‘ਮੇਰਾ ਪਿੰਡ ਮੇਰਾ ਮਾਣ’ ਯੋਜਨਾ ਅਧੀਨ ਸਾਫ਼ ਸੁਥਰੀਆਂ ਸੰਸਥਾਵਾਂ ਅਤੇ ਵਿਅਕਤੀਗਤ ਨੂੰ ਮਿਲਣਗੇ ਇਨਾਮ

Loading

 

ਜ਼ਿਲਾ ਪ੍ਰਸਾਸ਼ਨ ਨੇ 31 ਅਗਸਤ ਤੱਕ ਮੰਗੀਆਂ ਅਰਜ਼ੀਆਂ

ਲੁਧਿਆਣਾ, 28 ਅਗਸਤ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ‘ਮੇਰਾ ਪਿੰਡ ਮੇਰਾ ਮਾਣ’ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਸਭ ਤੋਂ ਸਾਫ਼ ਸੁਥਰੇ ਪਿੰਡ, ਸੀਨੀਅਰ ਸੈਕੰਡਰੀ ਸਕੂਲ, ਸਿਹਤ ਕੇਂਦਰ, ਪੇਂਡੂ ਪ੍ਰਾਇਮਰੀ ਜਾਂ ਮਿਡਲ ਸਕੂਲ, ਆਂਗਣਵਾੜੀ ਕੇਂਦਰ ਦੀ ਚੋਣ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਹੋਰ ਵੀ ਵਿਅਕਤੀਗਤ ਇਨਾਮ ਵੀ ਦਿੱਤੇ ਜਾਣੇ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਉਪਰੋਕਤ ਤੋਂ ਇਲਾਵਾ ਸਭ ਤੋਂ ਵਧੀਆ ਪੰਪ ਆਪਰੇਟਰ, ਵਧੀਆ ਆਸ਼ਾ ਵਰਕਰ, ਏ. ਐੱਨ. ਐੱਮ., ਆਂਗਣਵਾੜੀ ਵਰਕਰ, ਮਾਸਟਰ ਮੋਟੀਵੇਟਰ, ਜੂਨੀਅਰ ਇੰਜੀਨੀਅਰ, ਅਸਿਸਟੈਂਟ ਇੰਜੀਨੀਅਰ, ਸਬ ਡਵੀਜ਼ਨ ਇੰਜੀਨੀਅਰ, ਪੰਚਾਇਤ ਸਕੱਤਰ, ਸਮੂਹ ਸੋਸਾਇਟੀਆਂ, ਮਹਿਲਾ ਮੰਡਲ, ਨਿਗਰਾਨ ਕਮੇਟੀਆਂ ਦੀ ਵੀ ਚੋਣ ਕੀਤੀ ਜਾਵੇਗੀ। ਇਨਾਂ ਚੁਣੀਆਂ ਹੋਈਆਂ ਸੰਸਥਾਵਾਂ, ਸੋਸਾਇਟੀਆਂ ਅਤੇ ਕਰਮਚਾਰੀਆਂ ਨੂੰ ਵੀ ਇਨਾਮ ਦਿੱਤੇ ਜਾਣੇ ਹਨ।

ਡਾ. ਅਗਰਵਾਲ ਨੇ ਕਿਹਾ ਕਿ ਉਕਤ ਸੰਬੰਧੀ ਜੋ ਵੀ ਕਰਮਚਾਰੀ, ਸੋਸਾਇਟੀ, ਸੰਸਥਾ ਪ੍ਰਤੀਯੋਗਤਾ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਤਾਂ ਉਹ ਆਪਣੀ ਦਰਖ਼ਾਸਤਾਂ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ, ਡਵੀਜ਼ਨ ਨੰਬਰ-3 ਕਮ ਜ਼ਿਲਾ ਸੈਨੀਟੇਸ਼ਨ ਅਫ਼ਸਰ, ਲੁਧਿਆਣਾ ਦੇ ਦਫ਼ਤਰ ਵਿਖੇ ਮਿਤੀ 31 ਅਗਸਤ, 2018 ਤੋਂ ਪਹਿਲਾਂ ਜਮਾਂ ਕਰਵਾ ਸਕਦੇ ਹਨ।

24520cookie-check‘ਮੇਰਾ ਪਿੰਡ ਮੇਰਾ ਮਾਣ’ ਯੋਜਨਾ ਅਧੀਨ ਸਾਫ਼ ਸੁਥਰੀਆਂ ਸੰਸਥਾਵਾਂ ਅਤੇ ਵਿਅਕਤੀਗਤ ਨੂੰ ਮਿਲਣਗੇ ਇਨਾਮ

Leave a Reply

Your email address will not be published. Required fields are marked *

error: Content is protected !!