ਮੁਸਲਮਾਨ ਅੱਜ ਦੇਖਣ ਈਦ ਦਾ ਚੰਨ : ਸ਼ਾਹੀ ਇਮਾਮ ਪੰਜਾਬ

Loading

ਲੁਧਿਆਣਾ, 3 ਜੂਨ (ਸਤ ਪਾਲ  ਸੋਨੀ)  :  ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਅਤੇ ਰੂਅਤੇ ਹਿਲਾਲ ਕਮੇਟੀ ਪੰਜਾਬ (ਚੰਨ ਦੇਖਣ ਵਾਲੀ ਕਮੇਟੀ) ਦੇ ਪ੍ਰਧਾਨ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਪੰਜਾਬ ਭਰ ਦੇ ਮੁਸਲਮਾਨਾਂ ਨੂੰ ਅਪੀਲ ਕੀਤੀ ਹੈ ਕਿ ਅੱਜ 4 ਜੂਨ ਨੂੰ ਹਰ ਮੁਸਲਮਾਨ ਈਦ-ਉਲ-ਫਿਤਰ ਦਾ ਚੰਨ ਵੇਖਣ। ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਕਿਸੇ ਵੀ ਮੁਸਲਮਾਨ ਨੂੰ ਈਦ-ਉਲ-ਫਿਤਰ ਦਾ ਚੰਨ ਨਜ਼ਰ ਆ ਜਾਂਦਾ ਹੈ ਤਾਂ ਉਹ ਤੁਰੰਤ ਜਾਮਾ ਮਸਜਿਦ ਲੁਧਿਆਣਾ ਦੇ ਇਸ ਫੋਨ ਨੰ: 0161-2722282 ‘ਤੇ ਸੰਪਰਕ ਕਰੇ ਤਾਂ ਕਿ ਈਦ ਦਾ ਐਲਾਨ ਕੀਤਾ ਜਾ ਸਕੇ। ਉਨਾਂ ਕਿਹਾ ਕਿ ਜੇਕਰ 4 ਜੂਨ ਨੂੰ ਈਦ-ਉਲ-ਫਿਤਰ ਦਾ ਚੰਨ ਨਜ਼ਰ ਆ ਜਾਂਦਾ ਹੈ ਤਾਂ 5 ਜੂਨ ਦਿਨ ਬੁੱਧਵਾਰ ਨੂੰ ਈਦ-ਉਲ-ਫਿਤਰ ਦਾ ਤਿਊਹਾਰ ਮਨਾਇਆ ਜਾਵੇਗਾ। ਜੇਕਰ 4 ਜੂਨ ਨੂੰ ਚੰਨ ਨਜ਼ਰ ਨਹੀਂ ਆਉਂਦਾ ਤਾਂ 6 ਜੂਨ ਦਿਨ ਵੀਰਵਾਰ ਨੂੰ ਈਦ-ਉਲ-ਫਿਤਰ ਦਾ ਪਵਿੱਤਰ ਦਿਹਾਡ਼ਾ ਮਨਾਇਆ ਜਾਵੇਗਾ। ਇਸ ਮੌਕੇ ‘ਤੇ ਸ਼ਾਹੀ ਇਮਾਮ ਨੇ ਦੱਸਿਆ ਕਿ ਜਾਮਾ ਮਸਜਿਦ ਲੁਧਿਆਣਾ ਵਿਖੇ ਈਦ-ਉਲ-ਫਿਤਰ ਦੀ ਨਮਾਜ ਸਵੇਰੇ 9 ਵਜੇ ਅਦਾ ਕੀਤੀ ਜਾਏਗੀ।

41100cookie-checkਮੁਸਲਮਾਨ ਅੱਜ ਦੇਖਣ ਈਦ ਦਾ ਚੰਨ : ਸ਼ਾਹੀ ਇਮਾਮ ਪੰਜਾਬ
error: Content is protected !!