![]()

ਲੁਧਿਆਣਾ 18 ਸਤੰਬਰ (ਚਡ਼੍ਹਤ ਪੰਜਾਬ ਦੀ) : ਮਿਊਂਸਪਲ ਕਰਮਚਾਰੀ ਦਲ ਰਜਿ. ਪੰਜਾਬ ਵਲੋਂ ਮੇਅਰ ਨਗਰ ਨਿਗਮ ਲੁਧਿਆਣਾ ਹਰਚਰਨ ਸਿੰਘ ਗੋਹਲਵਡ਼ੀਆਂ ਦੀ ਵਿਦਾਇਗੀ ਮੌਕੇ ਮੇਅਰ ਖਿਲਾਫ਼ ਨਗਰ ਨਿਗਮ ਜੋਨ ਏ ਦੇ ਸਾਹਮਣੇ ਘੋਡ਼ੇ ਤੋਡ਼ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਰਮਚਾਰੀ ਦਲ ਦੇ ਆਗੂਆਂ ਵਲੋਂ ਮੇਅਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਕਰਮਚਾਰੀ ਦਲ ਦੇ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਕਿ ਮੇਅਰ ਹਰਚਰਨ ਸਿੰਘ ਗੋਹਲਵਡ਼ੀਆ ਇਕ ਦਲਿਤ ਵਿਰੋਧੀ ਮੇਅਰ ਹੈ। ਪਿਛਲੇ ਪੰਜਾਂ ਸਾਲਾਂ ਵਿਚ ਦਲਿਤ ਸਮਾਜ ਦਾ ਘਾਣ ਅਤੇ ਸ਼ੋਸ਼ਣ ਮੇਅਰ ਵਲੋਂ ਕੀਤਾ ਗਿਆ ਉਹ ਹੋਰ ਕਿਸੇ ਵਲੋਂ ਨਹੀਂ ਕੀਤਾ ਗਿਆ। ਉਨਾਂ ਦੱਸਿਆ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਸੀ ਜਿਸ ਤੇ ਰਾਜਪਾਲ ਦੇ ਵੀ ਦਸਤਖ਼ਤ ਹੋਏ ਸਨ ਇਸ ਨੂੰ ਮੇਅਰ ਵਲੋਂ ਜਰਨਲ ਹਾਊਸ ਵਿਚ ਪਾਸ ਕਰਨ ਦੀ ਮਨਜ਼ੂਰੀ ਦਿੱਤੀ ਜਾਣੀ ਸੀ ਪ੍ਰੰਤੂ ਮੇਅਰ ਵਲੋਂ ਜਾਣ ਬੁੱਝ ਕੇ ਦਲਿਤ ਸਮਾਜ ਨਾਲ ਧੱਕਾ ਕਰਦੇ ਹੋਏ ਇਸ ਨੂੰ ਪਾਸ ਨਹੀਂ ਕੀਤਾ ਗਿਆ ਜਦੋਂ ਕਿ ਬਾਕੀ ਥਾਵਾਂ ਦੀਆਂ ਨਿਗਮਾਂ ਵਲੋਂ ਇਸ ਨੂੰ ਪਾਸ ਕਰ ਦਿੱਤਾ ਗਿਆ ਸੀ ਜਿਸ ਤਹਿਤ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਗਿਆ। ਇਸ ਮੌਕੇ ਕਰਮਚਾਰੀ ਦਲ ਵਲੋਂ ਪ੍ਰਮਾਤਮਾ ਦਾ ਸ਼ੁੱਕਰਾਨਾ ਕੀਤਾ ਗਿਆ ਉਨਾਂ ਨੂੰ ਅਜਿਹੇ ਦਲਿਤ ਵਿਰੋਧੀ ਮੇਅਰ ਤੋਂ ਛੁਟਕਾਰਾ ਮਿਲਿਆ ਤੇ ਉਨਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਨਿਗਮ ਵਿਚ ਦੁਬਾਰਾ ਅਜਿਹਾ ਕੋਈ ਦਲਿਤ ਵਿਰੋਧੀ ਮੇਅਰ ਨਾ ਆਏ। ਇਸ ਮੌਕੇ ਬੀ. ਕੇ. ਟਾਂਕ, ਵਿਪਨ ਕਲਿਆਣ, ਮਦਨ ਧਾਰੀਵਾਲ, ਸੰਜੇ ਦਿਸ਼ਾਵਰ, ਪੱਪੂ ਮਚਲ, ਵਿਨੋਦ ਏਕਲਵਯ, ਸੋਹਣਵੀਰ ਰਣੀਆ, ਲਵ ਮੂੰਗ, ਸੋਨੀ ਦਿਸ਼ਾਵਰ, ਮੇਜਰ ਪਹਿਲਵਾਨ, ਈਸ਼ੂ ਧੀਂਗੀਆ ਆਦਿ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।