![]()

ਲੁਧਿਆਣਾ,17 ਅਕਤੂਬਰ (ਸਤ ਪਾਲ ਸੋਨੀ) : ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸੱਭਾ, ਫੀਲਡ ਗੰਜ, ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਤਹਿ ਟੀਵੀ ਦੀ 6ਵੀਂ ਵਰੇਗੰਢ ਮੋਕੇ ਭਾਈ ਘੱਨ੍ਹਈਆਂ ਜੀ ਮਿਸ਼ਨ ਸੇਵਾ ਸੁਸਾਇਟੀ (ਰਜ਼ਿ) ਦੇ ਮੁੱਖ ਸੇਵਾਦਾਰ ਜਥੇ:ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ ਮਨੁੱਖਤਾ ਦੇ ਭਲੇ ਲਈ 335ਵਾਂ ਮਹਾਨ ਖੂਨਦਾਨ ਕੈਂਪ ਫਤਹਿ ਟੀਵੀ ਦੇ ਡਾਇਰੈਕਟਰ ਰਜਵੰਤ ਸਿੰਘ ਵੋਹਰਾ,ਚੀਫ ਐਕਸਜਿਊਟਿਵ ਅੰਤਰਲੀਨ ਸਿੰਘ ਵੋਹਰਾ ਅਤੇ ਕਲਗੀਧਰ ਗੁਰਦੁਆਰਾ ਦੀ ਪਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ।
ਇਸ ਮੌਕੇ ਤੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਖੂਨ ਦਾ ਦੂਸਰਾ ਕੋਈ ਬੱਦਲ ਨਹੀਂ ਹੈ ਇੰਨਸਾਨ ਦਾ ਖੂਨ ਲੋੜਵੰਦ ਮਰੀਜ਼ ਲਈ ਜੀਵਨਦਾਨ ਹੈ।ਸੰਸਾਰ ਵਿਚ ਖੂਨਦਾਨ ਸੱਭ ਤੋਂ ਉਤਮ ਪੁੰਨ ਹੈ।ਮਨੁੱਖਤਾ ਦੀ ਸੇਵਾ ਪਰਮਾਤਮਾ ਦੀ ਭਗਤੀ ਦਾ ਹਿੱਸਾ ਹੈ।ਇਸ ਮੌਕੇ ਤੇ ਜਥੇ: ਨਿਮਾਣਾ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਕੈਂਪ ਦੌਰਾਨ 50ਬੱਲਡ ਯੁਨਿਟ ਰਾਮਾ (ਚੈ) ਹਸਪਤਾਲ ਦੇ ਨਿਘੇ ਸਹਿਯੋਗ ਨਾਲ ਇਕਤਰ ਕੀਤੇ।ਇਸ ਮੋਕੇ ਤੇ ਅਮਰਜੀਤ ਸਿੰਘ ਪਮਾਲ, ਅਮ੍ਰਿਤਪਾਲ ਸਿੰਘ, ਵਸਣ ਸਿੰਘ, ਗੁਰਿੰਦਰਪਾਲ ਸਿੰਘ ਡਾਲਾ,ਰਛਪਾਲ ਸਿੰਘ ਮਿਟੀ, ਕੁਲਦੀਪ ਸਿੰਘ ਲਾਂਬਾ, ਮਨਪ੍ਰੀਤ ਸਿੰਘ ਬਾਂਗਾਂ,ਸ਼ਾਨੂੰ ਬੱਤਰਾ,ਗੁਰਦੀਪ ਸਿੰਘ ਖਾਲਸਾ, ਜਗਵੀਰ ਸਿੰਘ, ਕੁਲਜੀਤ ਸਿੰਘ, ਭੁਪਿੰਦਰ ਸਿੰਘ,ਜਸਵੀਰ ਸਿੰਘ ਰਿੰਕੂ, ਜਸਪ੍ਰੀਤ ਸਿੰਘ ਰਿਕੀ,ਸੋਨੂੰ ਦਰਸ਼ਨ ਸਵੀਟਸ, ਜਸਵਿੰਦਰ ਸਿੰਘ, ਫਤਹਿ ਪਰਿਵਾਰ ਟੀਵੀ ਦੇ ਸਮੂਹ ਮੈਂਬਰ ਹਾਜਰ ਸਨ।