ਮੀਡੀਆ ਐਂਡ ਜਰਨਲਿਸਟ ਐਸੋਸੀਏਸ਼ਨ ਨੇ ਪੱਤਰਕਾਰਤਾ ਦੇ ਖੇਤਰ ਵਿੱਚ ਇਕ ਵੱਖਰੀ ਕਿਸਮ ਦਾ ਕੀਤਾ ਉਪਰਾਲਾ

Loading

ਲੁਧਿਆਣਾ -12 ਫਰਵਰੀ (ਬਿਊਰੋ ):ਆਲ ਮੀਡੀਆ ਐਂਡ ਜਰਨਲਿਸਟ ਐਸੋਸੀਏਸ਼ਨ ਵਲੋਂ ਸਮਾਜ ਪ੍ਰਤੀ ਆਪਣੀ ਜ਼ਿਮੇਦਾਰੀ ਸਮਝਦਿਆਂ ਹੋਇਆਂ ਇਕ ਵੱਖਰੀ ਕਿਸਮ ਦਾ ਉਪਰਾਲਾ ਕੀਤਾ ਗਿਆ ।ਇਕ ਸਾਲ ਤੋਂ ਵੱਧ ਸਮੇਂ ਤੋਂ  ਤਾਜਪੁੱਰ ਰੋਡ ਵਿੱਖੇ ਝੁੱਗੀ ਝੌਂਪਡ਼ੀਆਂ ਵਿੱਚ ਰਹਿ ਰਹੇ 500 ਦੇ ਕਰੀਬ ਬਚਿੱਆਂ ਨੂੰ ਬਿਨਾਂ ਕਿਸੇ ਲਾਲਚ ਦੇ ਪਡ਼ਾ ਰਹੀਆਂ ਟੀਚਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਆਲ ਮੀਡੀਆ ਐਂਡ ਜਰਨਲਿਸਟ ਐਸੋਸੀਏਸ਼ਨ ਵਲੋਂ ਰਜਨੀਸ਼ ਧਵਨ ਅਤੇ ਜਤਿੰਦਰ ਟੰਡਨ ਦੀ ਅਗਵਾਈ ਵਿੱਚ ਇਕ ਸਮਾਗਮ ਰਖਿਆ ਗਿਆ ਜਿਸ ਵਿੱਚ ਏ. ਡੀ.ਸੀ.ਪੀ. ਹੈਡ ਕੁਆਟਰ ਦੀਪਕ ਪਾਰਿਕ ਮੁੱਖ ਮਹਿਮਾਨ ਵਜੋਂ ਪੁੱਜੇ।

ਏ.ਡੀ.ਸੀ.ਪੀ. ਹੈਡ ਕੁਆਟਰ ਦੀਪਕ ਪਾਰਿਕ ਨੇ ਬਿਨਾਂ ਕਿਸੇ ਸਵਾਰਥ ਬਚਿੱਆਂ ਦੀ ਭਵਿੱਖ ਨੂੰ ਸੁਨਿਹਰੀ ਬਣਾਉਣ ਦੇ ਲਈ ਬਚਿੱਆਂ ਨੂੰ ਪੜਾ ਰਹੇ ਟੀਚਰਾਂ ਦੀ  ਪੂਰਜ਼ੋਰ ਸ਼ਲਾਘਾ ਕੀਤੀ।ਆਪਣੇ ਸੰਬੋਧਨ ਵਿੱਚ ਉਨਾਂ ਕਿਹਾ ਕਿ ਇਹ ਬੱਚੇ ਸਾਡੇ ਸਮਾਜ ਦੀ ਨੀਂਹ ਹਨ ਅਤੇ ਇਹ ਟੀਚਰ ਉਸ ਨੂੰ ਮਜ਼ਬੂਤੀ ਦੇਣ ਦਾ ਜੋ ਉਪਾਰਾਲਾ ਕਰ ਰਹੇ ਹਨ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ।ਉਨਾਂ ਆਲ ਮੀਡੀਆ ਐਂਡ ਜਰਨਲਿਸਟ ਐਸੋਸੀਏਸ਼ਨ  ਪੱਤਰਕਾਰਤਾ ਤੋਂ ਹੱਟ ਕੇ ਸਮਾਜ ਭਲਾਈ ਲਈ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਆਲ ਮੀਡੀਆ ਐਂਡ ਜਰਨਲਿਸਟ ਐਸੋਸੀਏਸ਼ਨ ਤੋਂ ਪ੍ਰੇਰਣਾ ਲੈਕੇ ਹੋਰ ਵੀ ਲੋਕ ਇਸ ਤਰਾਂ ਦੇ ਸਮਾਜ ਭਲਾਈ ਦੇ ਕੰਮ ਕਰਣਗੇ।ਇਸ ਮੌਕੇ ਏ.ਡੀ.ਸੀ.ਪੀ. ਹੈਡ ਕੁਆਟਰ ਦੀਪਕ ਪਾਰਿਕ ਨੇ ਝੁੱਗੀ ਝੌਂਪੜੀਆਂ ਵਿੱਚ ਰਹਿ ਰਹੇ ਬਚਿੱਆਂ ਨੂੰ ਕਾਪੀਆਂ, ਪੈਨਸਿਲਾਂ ਆਦਿ ਵੰਡੀਆਂ ਜਿਸ ਦੇ ਬਿਨਾਂ ਪੜਾਈ ਬਾਰੇ ਸੋਚਣਾ ਹੀ ਵਿਅਰਥ ਹੈ । ਰਜਨੀਸ਼ ਧਵਨ ਅਤੇ ਜਤਿੰਦਰ ਟੰਡਨ ਨੇ ਏ.ਡੀ.ਸੀ.ਪੀ.ਵਲੋਂ ਬਚਿੱਆਂ ਅਤੇ ਟੀਚਰਾਂ ਦੀ ਹੌਂਸਲਾ ਅਫਜਾਈ ਲਈ ਤਾਜਪੁੱਰ ਰੋਡ ਵਿੱਖੇ ਪੁੱਜਣ ‘ਤੇ ਉਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਪੱਤਰਕਾਰ ਗੁਰਪ੍ਰੀਤ ਮਹਿਦੂਦਾਂ,ਜਤਿੰਦਰ ਸ਼ਰਮਾ, ਸਤ ਪਾਲ ਸੋਨੀ, ਗਗਨ ਅਰੋੜਾ, ਮਿਰਾਜ ,ਸੁਰੇਸ਼ ਕੁਮਾਰ, ਸੁੱਖਚੈਨ ਮਹਿਰਾ, ਜਸਵਿੰਦਰ ਸਿੰਘ ਜੱਸੀ,ਨੀਤਿਨ ਗਰਗ,ਤਰੁਣ ਗਰੋਵਰ ਅਤੇ ਇਲਾਕਾ ਨਿਵਾਸੀ ਹਾਜਰ ਸਨ ।

34730cookie-checkਮੀਡੀਆ ਐਂਡ ਜਰਨਲਿਸਟ ਐਸੋਸੀਏਸ਼ਨ ਨੇ ਪੱਤਰਕਾਰਤਾ ਦੇ ਖੇਤਰ ਵਿੱਚ ਇਕ ਵੱਖਰੀ ਕਿਸਮ ਦਾ ਕੀਤਾ ਉਪਰਾਲਾ

Leave a Reply

Your email address will not be published. Required fields are marked *

error: Content is protected !!