![]()

ਸ਼ੇਰਗਿੱਲ ਨੇ ਸੁਖਵਿੰਦਰ ਰਾਜਾ ਦੀ ਡਰੱਗ ਫ੍ਰੀ ਪੰਜਾਬ ਦੀ ਮੁਹਿੰਮ ਦੀ ਕੀਤੀ ਸ਼ਲਾਘਾ
ਲੁਧਿਆਣਾ, 21 ਸਤੰਬਰ (ਚਡ਼੍ਹਤ ਪੰਜਾਬ ਦੀ) :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਰਿਟਾ: ਲੈਫ: ਜਨਰਲ ਤਜਿੰਦਰ ਸਿੰਘ ਸ਼ੇਰਗਿੱਲ ਨੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਸੁਖਵਿੰਦਰ ਸਿੰਘ ਰਾਜਾ ਬਿੰਦਰਾ ਨਾਲ ਸਥਾਨਕ ਸਰਕਟ ਹਾਊਸ ਵਿਖੇ ਨਸ਼ਾ ਮੁਕਤ ਪੰਜਾਬ ਮੁਹਿੰਮ ਬਾਰੇ ਮੀਟਿੰਗ ਕੀਤੀ। ਉਨਾਂ ਵਿਸ਼ੇਸ਼ ਤੌਰ ‘ਤੇ ਸੁਖਵਿੰਦਰ ਰਾਜਾ ਬਿੰਦਰਾ ਬਾਰੇ ਬੋਲਦਿਆਂ ਕਿਹਾ ਕਿ ਅੱਜ ਦੇ ਯੁੱਗ ‘ਚ ਨੌਜਵਾਨਾਂ ਦਾ ਰਾਜਨੀਤੀ ‘ਚ ਆਉਣ ਇਕ ਚੰਗਾ ਸੰਦੇਸ਼ ਹੈ, ਸੁਖਵਿੰਦਰ ਰਾਜਾ ਵਰਗੇ ਪਡ਼•ੇ-ਲਿਖੇ ਤੇ ਸੂਝਵਾਨ ਨੌਜਵਾਨ, ਜੋ ਰਾਜਨੀਤੀ ਦੇ ਨਾਲ-ਨਾਲ ਸਮਾਜਿਕ ਕਾਰਜ ਕਰਦੇ ਹਨ ਇਹ ਸ਼ਲਾਘਾਯੋਗ ਹੈ, ਉਨਾਂ ਇਸ ਮੌਕੇ ਸੁਖਵਿੰਦਰ ਰਾਜਾ ਵੱਲੋਂ ਡਰੱਗ ਫ੍ਰੀ ਪੰਜਾਬ ਦੀ ਸ਼ੁਰੂ ਕੀਤੀ ਗਈ ਮੁਹਿੰਮ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਸੁਖਵਿੰਦਰ ਰਾਜਾ ਵੱਲੋਂ ਉਸ ਸਮੇਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਦੋਂ ਪੰਜਾਬ ‘ਚ ਨਸ਼ਾ ਮਾਫੀਆ ਦਾ ਬੋਲਬਾਲਾ ਸੀ, ਇਸ ਨੌਜਵਾਨ ਨੇ ਨਸ਼ਾ ਮਾਫੀਆ ਦੀ ਪਰਵਾਹ ਨਾ ਕਰਦੇ ਹੋਏ, ਨਸ਼ਿਆਂ ਖਿਲਾਫ ਜੰਗ ਜਾਰੀ ਰੱਖੀ ਜੋ ਅੱਜ ਵੀ ਜਾਰੀ ਹੈ, ਉਨਾਂ ਸਾਰਿਆਂ ਨੂੰ ਇਸ ਮੁਹਿੰਮ ਨਾਲ ਜੁਡ਼ਨ ਦਾ ਸੱਦਾ ਦਿੱਤਾ। ਇਸ ਮੌਕੇ ਸੁਖਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਹੀ ਨਹੀਂ ਦੇਸ਼ ਦੀ ਮਹਾਨ ਸਖਸ਼ੀਅਤ ਤਜਿੰਦਰ ਸਿੰਘ ਸ਼ੇਰਗਿੱਲ ਜੀ ਸਾਡੇ ਗ੍ਰਹਿ ਵਿਖੇ ਆਏ ਹਨ, ਅਸੀਂ ਇਹਨਾਂ ਨੂੰ ਜੀ ਆਇਆ ਆਖਦੇ ਹਾਂ।