![]()

ਖੰਨਾ, 7 ਅਕਤੂਬਰ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ਼ ਹਵਾ, ਪੌਣ-ਪਾਣੀ, ਸ਼ੁੱਧ ਵਾਤਾਵਰਣ ਅਤੇ ਚੰਗੀ ਸਿਹਤ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਖੰਨਾ ਦੀ ਸਿੰਮੀ ਸਪੋਰਟਸ ਕਲੱਬ ਵੱਲੋਂ 5 ਕਿਲੋਮੀਟਰ ਦੂਰੀ ਵਾਲੀ ਮੈਰਾਥਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਜ਼ਿਲਾ ਪੁਲਿਸ ਮੁੱਖੀ ਧਰੁਵ ਦਹਿਆ ਸਮੇਤ ਪੁਲਿਸ ਦੇ ਕਈ ਸੀਨੀਅਰ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਭਾਗ ਲਿਆ।

ਇਹ ਮੈਰਾਥਨ ਸਵੇਰੇ 6.45 ਵਜੇ ਖੰਨਾ ਦੇ ਨਰੇਸ਼ ਚੰਦਰ ਸਪੋਰਟਸ ਸਟੇਡੀਅਮ ਮਲੇਰਕੋਟਲਾ ਰੋਡ ਤੋਂ ਸ਼ੁਰੂ ਹੋਈ, ਜੋ ਕਿ ਪਿੰਡ ਰਸੂਲਣਾ ਤੋਂ ਵਾਪਸ ਆਉਂਦੇ ਹੋਏ ਸਟੇਡੀਅਮ ਵਿਖੇ ਸਮਾਪਤ ਹੋਈ। ਇਸ ਮੈਰਾਥਨ ਦਾ ਸਲੋਗਨ ਚੰਗੀ ਸਿਹਤ, ਖੁਸ਼ੀ ਅਤੇ ਏਕਤਾ ਸੀ। ਇਸ ਤੋਂ ਇਲਾਵਾ ਖੰਨਾ ਸ਼ਹਿਰ ਵਿੱਚ ਗਗਨ ਸਪੋਰਟਸ ਐਂਡ ਫਿਟਨੈੱਸ ਸੈਂਟਰ ਵੱਲੋਂ ਵੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ।
268210cookie-check‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਮੈਰਾਥਨ ਦਾ ਆਯੋਜਨ