![]()

ਓਵਰਆਲ ਜੇਤੂ ਬੰਟੀ ਹੋਸ਼ਿਆਰਪੁਰ ਨੂੰ 50 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ
ਲੁਧਿਆਣਾ, 30 ਅਕਤੂਬਰ ( ਸਤ ਪਾਲ ਸੋਨੀ ) : ਪੰਜਾਬੀ ਬਾੱਡੀ ਬਿਲਡਿੰਗ ਅਤੇ ਸਪੋਰਟਸ ਵੈਲਫੇਅਰ ਕਮੇਟੀ ਵਲੋਂ ਨਹਿਰੂ ਸਿਧਾਂਤ ਕੇਂਦਰ ਲੁਧਿਆਣਾ ਵਿਖੇ ਮਿਸਟਰ ਨਾਰਥ ਇੰਡੀਆ ਬਾੱਡੀ ਬਿਲਡਿੰਗ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਪੂਰੇ ਉਤਰੀ ਭਾਰਤ ਵਿਚੋਂ 400 ਦੇ ਕਰੀਬ ਬਾੱਡੀ ਬਿਲਡਰਾਂ ਨੇ ਹਿੱਸਾ ਲਿਆ ਅਤੇ ਆਪਣੀ ਮਾਂਸਪੇਸ਼ੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਵਿਧਾਨਸਭਾ ਹਲਕਾ ਪੂਰਵੀ ਤੋਂ ਕਾਂਗਰਸੀ ਵਿਧਾਇਕ ਸੰਜੈ ਤਲਵਾਡ਼ ਦੁਆਰਾ ਕੀਤਾ ਗਿਆ। ਇਸ ਮੌਕੇ ਵਿਧਾਇਕ ਤਲਵਾਡ਼ ਨੇ ਨਾਰਥ ਇੰਡੀਆ ਦੇ ਪ੍ਰਧਾਨ ਪ੍ਰਦੀਪ ਅੱਪੂ ਨੂੰ ਵਧਾਈ ਦਿੱਤੀ ਕਿ ਉਹ ਪੰਜਾਬ ਵਿਚ ਕੌਮੀ ਪੱਧਰ ਦੇ ਮੁਕਾਬਲੇ ਕਰਵਾਉਂਦੇ ਰਹਿੰਦੇ ਹਨ ਜਿਸ ਕਾਰਣ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਉਤਸਾਹ ਮਿਲਦਾ ਹੈ। ਪ੍ਰਤੀਯੋਗਿਤਾ ਵਿਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਸੁਰਿੰਦਰ ਡਾਬਰ, ਏ.ਡੀ.ਸੀ.ਪੀ. ਪਰਮਜੀਤ ਸਿੰਘ ਪਨੂੰ, ਜਗਪਾਲ ਸਿੰਘ ਖੂੰਗਡ਼ਾ, ਕੁਲਵੰਤ ਸਿੰਘ ਸਿੱਧੂ, ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ, ਮਾਨਿਕ ਡਾਬਰ, ਸਰਤਾਜ ਸਿੱਧੂ, ਪੀ.ਏ.ਯੂ. ਇੰਪਲਾਇਜ ਯੂਨੀਟਨ ਦੇ ਪ੍ਰਧਾਨ ਬਲਵਿੰਦਰ ਸਿੰਘ ਵਾਲਿਆ ਨੇ ਵੀ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਉਤਸਾਹਿਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਖੇਡਾਂ ਸਾਨੂੰ ਜਿਥੇ ਸਰੀਰਿਕ ਤੌਰ ‘ਤੇ ਤੰਦਰੂਸਤ ਰੱਖਦੀਆਂ ਹਨ, ਉਥੇ ਹੀ ਸਾਨੂੰ ਅਨੁਸ਼ਾਸਨ ਵਿਚ ਰਹਿਣਾ ਵੀ ਸਿਖਾਉਂਦੀਆਂ ਹਨ। ਖੇਡਾਂ ਨਾਲ ਮੁਕਾਬਲੇ ਦੀ ਭਾਵਨਾ ਵੱਧਦੀ ਹੈ ਅਤੇ ਸਾਡਾ ਮਨੋਬਲ ਵੀ ਮਜ਼ਬੂਤ ਹੁੰਦਾ ਹੈ। ਉਕਤ ਮੁਕਾਬਲੇ ‘ਚ ਨਾਰਥ ਇੰਡੀਆ ਬਣੇ ਓਵਰਆਲ ਵਿਜੇਤਾ ਬੰਟੀ ਹੋਸ਼ਿਆਰਪੁਰ ਨੂੰ 50 