ਭਾਰਤੀ ਫੌਜ ਮੁੱਖੀ ਵੱਲੋਂ ਨੌਜਵਾਨਾਂ ਨੂੰ ਭਾਰਤੀ ਫੌਜ ਦਾ ਅੰਗ ਬਣਨ ਦਾ ਸੱਦਾ

Loading

ਭਾਰਤ ਨੂੰ ਵਿਸ਼ਵ ਦਾ ਨੰਬਰ ਇੱਕ ਦੇਸ਼ ਬਣਾਉਣ ਲਈ ਸਾਂਝੇ ਯਤਨ ਕਰਨ ਅਤੇ ਭਾਰਤੀ ਰਿਵਾਇਤਾਂ ਅਤੇ ਸੱਭਿਆਚਾਰ ਨੂੰ ਬੜਾਵਾ ਦੇਣ ਦੀ ਲੋੜਜਨਰਲ ਬਿਪਨ ਰਾਵਤ

ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਸ਼ਹੀਦ ਸਿਪਾਹੀਆਂ ਦੇ ਬੱਚਿਆਂ ਨੂੰ ਸਾਲਾਨਾ 100 ਵਜ਼ੀਫੇ ਦੇਣ ਦਾ ਐਲਾਨ

ਲੁਧਿਆਣਾ, 10 ਨਵੰਬਰ ( ਸਤ ਪਾਲ ਸੋਨੀ ) : ਭਾਰਤੀ ਫੌਜ ਦੇ ਮੁੱਖੀ ਜਨਰਲ ਬਿਪਨ ਰਾਵਤ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਭਾਰਤੀ ਫੌਜ ਦਾ ਅੰਗ ਬਣਕੇ ਦੇਸ਼ ਅਤੇ ਦੇਸ਼ ਵਾਸੀਆਂ ਦੀ ਸੇਵਾ ਲਈ ਅੱਗੇ ਆਉਣ ਉਨਾਂ ਕਿਹਾ ਕਿ ਸਾਨੂੰ ਭਾਰਤ ਨੂੰ ਵਿਸ਼ਵ ਦਾ ਨੰਬਰ ਇੱਕ ਦੇਸ਼ ਬਣਾਉਣ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ ਉਹ ਅੱਜ ਸਥਾਨਕ ਸਤਪਾਲ ਮਿੱਤਲ ਸਕੂਲ ਵਿਖੇ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਇਸ ਸਮਾਗਮ ਦੌਰਾਨ ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਭਾਰਤੀ ਫੌਜ ਨਾਲ ਇੱਕ ਇਕਰਾਰਨਾਮਾ ਕੀਤਾ ਗਿਆ, ਜਿਸ ਤਹਿਤ ਟਰੱਸਟ ਵੱਲੋਂ ਦੇਸ਼ ਖ਼ਾਤਰ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿਪਾਹੀਆਂ ਦੇ ਬੱਚਿਆਂ ਨੂੰ ਸਾਲਾਨਾ 100 ਵਜ਼ੀਫੇ ਦਿੱਤੇ ਜਾਇਆ ਕਰਨਗੇ

ਸਮਾਗਮ ਨੂੰ ਸੰਬੋਧਨ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਆਧੁਨਿਕ ਭਾਰਤ ਹਰ ਖੇਤਰ ਵਿੱਚ ਬੜੀ  ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਅਜਿਹੇ ਮੌਕੇ ਜ਼ਰੂਰਤ ਹੈ ਕਿ ਨੌਜਵਾਨ ਆਪਣੇ ਆਪ ਵਿੱਚ ਰਾਸ਼ਟਰੀਅਤਾ ਦਾ ਵਿਕਾਸ ਕਰਨ ਦੇ ਨਾਲਨਾਲ ਭਾਰਤੀ ਫੌਜ ਦਾ ਹਿੱਸਾ ਬਣਨ ਲਈ ਉਤਸ਼ਾਹ ਦਿਖਾਉਣ ਭਾਰਤੀ ਫੌਜ ਦੇ ਦਰਵਾਜੇ ਉਨਾਂ ਲਈ ਹਮੇਸ਼ਾਂ ਖੁੱਲੇ  ਹਨ ਉਨਾਂ ਕਿਹਾ ਕਿ ਭਾਰਤੀ ਰਿਵਾਇਤਾਂ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਬੇਸ਼ਕੀਮਤੀ ਹਨ, ਜਿਨਾਂ ਨੂੰ ਸਾਨੂੰ ਅੱਗੇ ਲਿਜਾਣ ਦੀ ਲੋੜ ਹੈ ਉਨਾਂ ਨੌਜਵਾਨਾਂ ਨੂੰ ਪੱਛਮੀ ਸੱਭਿਆਚਾਰ ਤੋਂ ਬਚਣ ਬਾਰੇ ਵੀ ਅਪੀਲ ਕੀਤੀ ਉਨਾਂ ਕਿਹਾ ਕਿ ਦੇਸ਼ ਅੱਗੇ ਬਹੁਤ ਚੁਣੌਤੀਆਂ ਦਰਪੇਸ਼ ਹਨ, ਜਿਨਾਂ ਦਾ ਅਸੀਂ ਇਕੱਠੇ ਹੋ ਕੇ ਮੁਕਾਬਲਾ ਕਰ ਸਕਦੇ ਹਾਂ ਦੇਸ਼ ਦੀ ਅਨੇਕਤਾ ਵਿੱਚ ਏਕਤਾ ਵਾਲੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ

