![]()

ਲੁਧਿਆਣਾ 3 ਜੂਨ ( ਸਤ ਪਾਲ ਸੋਨੀ ) : ਬਹੁਜਨ ਸਮਾਜ ਪਾਰਟੀ ਦੀ ਇੱਕ ਜਿਲਾ ਪੱਧਰੀ ਮੀਟਿੰਗ ਪ੍ਰਧਾਨ ਜੀਤਰਾਮ ਬਸਰਾ ਦੀ ਅਗਵਾਈ ਹੇਠ ਭੌਰਾ ਕਲੋਨੀ ਵਿਖੇ ਹੋਈ ਜਿਸ ਵਿੱਚ ਜੋਨ ਕੋਆਡੀਨੇਟਰ ਰਾਮ ਸਿੰਘ ਗੋਗੀ ਵਿਸ਼ੇਸ ਤੌਰ ਤੇ ਪਹੁੰਚੇ। ਇਸ ਦੌਰਾਨ ਜਿਲਾ ਭਰ ਦੀ ਲੀਡਰਸ਼ਿਪ ਨੂੰ ਸੰਬੋਧਨ ਕਰਦਿਆਂ ਗੋਗੀ ਅਤੇ ਬਸਰਾ ਨੇ ਕਿਹਾ ਦੇਸ਼ ਦੀ ਜਨਤਾ ਮੋਦੀ ਸਾਸ਼ਨ ਤੋਂ ਬੁਰੀ ਤਰਾਂ ਦੁੱਖੀ ਹੈ ਅਤੇ ਇਸ ਤੋਂ ਨਿਜਾਤ ਪਾਉਣਾ ਚਾਹੁੰਦੀ ਹੈ। ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਦੇਸ਼ ਦਾ ਵਿਕਾਸ ਕਰਨ ਦੀ ਬਜਾਏ ਜਿਥੇ ਵੱਡੇ ਪੂੰਜੀਪਤੀ ਘਰਾਣਿਆਂ ਨੂੰ ਲਾਭ ਪਹੁੰਚਾਉਣ ਦਾ ਮਕਸਦ ਨਾਲ ਯੋਜਨਾਵਾਂ ਬਣਾਈਆਂ ਉਥੇ ਹੀ ਦੇਸ਼ ਦੀ ਆਮ ਜਨਤਾ ਨੂੰ ਧਰਮ ਅਤੇ ਜਾਤੀ ਦੀ ਸਿਆਸਤ ਵਿੱਚ ਹੀ ਉਲਝਾਈ ਰੱਖਿਆ। ਇਸ ਸਰਕਾਰ ਦੇ ਚਾਰ ਸਾਲ ਦੇ ਸਮੇਂ ਦੌਰਾਨ ਦੇਸ਼ ਵਿੱਚ ਫਿਰਕਾਪ੍ਰਸਤੀ ਦਾ ਬਹੁਤ ਜਿਆਦਾ ਵਾਧਾ ਹੋਇਆ ਹੈ ਅਤੇ ਕੇਵਲ ਦਲਿਤ ਜਾਂ ਧਾਰਮਿਕ ਘੱਟ ਗਿਣਤੀਆਂ ਹੀ ਨਹੀ ਬਲਕਿ ਹਰ ਨਾਗਰਿਕ ਖੁਦ ਨੂੰ ਅਸੁੱਰਖਿਅਤ ਮਹਿਸੂਸ ਕਰ ਰਿਹਾ ਹੈ। ਉਨਾਂਕਿਹਾ ਕਿ ਇਸ ਦੇ ਚੱਲਦੇ ਹੀ ਦੇਸ਼ ਦੀਆਂ ਕਈ ਰਾਜਨੀਤਿਕ ਪਾਰਟੀਆਂ ਇੱਕ ਮੰਚ ਤੇ ਇੱਕਠੀਆਂ ਹੋ ਗਈਆਂ ਹਨ ਜਿਨਾਂ ਏਕਤਾ ਦਾ ਸਬੂਤ ਦਿੰਦਿਆਂ ਹੁਣੇ ਹੁਣੇ ਹੋਈਆਂ ਜਿਮਨੀਆਂ ਚੋਣਾਂ ਵਿੱਚ ਭਾਜਪਾ ਨੂੰ ਕਈ ਸੀਟਾਂ ਤੇ ਬੁਰ ਤਰਾਂ ਹਰਾ ਕੇ ਵੱਡਾ ਝਟਕਾ ਦਿੱਤਾ ਹੈ। ਉਨਾਂ ਵਰਕਰਾਂ ਨੂੰ ਲੋਕਾਂ ਵਿੱਚ ਜਾ ਕੇ ਸੰਗਠਨ ਨੂੰ ਮਜਬੂਤ ਕਰਨ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਭਾਜਪਾ ਨੂੰ ਦੇਸ਼ ਦੇ ਨਕਸ਼ੇ ਵਿੱਚੋਂ ਮਿਟਾਉਣ ਲਈ ਬਸਪਾ ਬੂਥ ਪੱਧਰ ਤੱਕ ਮਜਬੂਤ ਸੰਗਠਨ ਬਣਾਏਗੀ। ਉਨਾਂ ਹਾਜਰ ਆਗੂਆਂ ਨੂੰ ਦੋ ਮਹੀਨੇ ਦੇ ਅੰਦਰ ਪਾਰਟੀ ਦਾ ਮਜਬੂਤ ਸੰਗਠਨ ਬਣਾ ਕੇ ਲਿਸਟਾਂ ਭੇਜਣ ਲਈ ਕਿਹਾ। ਇਸ ਮੌਕੇ ਜਨਰਲ ਸਕੱਤਰ ਪ੍ਰਗਣ ਬਿਲਗਾ, ਹੰਸਰਾਜ ਬੰਗਡ਼, ਰਾਜਿੰਦਰ ਕਾਕਾ, ਰਾਜਿੰਦਰ ਨਿੱਕਾ, ਠੇਕੇਦਾਰ ਸੁਰਜਨ ਸਿੰਘ, ਵਿੱਕੀ ਬਹਾਦਰਕੇ, ਵਿੱਕੀ ਕੁਮਾਰ, ਗੁਰਨਾਮ ਸਿੰਘ ਬਾਡ਼ੇਵਾਲ, ਅਨੁਜ ਕੁਮਾਰ, ਇੰਦਰੇਸ਼ ਕੁਮਾਰ, ਕਮਲ ਬੌਧ, ਜਸਵਿੰਦਰ ਜੱਸੀ, ਲੇਡੀਜ ਵਿੰਗ ਦੀ ਇੰਚਾਰਜ ਸੁਖਵਿੰਦਰ ਕੌਰ, ਹੁਸ਼ਨ ਲਾਲ ਜਨਾਗਲ, ਚੰਨਣ ਰਾਮ ਮਹੇ, ਖਵਾਜਾ ਪ੍ਰਸਾਦ, ਜਗਦੀਸ਼, ਗੁਰਮੇਲ ਸਿੰਘ, ਲੇਖਰਾਜ, ਰਾਜਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ, ਕੇਤਨ, ਰਵੀ ਚੌਟਾਲਾ ਅਤੇ ਹੋਰ ਹਾਜਰ ਸਨ।