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਦੂਜੇ ਸਥਾਨ ‘ਤੇ ਰਹਿਣ ਵਾਲੇ ਵਿਕਰਮ ਕੁਮਾਰ ਦਿੱਲੀ ਨੂੰ 20 ਹਜ਼ਾਰ, ਤੀਜੇ ਸਥਾਨ ‘ਤੇ ਰਹਿਣ ਵਾਲੇ ਰਾਹੁਲ ਕੁਮਾਰ ਯਾਦਵ ਦਿੱਲੀ ਨੂੰ 10 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਕਤ ਮੁਕਾਬਲੇ ਦੇ 55 ਕਿਲੋ ਵਰਗ ਵਿਚ ਵਿਰਾਜ ਨੇ ਪਹਿਲਾ, ਵਰਿੰਦਰ ਸਿੰਘ ਨੇ ਦੂਜਾ ਅਤੇ ਲਵਦੀਪ ਸਿੰਘ ਨੇ ਤੀਜਾ, 70 ਕਿਲੋ ਵਰਗ ਵਿਚ ਵਿਕਰਮ ਨੇ ਪਹਿਲਾ, ਦਿਨੇਸ਼ ਨੇ ਦੂਜਾ ਅਤੇ ਅਨਿਲ ਕੁਮਾਰ ਨੇ ਤੀਜਾ, 75 ਕਿਲੋ ਵਰਗ ਵਿਚ ਵਿਸ਼ਾਲ ਨੇ ਪਹਿਲਾ, ਪਵਿੰਦਰ ਭੱਟੀ ਨੇ ਦੂਜਾ, ਅਭਿਸ਼ੇਕ ਨੇ ਤੀਜਾ ਅਤੇ 80 ਕਿਲੋ ਵਰਗ ਵਿਚ ਵਿਨੀਤ ਨੇ ਪਹਿਲਾ, ਸੰਦੀਪ ਨੇ ਦੂਜਾ ਅਤੇ ਯਾਦਵਿੰਦਰ ਨੇ ਤੀਜਾ ਸਥਾਨ ਹਾਸਲ ਕੀਤਾ।

ਇਸ ਤਰਾਂ ‘ਵੂਮੈਨ ਫਿਟਨੈਸ’ ਮੁਕਾਬਲੇ ਵਿਚ ਬਾੱਡੀ ਬਿਲਡਰ ਲਡ਼ਕੀਆਂ ਨੇ ਵੀ ਆਪਣਾ ਜਲਵਾ ਦਿਖਾਇਆ ਜਿਸ ਵਿਚ ਸ਼ੀਲਾ (ਯੂਪੀ), ਕ੍ਰਿਤੀ ਅਰੋਡ਼ਾ (ਹਰਿਆਣਾ), ਕ੍ਰਿਤਿਕਾ ਸ਼ਰਮਾ (ਪੰਜਾਬ), ਸ਼੍ਰੇਆ ਆਹਲੂਵਾਲਿਆ (ਰਾਜਸਥਾਨ) ਅਤੇ ਚੰਦਰ ਪ੍ਰਕਾਸ਼ ਕੌਰ (ਪੰਜਾਬ) ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ। ਪ੍ਰਤੀਯੋਗਿਤਾ ਵਿਚ ਕੁਲ 2,00,000 ਦੇ ਨਕਦ ਇਨਾਮ ਦਿੱਤੇ ਗਏ। ਪੀ.ਬੀ.ਐਸ.ਡਬਲਯੂ. ਦੇ ਚੇਅਰਮੈਨ ਗੁਰਵਿੰਦਰ ਦੁਸਾਂਝ ਨੇ ਸਮੂਹ ਮਹਿਮਾਨਾਂ ਅਤੇ ਖਿਡਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਅਸੀਂ ਸਾਰੇ ਇਸੇ ਤਰਾਂ ਖਿਡਾਰੀਆਂ ਨੂੰ ਉਤਸਾਹਿਤ ਕਰਦੇ ਰਹਾਂਗੇ ਤਾਂ ਪੰਜਾਬ ਦਾ ਨਾਮ ਦੁਨੀਆਂ ਭਰ ‘ਚ ਖੇਡਾਂ ਦੇ ਖੇਤਰ ਵਿਚ ਅੱਵਲ ਦਰਜੇ ‘ਤੇ ਹੋਵੇਗਾ। ਉਨਾਂ ਕਿਹਾ ਕਿ ਮੌਜੂਦਾ ਸਮੇਂ ਨਸ਼ਿਆਂ ਦੀ ਦਲ-ਦਲ ਤੋਂ ਕੱਢ ਕੇ ਨੌਜਵਾਨ ਵਰਗ ਨੂੰ ਖੇਡਾਂ ਵੱਲ ਮੋਡ਼ਨਾ ਸਮੇਂ ਦੀ ਅਹਿਮ ਜ਼ਰੂਰਤ ਹੈ। ਇਸ ਮੌਕੇ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਇਕਬਾਲ ਸਿੰਘ ਸੋਹੀ, ਸ਼ਮਸ਼ੇਰ ਗਰੇਵਾਲ, ਹਰਵਿੰਦਰ ਸਲੀਨਾ, ਰਮੇਸ਼ ਪੱਪੂ ਆਦਿ ਵਿਸ਼ੇਸ਼ ਤੌਰ ‘ਤੇ ਹਾਜਰ ਰਹੇ।