![]()
ਵਾਤਾਵਰਨ ਨੂੰ ਹਰਿਆ-ਭਰਿਆ, ਸਾਫ-ਸੁਥਰਾ ਰੱਖਣ ਲਈ ਹੋਵੇਗਾ ਲਾਹੇਵੰਦ – ਬਿਨੇ ਕੁਮਾਰ ਝਾ

ਸ਼ਹਿਰ ਦੀ ਆਬੋ-ਹਵਾ ਨੂੰ ਵੀ ਸਵੱਛ ਅਤੇ ਸਿਹਤ ਨੂੰ ਤੰਦਰੁਸਤ ਕਰਨ ਦੀ ਸਮਰੱਥਾ ਵੀ ਰੱਖਦਾ ਵਰਟੀਕਲ ਗਾਰਡਨ – ਸੁਖਚੈਨ ਸਿੰਘ ਗਿੱਲ
ਲੁਧਿਆਣਾ 14 ਸਤੰਬਰ ( ਸਤ ਪਾਲ ਸੋਨੀ ) : ਲੁਧਿਆਣਾ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਦੇ ਮੰਤਵ ਨਾਲ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਰੰਭੇ ਗਰੀਨ ਪਲਾਸਟਿਕ ਦੀ ਪਹਿਲ-ਕਦਮੀ ਤਹਿਤ ਦਫ਼ਤਰ ਪੁਲਿਸ ਕਮਿਸ਼ਨਰ, ਲੁਧਿਆਣਾ ਵਿਖੇ 192 ਦਿਵਾਰੀ ਬੂਟੇ ਲਗਾ ਕੇ ਮੁੱਖ ਆਮਦਨ ਕਰ ਕਮਿਸ਼ਨਰ, ਲੁਧਿਆਣਾ ਬਿਨੇ ਕੁਮਾਰ ਝਾ ਅਤੇ ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਪੁਲਿਸ, ਲੁਧਿਆਣਾ ਨੇ ਉਦਘਾਟਨ ਕੀਤਾ।
ਬਿਨੇ ਕੁਮਾਰ ਝਾ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਵੱਲੋਂ ਖਾਲੀ ਪਲਾਸਟਿਕ ਦੀਆਂ ਬੇਕਾਰ ਪਈਆਂ ਬੋਤਲਾਂ ਨੂੰ ਵਰਤ ਕੇ ਦਿਵਾਰਾਂ ਉੱਪਰ ਪੌਦਿਆਂ ਨਾਲ ਸਜਾਇਆ ਜਾਂਦਾ ਹੈ। ਇਹ ਅਭਿਆਨ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਵਿਭਾਗ ਵੱਲੋਂ ਚਲਾਇਆ ਗਿਆ ਸੀ ਜਿਸ ਤਹਿਤ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੂੰ ਆਮਦਨ ਕਰ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਪੰਜਾਬ ਨੂੰ ਸਾਫ਼, ਹਰਿਆ-ਭਰਿਆ ਅਤੇ ਤੰਦਰੁਸਤ ਰੱਖਣ ਲਈ ਵੀ ਜਾਗਰੂਕ ਕੀਤਾ ਗਿਆ ਸੀ। ਸ੍ਰੀ ਝਾ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋ ਵਿੱਢੀ ਇਸ ਗਰੀਨ ਪਲਾਸਟਿਕ ਸੁਰੂਆਤ ਦਾ ਆਮ ਜਨਤਾ ਵੱਲੋਂ ਬੜਾ ਚੰਗਾ ਹੁੰਗਾਰਾ ਮਿਲਿਆ ਹੈ। ਵਿਭਾਗ ਦੇ ਦਿਵਾਰੀ ਬਗੀਚਿਆਂ ਨੂੰ ਦੇਖਦਿਆਂ ਕਈ ਹੋਰ ਸੰਸਥਾਂਵਾਂ ਵੀ ਇਹ ਉਪਰਾਲਾ ਸੁਰੂ ਕਰਨ ਲਈ ਅੱਗੇ ਆਈਆਂ ਹਨ।

ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਪੁਲਿਸ, ਲੁਧਿਆਣਾ ਨੇ ਕਿਹਾ ਕਿ ਇਹ ਦਿਵਾਰੀ ਬਗੀਚੇ ਨਾ ਸਿਰਫ ਦੇਖਣ ਨੂੰ ਸੋਹਣੇ ਲੱਗਣਗੇ ਬਲਕਿ ਇਨਾਂ ਨਾਲ ਸ਼ਹਿਰ ਵਿੱਚ ਹਰੀ ਚਾਦਰ ਦਾ ਨਿਰਮਾਣ ਹੋਵੇਗਾ ਜੋ ਕਿ ਸ਼ਹਿਰ ਦੀ ਆਬੋ-ਹਵਾ ਨੂੰ ਵੀ ਸਵੱਛ ਅਤੇ ਸਿਹਤ ਨੂੰ ਤੰਦਰੁਸਤ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਜਿਸ ਨਾਲ ਸ਼ਹਿਰ ਦੇ ਨਾਗਰਿਕਾਂ ਜਿਵੇਂ ਕਿ ਸਕੂਲੀ ਬੱਚਿਆਂ ਨੂੰ ਗਰਮੀ ਤੋਂ ਰਾਹਿਤ ਮਿਲੇਗੀ ਅਤੇ ਪ੍ਰਦੂਸ਼ਣ ਘੱਟਣ ਨਾਲ ਹਵਾ ਦੀ ਗੁਣਵੱਤਾ ਵਿੱਚ ਵਾਧਾ ਹੋਵੇਗਾ ਅਤੇ ਸਿਹਤਮੰਦ ਆਕਸੀਜ਼ਨ ਭਰਪੂਰ ਵਾਤਾਵਰਣ ਬਣ ਸਕੇਗਾ। ਸ੍ਰੀ ਗਿੱਲ ਨੇ ਆਮਦਨ ਕਰ ਵਿਭਾਗ ਦੇ ਇਸ ਉਪਰਾਲੇ ਲਈ ਉਨਾਂ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਵਧੀਕ ਕਮਿਸ਼ਨਰ ਆਮਦਨ ਕਰ ਵਿਭਾਗ ਰੋਹਿਤ ਮਹਿਰਾ, ਜੁਆਇੰਟ ਕਮਿਸ਼ਨਰ ਆਮਦਨ ਕਰ ਵਿਭਾਗ ਮਾਨਵ ਬਾਂਸਲ, ਅਭਿਦੇਸ਼ ਮਿਸ਼ਰਾ ਆਮਦਨ ਕਰ ਵਿਭਾਗ, ਡੀ.ਸੀ.ਪੀ. ਅਸ਼ਵਨੀ ਕਪੂਰ, ਏਡੀਸੀਪੀ ਹੈਡ ਕੁਆਟਰ ਦੀਪਕ ਪਾਰਿਕ, ਏਸੀਪੀ ਸਿਵਲ ਲਾਈਨਜ ਸਰਤਾਜ ਸਿੰਘ ਚਾਹਲ, ਪ੍ਰਿਸੀਪਲ ਮੈਡਮ ਆਰ. ਬਾਮਾ ਤੋਂ ਇਲਾਵਾ ਦਫ਼ਤਰ ਪੁਲਿਸ ਕਮਿਸ਼ਨਰ ਅਤੇ ਆਮਦਨ ਕਰ ਵਿਭਾਗ ਦੇ ਅਧਿਕਾਰੀ ਕਰਮਚਾਰੀ ਵੀ ਹਾਜ਼ਰ ਸਨ।