ਮਹਿਲਾ ਕਾਂਗਰਸ ਦਾ ਵਫਦ ਮੁੱਖ ਮੰਤਰੀ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਨੂੰ ਮਿਲਿਆ

Loading

ਪੰਚਾਇਤੀ ਚੋਣਾ ਵਿਚ ਮਹਿਲਾ ਕਾਂਗਰਸ ਅਹਿਮ ਰੋਲ ਅਦਾ ਕਰੇਗੀ -ਬੀਬੀ ਗੁਰਦੀਪ ਕੋਰ

ਲੁਧਿਆਣਾ, 1 ਅਗਸਤ (ਸਤ ਪਾਲ ਸੋਨੀ ) :  ਜਿਲਾ ਮਹਿਲਾ ਕਾਂਗਰਸ ਲੁਧਿਆਣਾ ਦਿਹਾਤੀ ਦਾ ਇਕ ਵਫਦ ਪ੍ਰਧਾਨ ਬੀਬੀ ਗੁਰਦੀਪ ਕੋਰ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਨੂੰ ਮਿਲਿਆ ਅਤੇ ਵਿਸ਼ਵਾਸ ਦੁਆਇਆ ਕਿ ਨੇੜ ਭਵਿਖ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾ ਵਿਚ ਮਹਿਲਾ ਕਾਂਗਰਸ ਅਹਿਮ ਰੋਲ ਅਦਾ ਕਰੇਗੀ। ਬੀਬੀ ਗੁਰਦੀਪ ਕੋਰ ਨੇ ਕੁਝ ਕੁ ਕਾਂਗਰਸੀ ਆਗੂਆਂ ਵਲੌਂ ਮਹਿਲਾ ਕਾਂਗਰਸ ਨੂੰ ਅਣਗੋਲਿਆਂ ਕਰਨ ਸਬੰਧੀ ਕੈਪਟਨ ਸੰਦੀਪ ਸੰਧੂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਵੇਂ ਪੰਜਾਬ ਸਰਕਾਰ ਨੇ ਸਥਾਨਕ ਸਰਕਾਰਾਂ ਦੀਆਂ ਚੋਣਾ ਸਮੇ ਮਹਿਲਾਵਾਂ ਨੂੰ 50% ਰਿਜਰਵੇਸ਼ਨ ਦਿੱਤੀ ਹੈ ਉਸੇ ਤਰਾਂ ਕਾਂਗਰਸੀ ਆਗੂ ਵੀ ਮਹਿਲਾਵਾਂ ਨੂੰ ਬਣਦਾ ਮਾਣ ਸਨਮਾਨ ਦੇਣ। ਵਫਦ ਦੀ ਗਲ ਨੂੰ ਧਿਆਨ ਨਾਲ ਸੁਣਨ ਉਪਰੰਤ ਕੈਪਟਨ ਸੰਦੀਪ ਸੰਧੂ ਨੇ ਵਿਸ਼ਵਾਸ਼ ਦੁਆਇਆ ਕਿ ਮਹਿਲਾਵਾਂ ਨੂੰ ਬਣਦਾ ਮਾਣ ਸਨਮਾਨ ਦੇਣਾ ਹਰੇਕ ਕਾਂਗਰਸੀ ਆਗੂ ਦਾ ਫਰਜ ਹੈ, ਇਸ ਲਈ ਉਨਾਂ ਨੂੰ ਸਨਮਾਨ ਦਿੱਤਾ ਜਾਵੇਗਾ। ਉਨਾਂ ਹੋਰ ਕਿਹਾ ਕਿ ਮਹਿਲਾਵਾਂ ਨੂੰ 50% ਰਾਖਵਾਂਕਰਨ ਦੇਣਾ ਕਾਂਗਰਸ ਸਰਕਾਰ ਦਾ ਹੀ ਕੰਮ ਹੈ ਅਤੇ ਕਾਂਗਰਸ ਹੀ ਇਕ ਇਹੋ ਜਿਹੀ ਪਾਰਟੀ ਹੈ ਜਿਸ ਵਿਚ ਹਰੇਕ ਵਰਗ, ਜਾਤ ਅਤੇ ਧਰਮ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ। ਇਸ ਮੋਕੇ ਤੇ ਉਪਰੋਕਤ ਆਗੂਆਂ ਤੋਂ ਇਲਾਵਾ ਸਰਬਜੀਤ ਕੋਰ ਨਾਹਰ, ਹਰਿੰਦਰ ਕੋਰ, ਮਨਜਿੰਦਰ ਕੋਰ, ਰਣਜੀਤ ਕੋਰ ਆਦਿ ਹਾਜਰ ਸਨ।

 

22910cookie-checkਮਹਿਲਾ ਕਾਂਗਰਸ ਦਾ ਵਫਦ ਮੁੱਖ ਮੰਤਰੀ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਨੂੰ ਮਿਲਿਆ

Leave a Reply

Your email address will not be published. Required fields are marked *

error: Content is protected !!