ਭਾਵਾਧਸ ਵਲੋਂ ਸੰਵਿਧਾਨ ਦਾ ਅਪਮਾਨ ਕਰਨ ਖਿਲਾਫ਼ ਸਖ਼ਤ ਕਾਰਵਾਈ ਲਈ ਦਿੱਤਾ ਮੰਗ ਪੱਤਰ

Loading

ਸੰਵਿਧਾਨ ਦਾ ਅਪਮਾਨ ਕਰਨ ਵਾਲਿਆ ਵਿਰੁੱਧ ਨੈਸ਼ਨਲ ਸਕਿਊਰਿਟੀ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ: ਦਾਨਵ/ਚੌਧਰੀ

ਲੁਧਿਆਣਾ 14 ਅਗਸਤ  ( ਸਤ ਪਾਲ ਸੋਨੀ ) :  ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਵਲੋਂ ਸੰਸਥਾ ਦੇ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਅਤੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ ਦੀ ਅਗਵਾਈ ਵਿਚ ਜੀ ਏ ਅਮਰਿੰਦਰ ਸਿੰਘ ਮੱਲੀ ਨੂੰ ਡੀ ਸੀ ਰਾਹੀ ਪ੍ਰਧਾਨ ਮੰਤਰੀ ਤੇ ਪੁਲਿਸ ਕਮਿਸ਼ਨਰ ਰਾਹੀਂ ਭਾਰਤ ਦੇ ਗ੍ਰਹਿ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀ ਉਨਾਂ ਮੰਗ ਕੀਤੀ ਕਿ ਬੀਤੀ 9 ਅਗਸਤ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ ਮੰਤਰ ਭਵਨ ਵਿਖੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਭਾਰਤੀਯ ਸੰਵਿਧਾਨ ਨੂੰ ਜਲਾਏ ਜਾਣ ਸੰਬੰਧੀ, ਰਿਜ਼ਰਵੇਸ਼ਨ ਖਿਲਾਫ਼ ਬੋਲਣ ਅਤੇ ਬਾਬਾ ਸਾਹਿਬ ਡਾ ਭੀਮ ਰਾਓ ਅੰਡਬੇਕਰ ਜੀ ਨੂੰ ਮੰਦਾ ਬੋਲਣ ਦੇ ਖਿਲਾਫ਼ ਤੇ ਦੇਸ਼ ਦੀ ਸਮਾਜਿਕ ਏਕਤਾ ਨੂੰ ਖੰਡਿਤ ਕਰਨ ਵਾਲਿਆ ਖਿਲਾਫ਼ ਨੈਸ਼ਨਲ ਸਕਿਊਰਿਟੀ ਐਕਟ ਅਧੀਨ ਅਤੇ ਭਡ਼ਕਾਊ ਨਾਅਰੇ ਲਾਉਣ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ ਨੇ ਕਿਹਾ ਕਿ ਜਿਨਾਂ ਸ਼ਰਾਰਤੀ ਅਨਸਰਾਂ ਵਲੋਂ ਇਸ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ ਉਨਾਂ ਦਾ ਮਕਸਦ ਦੇਸ਼ ਦੀ ਅਖੰਡਤਾ ਤੇ ਸ਼ਾਂਤੀ ਨੂੰ ਭੰਗ ਕਰਨਾ ਹੈ। ਉਨਾਂ ਕਿਹਾ ਕਿ ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਦੀ ਰਚਨਾ ਇਕ ਵਿਅਕਤੀ ਵਿਸ਼ੇਸ਼ ਨਹੀਂ ਲਈ ਸਗੋਂ ਭਾਰਤ ਦੇ ਸਮੁੱਚੇ ਭਾਰਤ ਦੇ ਲੋਕਾਂ ਲਈ ਕੀਤੀ ਹੈ। ਉਨਾਂ ਕਿਹਾ ਕਿ ਆਜ਼ਾਦ ਭਾਰਤ ਵਿਚ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਉਹ ਸੰਵਿਧਾਨ ਪ੍ਰਤਿ ਅਜਿਹੀ ਹੀਣ ਭਾਵਨਾ ਰੱਖੇ ਤੇ ਬਾਬਾ ਸਾਹਿਬ ਬਾਰੇ ਗਲਤ ਟਿਪਣੀਆਂ ਕਰੇ। ਉਨਾਂ ਕਿਹਾ ਕਿ ਉਕਤ ਸਾਰੇ ਵਿਅਕਤੀਆਂ ਖਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਫ਼ਿਰ ਕੋਈ ਵਿਅਕਤੀ ਅਜਿਹੀ ਘਿਨੌਣੀ ਹਰਕਤ ਨਾ ਕਰ ਸਕੇ। ਇਸ ਮੌਕੇ ਮੋਹਨਵੀਰ ਚੌਹਾਨ, ਰੋਹਿਤ ਸਹੋਤਾ, ਰਜਿੰਦਰ ਹੰਸ, ਲਵ ਦਾਵ੍ਰਿਡ਼, ਅਕਸ਼ੇ ਰਾਜ, ਦੇਵ ਰਾਜ , ਨੇਤਾ ਜੀ ਸੌਧੀ ਅਸ਼ੋਕ ਸ਼ੂਦਰ, ਸੰਜੇ ਦਿਸ਼ਵਾਰ , ਵਿਕਾਸ ਤਲਵਾਡ਼, ਸੁਧੀਰ ਧਾਰੀਵਾਲ, ਵਿਪਨ ਕਲਿਆਣ, ਵੀਰਾਂਗੀ ਰਾਜ ਰਾਣੀ ਆਦਿ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।

23710cookie-checkਭਾਵਾਧਸ ਵਲੋਂ ਸੰਵਿਧਾਨ ਦਾ ਅਪਮਾਨ ਕਰਨ ਖਿਲਾਫ਼ ਸਖ਼ਤ ਕਾਰਵਾਈ ਲਈ ਦਿੱਤਾ ਮੰਗ ਪੱਤਰ

Leave a Reply

Your email address will not be published. Required fields are marked *

error: Content is protected !!