![]()

ਸਿੱਧੂ ਦੀ ਫੋਟੋ ਦੇ ਸਬੰਧ ਵਿੱਚ ਰਾਜਨੀਤੀ ਨਾ ਕੀਤੀ ਜਾਵੇ!
ਲੁਧਿਆਣਾ 29 ਨਵੰਬਰ ( ਸਤ ਪਾਲ ਸੋਨੀ ) : :- ਉੱਘੇ ਕਾਂਗਰਸੀ ਨੇਤਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨੂੰ ਪਾਕਿਸਤਾਨ ਸਰਕਾਰ ਤੁਰੰਤ ਗ੍ਰਿਫਤਾਰ ਕਰੇ ਕਿਉਕਿ ਅਸੀਂ ਭਾਰਤ ਦੇ ਨਾਗਰਿਕ ਹੋਣ ਨਾਤੇ ਭਾਰਤ ਵਿਰੋਧੀ ਕੋਈ ਗੱਲ ਨਹੀਂ ਸੁਣ ਸਕਦੇ ਅਤੇ ਨਾ ਹੀ ਕਦੇ ਬਰਦਾਸ਼ਤ ਕਰਾਂਗੇ। ਗੋਪਾਲ ਚਾਵਲਾ ਇਕ ਖਾਲਿਸਤਾਨੀ ਸਮਰਥਕ ਹੈ, ਇਹ ਪਾਕਿਸਤਾਨ ਦੇ ਸਰਕਾਰੀ ਸਮਾਗਮ ਵਿੱਚ ਕਿਵੇ ਹਾਜਰ ਸੀ, ਇਹ ਵੀ ਇਕ ਵੱਡਾ ਸਵਾਲ ਹੈ ?
ਮੰਡ ਨੇ ਅੱਗੇ ਕਿਹਾ ਕਿ ਇੱਕ ਖਤਰਨਾਕ ਅਪਰਾਧੀ ਸੋਚ ਵਾਲਾ ਵਿਅਕਤੀ ਉਸ ਸਮਾਗਮ ਵਿੱਚ ਸਾਂਝੇ ਰੂਪ ਚ ਫੋਟੋਆਂ ਕਿਵੇਂ ਖਿਚਵਾ ਰਿਹਾ ਸੀ? ਸਿੱਧੂ ਦੀ ਫੋਟੋ ਤੇ ਰਾਜਨੀਤੀ ਨਹੀ ਕਰਨੀ ਚਾਹੀਦੀ ਹੈ, ਕਿਉਂਕਿ ਉਸ ਸਮੇ ਖਾਲਿਸਤਾਨੀ ਸਮਰਥਕ ਚਾਵਲਾ ਨੇ ਬੀਬੀ ਹਰਸਿਮਰਤ ਕੌਰ ਬਾਦਲ ,ਹਰਦੀਪ ਸਿੰਘ ਪੁਰੀ, ਅਤੇ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਵੀ ਗਰੁੱਪ ਫੋਟੋਆਂ ਖਿਚਵਾਈਆਂ ਸਨ।ਚਾਵਲਾ ਵਰਗੇ ਖਾਲਿਸਤਾਨੀ ਅੱਤਵਾਦੀ ਨੂੰ ਸਮਾਗਮ ਵਿੱਚ ਰੋਕਣ ਦਾ ਕੰਮ ਪਾਕਿਸਤਾਨ ਸਰਕਾਰ ਦੇ ਪ੍ਰਸਾਸਨ ਦਾ ਸੀ, ਜੇਕਰ ਭਾਰਤੀ ਮਹਿਮਾਨਾਂ ਦਾ ਉਸ ਸਮੇਂ ਕੋਈ ਨੁਕਸਾਨ ਹੋ ਜਾਂਦਾ ਤਾਂ ਉਸ ਦਾ ਜਿੰਮੇਵਾਰ ਕੌਣ ਸੀ ?