![]()

ਆਤਮ ਸਨਮਾਨ ਲਈ ਸ਼ਰਾਰਤੀ ਅਨਸਰਾਂ ਨੂੰ ਮੁੰਹਤੋਡ਼ ਜਵਾਬ ਦਿੱਤਾ ਜਾਵੇਗਾ
ਲੁਧਿਆਣਾ , 29 ਜੂਨ (ਸਤ ਪਾਲ ਸੋਨੀ) : ਝਾਰਖੰਡ ‘ਚ ਮੁਹੰਮਦ ਤਬਰੇਜ ਅੰਸਾਰੀ ਦੀ ਮਾਉਬਲਿੰਚਿੰਗ ਵੱਲੋਂ ਹੋਈ ਹੱਤਿਆ ਨਾਲ ਦੇਸ਼ ‘ਚ ਇੱਕ ਵਾਰ ਫਿਰ ਮੁਸਲਮਾਨ ਸਮਾਜ ‘ਚ ਗਮ ਅਤੇ ਗ਼ੁੱਸੇ ਦੀ ਲਹਿਰ ਦੋਡ਼ ਗਈ ਹੈ। ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ‘ਚ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਬੁਲਾਏ ਗਏ ਪੱਤਰਕਾਰ ਸੰਮੇਲਨ ‘ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਦੋ ਟੂਕ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਮਾਉਬਲਿੰਚਿੰਗ ਨੂੰ ਰੋਕਣ ‘ਚ ਨਾਕਾਮ ਸਾਬਿਤ ਹੋਈਆਂ ਹਨ। ਆਏ ਦਿਨ ਦੇਸ਼ ਭਰ ‘ਚ ਨਿਹੱਤੇ ਅਤੇ ਬੇਗੁਨਾਹ ਵਿਅਕਤੀਆਂ ਨੂੰ ਸਿਰਫ ਉਸਦੇ ਧਰਮ ਦੇ ਆਧਾਰ ‘ਤੇ ਕੁੱਟ-ਕੁੱਟ ਕੇ ਮਾਰਿਆ ਜਾ ਰਿਹਾ ਹੈ । ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਅਸੀ ਕੇਂਦਰ ਅਤੇ ਸਾਰੀਆਂ ਰਾਜ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਮਾਉਬਲਿੰਚਿੰਗ ਦੀ ਗੁੰਡਾ ਗਰਦੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਨਾਂ ਕਿਹਾ ਕਿ ਮੁਸਲਮਾਨਾਂ ਨੇ ਕਦੇ ਕਿਸੇ ਦੇ ਨਾਲ ਕੋਈ ਜਿਆਦਤੀ ਨਹੀਂ ਕੀਤੀ, ਲੇਕਿਨ ਜੇਕਰ ਸ਼ਰਾਰਤੀ ਅਨਸਰ ਆਪਣੀ ਸਿਆਸੀ ਤਾਕਤਾਂ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰਕੇ ਅੱਤਵਾਦ ਫੈਲਾਉਣਾ ਚਾਹੁੰਦੇ ਤਾਂ ਇਸ ਘਰੇਲੂ ਅੱਤਵਾਦੀਆਂ ਨੂੰ ਉਨਾਂ ਦੀ ਹੀ ਜੁਬਾਨ ‘ਚ ਜਵਾਬ ਦਿੱਤਾ ਜਾਵੇਗਾ । ਸ਼ਾਹੀ ਇਮਾਮ ਨੇ ਕਿਹਾ ਕਿ ਮਾਉਬਲਿੰਚਿੰਗ ਦੀਆਂ ਘਟਨਾਵਾਂ ਨਾਲ ਇਨਸਾਨੀਅਤ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ, ਆਪਣੇ ਆਪ ਨੂੰ ਸੂਰਮਾ ਸੱਮਝਣ ਵਾਲੀ ਭੀਡ਼ ਹਮਲਾ ਵੀ ਕਰਦੀ ਹੈ ਤਾਂ ਸਿਰਫ ਕਿਸੇ ਇੱਕ ਵਿਅਕਤੀ ‘ਤੇ । ਸ਼ਾਹੀ ਇਮਾਮ ਨੇ ਕਿਹਾ ਕਿ ਅਸੀ ਦੇਸ਼ ਦੇ ਪ੍ਰਧਾਨਮੰਤਰੀ ਮੋਦੀ ਜੀ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਨਵੀਂ ਸਰਕਾਰ ਬਣਦੇ ਹੀ ਤੁਸੀ ਸਾਰੇ ਘੱਟਗਿਣਤੀਆਂ ਦੇ ਵਿਕਾਸ ਅਤੇ ਉਨਾਂ ਦਾ ਵਿਸ਼ਵਾਸ ਜਿੱਤਣ ਦੀਆਂ ਗੱਲਾਂ ਸੰਸਦ ‘ਚ ਕਰ ਰਹੇ ਹਨ ਅਤੇ ਦੂਜੇ ਪਾਸੇ ਝਾਰਖੰਡ , ਹਰਿਆਣਾ , ਬੰਗਾਲ ਅਤੇ ਦੇਸ਼ ਦੇ ਦੂਜੇ ਸੂਬੇਆਂ ‘ਚ ਸ਼ਰਾਰਤੀ ਅਨਸਰ ਬਿਨਾਂ ਕਿਸੇ ਖੌਫ ਦੇ ਇਨਸਾਨੀਅਤ ਦਾ ਜਨਾਜਾ ਕੱਢ ਰਹੇ ਹਨ ।
ਸ਼ਾਹੀ ਇਮਾਮ ਨੇ ਕਿਹਾ ਕਿ ਅਸੀ ਗੁੰਡੇ ਅਨਸਰਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਉਹ ਅਜਿਹੀ ਆਂ ਹਰਕਤਾਂ ਕਰਕੇ ਸਾਡੇ ਤੋਂ ਸਾਡਾ ਧਰਮ ਨਹੀਂ ਖੌਹ ਸਕਦੇ । ਦੇਸ਼ ਦੇ ਸਾਰੇ ਮੁਸਲਮਾਨ ਫਖ਼ਰ ਨਾਲ ਅੱਲਾ ਹ- ਹੂ-ਅਕਬਰ ਕਹਿੰਦੇ ਰਹਿਣਗੇ , ਇਹ ਸਾਡਾ ਹੱਕ ਹੈ ਜੋ ਸੰਵਿਧਾਨ ਨੇ ਹਰ ਇੱਕ ਭਾਰਤੀ ਨੂੰ ਦਿੱਤਾ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਸਰਕਾਰ ਕਾਨੂੰਨ ਵਿਵਸਥਾ ਬਣਾਏ ਰੱਖਣ ‘ਚ ਨਾਕਾਮ ਹੋ ਗਈ ਹੈ ਅਤੇ ਦੂਜੇ ਪਾਸੇ ਦੇਸ਼ ‘ਚ ਅਰਾਜਕਤਾ ਫੈਲਾਉਣ ਅਤੇ ਅਮਨ-ਸਕੂਨ ਬਰਬਾਦ ਕਰਣ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ ਲੇਕਿਨ ਅਜਿਹਾ ਕੰਮ ਕਰਨ ਵਾਲੇ ਇਹ ਭੁੱਲ ਰਹੇ ਹਨ ਕਿ ਇੱਥੇ ਸਿਰਫ ਘੱਟ ਗਿਣਤੀਆਂ ਹੀ ਨਹੀਂ ਰਹਿੰਦੀਆਂ । ਇੱਕ ਸਵਾਲ ਦੇ ਜਵਾਬ ‘ਚ ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨਾ ਜਾਗੀ ਤਾਂ ਅਸੀ ਇੱਕ ਵਿਸ਼ਾਲ ਰੋਸ਼ ਮਾਰਚ ਕਰਕੇ ਆਪਣੀ ਅਵਾਜ ਦੇਸ਼ ਦੇ ਸ਼ਾਸਕਾਂ ਤੱਕ ਪਹੁੰਚਾਵਾਗੇਂ। ਇਸ ਮੌਕੇ ‘ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ , ਗੁਲਾਮ ਹਸਨ ਕੈਸਰ, ਸ਼ਾਹਨਵਾਜ ਖਾਨ , ਮੁਹੰਮਦ ਮੁਸਤਕੀਮ ਅਤੇ ਵੱਡੀ ਗਿਣਤੀ ‘ਚ ਮੁਸਲਮਾਨ ਸਮਾਜ ਦੇ ਲੋਕ ਮੌਜੂਦ ਸਨ ।