ਨਾਗਰਿਕਤਾ ਸੋਧ ਐਕਟ ਤੋਂ ਪਿੱਛੇ ਹੱਟਣ ਨੂੰ ਤਿਆਰ ਨਹੀਂ । ਦੇਸ਼ ਵਿੱਚ ਚੱਲ ਰਹੇ ਪ੍ਰਚੰਡ ਅੰਦੋਲਨਾਂ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ । ਉਨਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤੀ ਅਤੇ ਸ਼ਾਮਲਾਤ ਜਮੀਨਾਂ ਬਚਾਉਣ ਲਈ ਚੱਲ ਰਹੇ ਸਾਂਝੇ ਘੋਲਾਂ ਤੋਂ ਇਲਾਵਾ ਆਜਾਦਾਨਾ ਤੌਰ ਤੇ ਵੀ ਹੋਰ ਤੇਜ ਕਰਨੇ ਚਾਹੀਦੇ ਹਨ , ਜਿੱਥੇ ਅੱਜ ਘੱਟ ਗਿਣਤੀਆਂ ਵਧੇਰੇ ਜੋਰ ਨਾਲ ਬੋਲਣ ਲੱਗੀਆਂ ਹਨ ਉਥੇ ਦਲਿਤ ਵੀ ਆਪਣੀ ਇਤਿਹਾਸਿਕ ਜਿੰਮੇਂਵਾਰੀ ਨੂੰ ਸਮਝਦੇ ਹੋਏ ਭਾਈਚਾਰਕ ਸਾਂਝ ਅਤੇ ਸੰਵਿਧਾਨ ਦੀ ਰਾਖੀ ਲਈ ਅੱਗੇ ਆਉਣ । ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾ. ਹਰਦੇਵ ਅਰਸ਼ੀ ਸਾਬਕਾ ਐਮ.ਐਲ.ਏ. ਮੀਤ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ ਨੇ ਕਿਹਾ ਕਿ ਦੇਸ਼ ਵਿੱਚ ਵੱਧ ਰਹੀ ਆਰਥਿਕ ਮੰਦੀ ਅਤੇ 7.8 ਫੀਸਦੀ ਤੱਕ ਵਧੀ ਮਹਿੰਗਾਈ ਦਰ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ । ਆਉਂਦੇ ਦਿਨਾਂ ਵਿੱਚ 16 ਲੱਖ ਤੋਂ ਵੀ ਵੱਧ ਨੌਕਰੀਆਂ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ । ਰੁਜਗਾਰ ਨਾ ਮਿਲਣ ਕਾਰਨ ਨੌਜ਼ਵਾਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ । ਕਾਰਪੋਰੇਟ ਘਰਾਣੇ ਮੋਦੀ ਦੀ ਛਤਰ ਛਾਇਆ ਹੇਠ ਮਾਲੋ ਮਾਲ ਹੋ ਰਹੇ ਹਨ । ਸਰਕਾਰ ਆਪਣੀਆਂ ਕਮਜੋਰੀਆਂ ਛੁਪਾਉਣ ਲਈ ਜਾਣ-ਬੁੱਝ ਕੇ ਸੀ.ਏ.ਏ. ਅਤੇ ਐਨ.ਆਰ.ਸੀ. ਆਦਿ ਦੇ ਸਵਾਲਾਂ ਵੱਲ ਲੋਕਾਂ ਦਾ ਧਿਆਨ ਮੋੜ ਰਹੀ ਹੈ । ਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਚੱਲ ਰਹੇ ਵਿਦਿਆਰਥੀਆਂ ਦੇ ਘੋਲਾਂ ਨੇ ਅਤੇ ਆਮ ਜਾਗ੍ਰਤਿ ਲੋਕਾਂ ਦੇ ਅੰਦੋਲਨਾਂ ਨੇ ਬੀਜੇਪੀ ਨੂੰ ਅੱਜ ਡੀਫੈਂਸ ਵਿੱਚ ਖੜਾ ਕਰ ਦਿੱਤਾ ਹੈ । ਅਜਿਹੇ ਮੌਕੇ ਪਿੰਡਾਂ ਦੇ ਕਾਮਿਆਂ ਲਈ ਆਪਣੇ ਜੱਥੇਬੰਦਕ ਤਾਕਤ ਬਣਾ ਕੇ ਲੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ।