ਇਸ ਸਮਾਗਮ ਦੌਰਾਨ ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਭਾਰਤੀ ਫੌਜ ਨਾਲ ਇੱਕ ਇਕਰਾਰਨਾਮਾ ਕੀਤਾ ਗਿਆ, ਜਿਸ ਤਹਿਤ ਸ਼ਹੀਦ ਹੋਣ ਵਾਲੇ ਭਾਰਤੀ ਸਿਪਾਹੀਆਂ ਦੇ ਪਿੱਛੇ ਰਹਿੰਦੇ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਾਉਣ ਲਈ ਟਰੱਸਟ ਵੱਲੋਂ ਹਰ ਸਾਲ 100 ਵਜੀਫ਼ੇ ਦਿੱਤੇ ਜਾਇਆ ਕਰਨਗੇ ਇਹ ਵਜੀਫ਼ੇ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਇਆ ਕਰਨਗੇ ਇਸ ਵਜੀਫ਼ੇ ਤਹਿਤ ਯੋਗ ਵਿਦਿਆਰਥੀਆਂ ਨੂੰ 12ਵੀਂ ਜਮਾਤ ਤੱਕ ਪੜਾਈ ਲਈ ਫੰਡ ਮੁਹੱਈਆ ਕਰਵਾਇਆ ਜਾਇਆ ਕਰਨਗੇ ਇੱਕ ਪਰਿਵਾਰ ਦੇ ਵੱਧ ਤੋਂ ਵੱਧ 2 ਬੱਚਿਆਂ ਨੂੰ ਇਹ ਵਜ਼ੀਫਾ ਮਿਲ ਸਕੇਗਾ ਲੜਕੀਆਂ ਨੂੰ ਵਜੀਫ਼ੇ ਲਈ ਪਹਿਲ ਦਿੱਤੀ ਜਾਇਆ ਕਰੇਗੀ

ਸਮਾਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਸਿਧਾਂਤ ਕੇਂਦਰ ਟਰੱਸਟ ਦੇ ਪ੍ਰਧਾਨ ਰਾਕੇਸ਼ ਭਾਰਤੀ ਮਿੱਤਲ ਨੇ ਦੱਸਿਆ ਕਿ ਟਰੱਸਟ ਵੱਲੋਂ ਇਸ ਵਜੀਫ਼ਾ ਪ੍ਰੋਗਰਾਮ ਨੂੰਨਹਿਰੂ ਸਕਾਲਰਸ਼ਿਪ (ਆਰਮਡ ਫੋਰਸਜ਼) ਦਾ ਨਾਮ ਦਿੱਤਾ ਗਿਆ ਹੈ ਟਰੱਸਟ ਵੱਲੋਂ ਹੁਣ ਤੱਕ 17100 ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫੇ ਮੁਹੱਈਆ ਕਰਵਾਏ ਜਾ ਚੁੱਕੇ ਹਨ ਅੱਜ ਦੇ ਸਮਾਗਮ ਦੌਰਾਨ 1147 ਬੱਚਿਆਂ ਨੂੰ ਇਹ ਵਜੀਫ਼ੇ ਦਿੱਤੇ ਗਏ ਇਸ ਮੌਕੇ ਅਰੁਣਾਚਲਮ ਮੁਰੁਗਨੰਥਰਮ, ਥਿਰੂਮਲਾਈ ਚੈਰਿਟੀ ਟਰੱਸਟ, ਦੀ ਲੈਪਰੋਸੀ ਮਿਸ਼ਨ ਟਰੱਸਟ ਇੰਡੀਆ ਨੂੰ ਸਤਪਾਲ ਮਿੱਤਲ ਰਾਸ਼ਟਰੀ ਪੁਰਸਕਾਰਾਂ ਨਾਲ ਅਤੇ ਦੀਪਾਲਿਆ ਸੰਸਥਾ ਅਤੇ ਡਾ. ਓਮੇਸ਼ ਕੁਮਾਰ ਭਾਰਤੀ ਨੂੰ ਵਿਸ਼ੇਸ਼ ਪ੍ਰਸ਼ੰਸਾ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ

ਇਸ ਮੌਕੇ ਭਾਰਤੀ ਫੌਜ ਦੇ ਸਾਬਕਾ ਮੁੱਖੀ ਜਨਰਲ ਵੇਦ ਪ੍ਰਕਾਸ਼ ਮਲਿਕ, ਹੋਰ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਵਜੀਫ਼ਾ ਪ੍ਰਾਪਤ ਕਰਨ ਵਾਲੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ

28240cookie-checkਭਾਰਤੀ ਫੌਜ ਮੁੱਖੀ ਵੱਲੋਂ ਨੌਜਵਾਨਾਂ ਨੂੰ ਭਾਰਤੀ ਫੌਜ ਦਾ ਅੰਗ ਬਣਨ ਦਾ ਸੱਦਾ

Leave a Reply

Your email address will not be published. Required fields are marked *

error: Content is protected !!