![]()

ਲੁਧਿਆਣਾ,30 ਦਸੰਬਰ (ਸਤ ਪਾਲ ਸੋਨੀ ) : ਭਾਰਤ ਵਿਕਾਸ ਪਰਿਸ਼ਦ ਡਾ. ਕਿਚਲੂ ਸ਼ਾਖਾ ਵੱਲੋਂ ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਪੰਜਾਬ ਦੇ ਸਹਿਯੋਗ ਨਾਲ ਦਿਵਿਆਂਗ ਸਹਾਇਤਾ ਕੈਂਪ ਲਗਾਇਆ । ਇਸ ਕੈਂਪ ਵਿੱਚ 32 ਦਿਵਿਆਂਗਾਂ ਨੂੰ ਮੁਫਤ ਬਣਾਵਟੀ ਅੰਗ, ਟਰਾਈ ਸਾਈਕਲ, ਵਹੀਲ ਚੇਅਰ ਅਤੇ ਕੰਨਾਂ ਦੀਆਂ ਮਸ਼ੀਨਾਂ ਮੁਫਤ ਵੰਡੀਆਂ ਗਈਆਂ । ਇਹ ਕੈਂਪ ਮਹਾਵੀਰ ਫਾਊਡੇਸ਼ਨ ਅਤੇ ਰਿਸ਼ੀ ਨਗਰ ਵੈਲਫੇਅਰ ਐਸੋਸੀਏਸ਼ਨ ਦੇ ਆਰਥਿਕ ਸਹਿਯੋਗ ਨਾਲ ਲਗਾਇਆ ਗਿਆ ।

ਇਸ ਕੈਂਪ ਵਿੱਚ ਬਲਕਾਰ ਸਿੰਘ ਸੰਧੂ ਮੇਅਰ ਮਿਉਂਸਪਲ ਕਾਰਪੋਰੇਸ਼ਨ ਮੁੱਖ ਮਹਿਮਾਨ ਵੱਜੋਂ ਆਏ। ਉਨਾਂ ਨੇ ਸੰਸਥਾ ਵੱਲੋਂ ਦਿਵਿਆਂਗਾ ਦੀ ਸਹਾਇਤਾ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਟਰੱਸਟ ਪ੍ਰਧਾਨ ਨਰਿੰਦਰ ਮਿੱਤਲ ਨੇ ਦੱਸਿਆ ਕਿ ਸੰਸਥਾ ਵੱਲੋਂ ਹੁਣ 1281 ਕੈਂਪ ਲਗਾਏ ਜਾ ਚੁੱਕੇ ਹਨ । ਜਿਸ ਵਿੱਚ ਹੁਣ ਤੱਕ 54093 ਅੰਗਹੀਣਾਂ ਨੂੰ ਬਣਾਵਟੀ ਅੰਗ ਵੰਡੇ ਜਾ ਚੁੱਕੇ ਹਨ ਅਤੇ 2640 ਮਰੀਜਾਂ ਦੇ ਮੁਫਤ ਪੋਲਿਓ ਅਪ੍ਰੇਸ਼ਨ ਕੀਤੇ ਗਏ ਹਨ ।ਇਸ ਮੌਕੇ ਤੇ ਨੀਲਮ ਗੁਪਤਾ, ਅਰੁਣਾਪੁਰੀ, ਅਲਕਾ ਮੇਹਨ, ਡਾ. ਡੀ.ਆਰ.ਸੀ ਬਖੇਟਿਆ, ਬੀ.ਕੇ. ਭੱਲਾ, ਆਰ.ਕੇ.ਵਾਲੀਆ, ਆਰ.ਪੀ.ਗੁਪਤਾ, ਐਸ.ਪੀ.ਸੂਦ, ਸੁਭਾਸ਼ ਕਤਿਆਲ, ਡਾ. ਵੀ.ਕੇ ਕੱਕਡ਼, ਡਾ. ਜੇ.ਆਰ ਕੌਸ਼ਲ ਮੌਜੂਦ ਰਹੇ ।