ਭਾਰਤੀਯ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾ. ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਪੰਜਾਬ ਵਿੱਚ ਪੰਚਾਇਤੀ ਅਤੇ ਸ਼ਾਮਲਾਤ ਜਮੀਨਾਂ ਦੀ ਰਾਖੀ ਲਈ 24 ਜਨਵਰੀ ਨੂੰ ਵੱਖ ਵੱਖ ਜੱਥੇਬੰਦੀਆਂ ਨਾਲ ਮਿਲ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ । ਸਾਰੇ ਪੰਜਾਬ ਵਿੱਚ ਇਸ ਸਬੰਧੀ ਜਿਲਾ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ । ਖੇਤ ਮਜ਼ਦੂਰਾਂ ਦੀਆਂ ਮੰਗਾਂ ਬਾਰੇ ਮੰਗ ਪੱਤਰ ਤਿਆਰ ਕੀਤਾ ਗਿਆ ਹੈ । ਇਸ ਉਪਰ ਲੱਖਾਂ ਦੀ ਗਿਣਤੀ ਵਿੱਚ ਦਸਤਖਤ ਕਰਵਾ ਕੇ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ । 20 ਮਾਰਚ ਨੂੰ ਦਿੱਲੀ ਵਿਖੇ ਭਾਰਤੀਯ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਕ ਵਿਸ਼ਾਲ ਖੇਤ ਮਜ਼ਦੂਰ ਰੈਲੀ ਕੀਤੀ ਜਾ ਰਹੀ ਹੈ । ਇਸਦੀਆਂ ਤਿਆਰੀਆਂ ਚੱਲ ਰਹੀਆਂ ਹਨ । ਕਾ. ਦੇਵੀ ਕੁਮਾਰੀ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਨੇ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਪਿੰਡਾਂ ਦੇ ਕਾਮਿਆਂ ਨਾਲ ਕੀਤੇ ਵਾਅਦੇ ਪੂਰੇ ਕਰੇ । ਮਨਰੇਗਾ ਸਹੀ ਲਾਗੂ ਕਰੇ । ਬਦਲਵੇਂ ਕੰਮ ਦਾ ਪ੍ਰਬੰਧ, 10-10 ਮਰਲੇ ਦੇ ਪਲਾਟ, ਸਮੇਂ ਸਿਰ ਵਜੀਫੇ, ਬੁਢਾਪਾ ਵਿਧਵਾ ਪੈਨਸ਼ਨ ਵਿੱਚ 2500 ਰੁਪਏ ਕਰਨ ਅਤੇ ਇਨਾਂ ਕਾਮਿਆਂ ਦੇ ਕਰਜੇ ਮੁਆਫ ਕਰਕੇ ਨਵੇਂ ਸਿਰੇ ਤੋਂ ਕੰਮ ਧੰਦਾ ਚਲਾਉਣ ਲਈ ਬਿਨਾਂ ਵਿਆਜ ਆਪਣੀ ਗਾਰੰਟੀ ਰਾਹੀਂ ਲੰਮੇਂ ਸਮੇਂ ਲਈ ਕਰਜੇ ਦੇਵੇ ਅਤੇ ਦਲਿਤਾਂ ਉਤੇ ਹੁੰਦੇ ਅੱਤਿਆਚਾਰਾਂ ਨੂੰ ਸਖਤੀ ਨਾਲ ਰੋਕਿਆ ਜਾਵੇ । ਪੰਜਾਬ ਖੇਤ ਮਜ਼ਦੂਰ ਸਭਾ ਨੇ ਇਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਹ ਬਿਜਲੀ ਵਿੱਚ ਵਧਾਏ ਗਏ ਰੇਟਾਂ ਨੂੰ ਤੁਰੰਤ ਵਾਪਸ ਲਵੇ ਅਤੇ ਨਿੱਜੀ ਥਰਮਲ ਪਾਵਰ ਪਲਾਟਾਂ ਨਾਲ ਕੀਤੇ ਬੇਲੋੜੇ ਸਮਝੌਤਿਆਂ ਨੂੰ ਤੁਰੰਤ ਰੱਦ ਕਰੇ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਕਾ. ਨਾਨਕ ਚੰਦ, ਰਿਸ਼ੀਪਾਲ ਖੁਬੰਣ, ਗੁਰਦੀਪ ਗੁਰੂਵਾਲੀ, ਜੁਗਿੰਦਰ ਗੋਪਾਲਪੁਰ, ਸੁਰਿੰਦਰ ਕੁਮਾਰ ਭੈਣੀ ਕਲਾਂ, ਪਿਆਰੇ ਲਾਲ, ਕ੍ਰਿਸ਼ਨ ਚੌਹਾਨ, ਰਾਮ ਚੰਦ ਚੁਨਾਗਰਾ ਆਦਿ ਨੇ ਸੰਬੋਧਨ ਕੀਤਾ ।

52360cookie-checkਮੋਦੀ ਅਤੇ ਅਮਿਤ ਸ਼ਾਹ ਦੀਆਂ ਧੱਕੇਸ਼ਾਹੀਆਂ ਖਿਲਾਫ ਸਾਰੇ ਦੇਸ਼ ਵਿੱਚ ਵਧੇਰੇ ਰੋਸ : ਡਾ. ਦਿਆਲ
error: Content is protected !!