![]()

ਲੁਧਿਆਣਾ 28 ਸਤੰਬਰ ( ਸਤ ਪਾਲ ਸੋਨੀ ) : ਕੇਂਦਰੀ ਵਿੱਤ ਮੰਤਰਾਲੇ ਵੱਲੋ ਮੁਦਰਾ ਪ੍ਰਚਾਰ ਮੁਹਿੰਮ ਨੂੰ ਹੋਰ ਅੱਗੇ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਲਈ 25 ਸਤੰਬਰ ਤੋਂ 17 ਅਕਤੂਬਰ 2017 ਤੱਕ ਵੱਖ-ਵੱਖ ਰਾਜਾਂ ਦੇ ਪੰਜਾਹ ਢੁੱਕਵੇਂ ਸਥਾਨਾਂ ‘ਤੇ ਕੈਂਪ ਲਗਾਏ ਜਾ ਰਹੇ ਹਨ।ਇਕ ਰਾਜ ਪੱਧਰੀ ਕੈਂਪ ਪੰਜਾਬ ਵਿੱਚ 6 ਅਕਤੂਬਰ, 2017 ਨੂੰ ਲੁਧਿਆਣੇ ਵਿਖੇ ਲਗਾਇਆ ਜਾਏਗਾ, ਜੋ ਕਿ ਮੁੱਖ ਸਕੱਤਰ ਪੰਜਾਬ ਸਰਕਾਰ ਦੀ ਯੋਗ ਅਗਵਾਈ ਹੇਠ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਸਬੰਧਤ ਮਿਸ਼ਨ ਡਾਇਰੈਕਟਰ ਦੁਆਰਾ ਤਾਲਮੇਲ ਕਰਕੇ ਆਯੋਜਿਤ ਕੀਤਾ ਜਾਵੇਗਾ।
ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਅਤੇ ਕੈਂਪ ਦੀਆਂ ਤਿਆਰੀਆਂ ਸੰਬੰਧੀ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਪ੍ਰਧਾਨਗੀ ਹੇਠ ਸਾਰੇ ਬੈਂਕਾਂ ਦੇ ਜ਼ੋਨਲ ਮੁੱਖੀਆਂ, ਲੀਡ ਬੈਂਕ ਅਤੇ ਐਸ.ਐਲ.ਬੀ.ਸੀ. ਦੇ ਨਾਲ ਮੀਟਿੰਗ ਕੀਤੀ ਗਈ ।ਹਰੇਕ ਬੈਂਕ ਨੂੰ ਹਦਾਇਤ ਕੀਤੀ ਗਈ ਕਿ ਮੁਦਰਾ ਪ੍ਰਚਾਰ ਮੁਹਿੰਮ ਕੈਂਪ ਵਿੱਚ ਇੱਕ-ਇੱਕ ਸਟਾਲ ਜਰੂਰ ਸਥਾਪਿਤ ਕੀਤਾ ਜਾਵੇ।
ਗੁਰੂ ਨਾਨਕ ਦੇਵ ਭਵਨ ਵਿਖੇ ਲਗਾਏ ਜਾਣ ਵਾਲੇ ਇਸ ਕੈਂਪ ਵਿੱਚ ਵੱਖ-ਵੱਖ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ ਜਿਨਾਂ ਵਿੱਚ ਖਾਤਾ ਖੋਲਣ ਲਈ, ਆਧਾਰ ਨੰਬਰ ਅਤੇ ਮੋਬਾਈਲ ਨੰਬਰ ਨੂੰ ਬੈਂਕ ਖਾਤੇ ਨਾਲ ਜੋਡ਼ਨ ਆਦਿ ਸ਼ਾਮਿਲ ਹਨ।