![]()
ਪਹੁੰਚੇ ਮਹਾਂਪੁਰਸ਼ਾਂ ਨੇ ਇਨਸਾਨੀਅਤ ਨੂੰ ਸੱਭ ਤੋਂ ਉੱਤਮ ਧਰਮ ਆਖ ਇਕ ਦੂਜੇ ਦੀ ਮੱਦਦ ਕਰਨ ਦੀ ਦਿੱਤੀ ਸਿੱਖਿਆ

ਲੁਧਿਆਣਾ, 3 ਸਤੰਬਰ ( ਸਤ ਪਾਲ ਸੋਨੀ ) : ਭਾਮੀਆਂ ਖੁਰਦ ਸਥਿਤ ਬੰਦਗੀ ਦੇ ਘਰ ਲੱਖ ਦਾਤਾ ਪੀਰ ਦਰਬਾਰ ‘ਚ ਮੁੱਖ ਸੇਵਾਦਾਰ ਬਾਬਾ ਭੁਪਿੰਦਰ ਸਿੰਘ ਦੀ ਦੇਖ ਰੇਖ ਵਿੱਚ ਦੂਸਰਾ ਸਲਾਨਾ ਜੋਡ਼ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਪੰਜਾਬ ਭਰ ਤੋਂ ਸੰਗਤ ਨੇ ਪਹੁੰਚ ਕੇ ਲੱਖ ਦਾਤਾ ਪੀਰ ਦੇ ਦਰਬਾਰ ‘ਚ ਹਾਜਰੀ ਭਰਕੇ ਆਸ਼ੀਰਵਾਦ ਲਿਆ। ਵੱਡੀ ਗਿਣਤੀ ਵਿੱਚ ਜੁਡ਼ੀ ਸੰਗਤ ਨੇ ਬਾਬਾ ਭੁਪਿੰਦਰ ਸਿੰਘ ਦੇ ਗੁਰੂ ਮੰਗਤ ਰਾਮ ਸ਼ਰਮਾ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ। ਮੇਲੇ ਦੌਰਾਨ ਸਵੇਰ ਮੇਲੇ ਸਤਸੰਗ ਹੋਈ ਤੇ ਪਹੁੰਚੇ ਮਹਾਂਪੁਰਸ਼ਾਂ ਨੇ ਇਨਸਾਨੀਅਤ ਨੂੰ ਸੱਭ ਤੋਂ ਉੱਤਮ ਧਰਮ ਆਖਦਿਆਂ ਇੱਕ ਦੂਜੇ ਦੀ ਮੱਦਦ ਕਰਨ ਦੀ ਸਿੱਖਿਆ ਦਿੱਤੀ। ਉਨਾਂ ਕਿਹਾ ਕਿ ਜੋ ਵਿਆਕਤੀ ਗਰੀਬਾਂ ਤੇ ਜਰੂਰਤਮੰਦਾਂ ਦੀ ਵਕਤ ਪੈਣ ਤੇ ਮੱਦਦ ਨਹੀ ਕਰਦਾ ਜੇਕਰ ਉਹ ਦਿਨ ਰਾਤ ਰੱਬ ਦਾ ਨਾਮ ਜੱਪਦਾ ਹੈ ਤਾਂ ਉਹ ਸਿਵਾਏ ਪਾਖੰਡ ਤੋਂ ਹੋਰ ਕੁਝ ਨਹੀ। ਉਨਾਂ ਕਿਹਾ ਕਿ ਅੱਜ ਮਨੁੱਖ ਕੁਦਰਤ ਨਾਲ ਛੇਡ਼ਛਾਡ਼ ਕਰ ਰਿਹਾ ਹੈ ਇਸ ਲਈ ਰੱਬ ਦੇ ਪ੍ਰੇਮੀਆਂ ਨੂੰ ਕੁਦਰਤ ਨੂੰ ਬਚਾਉਣ ਲਈ ਵੀ ਅੱਗੇ ਆਉਣਾ ਹੋਵੇਗਾ। ਕੁਦਰਤ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ, ਅਪਣੇ ਚੁਗਿਰਦੇ ਦੀ ਸਾਂਭ ਸੰਭਾਲ ਕਰਨਾ, ਹਵਾ, ਪਾਣੀ ਅਤੇ ਧਰਤੀ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ, ਭਰਣ ਹੱਤਿਆ ਨੂੰ ਰੋਕਣਾ, ਜੀਵ ਜੰਤੂਆਂ ਤੇ ਜਾਨਵਰਾਂ ਦੀ ਹੱਤਿਆ ਨੂੰ ਰੋਕਣਾ, ਦਾਜ ਦਹੇਜ ਦੀ ਬੁਰਾਈ ਖਿਲਾਫ ਮੁਹਿੰਮ ਚਲਾਉਣਾ, ਵਧ ਰਹੇ ਬਿਰਧ ਆਸ਼ਰਮਾਂ ਦੀ ਰੋਕਥਾਮ ਲਈ ਲੋਕਾਂ ਨੂੰ ਮਾਂ ਬਾਪ ਦੀ ਅਹਿਮੀਅਤ ਦਾ ਪ੍ਰਚਾਰ ਪ੍ਰਸਾਰ ਕਰਨਾ ਅਤੇ ਅਜਿਹੇ ਸਮਾਜ ਭਲਾਈ ਕੰਮ ਕੀਤੇ ਜਾਣੇ ਚਾਹੀਦੇ ਹਨ। ਸਾਰੀ ਰਾਤ ਮਸ਼ਹੂਰ ਕਵਾਲਾਂ ਅਤੇ ਗਾਇਕਾਂ ਨੇ ਲੱਖ ਦਾਤਾ ਪੀਰ ਦੀ ਮਹਿਮਾ ਦਾ ਗੁਣਗਾਣ ਕਰਨ ਵਾਲੇ ਕਵਾਲੀਆਂ ਤੇ ਗੀਤ ਪੇਸ਼ ਕੀਤੇ। ਇਸ ਮੌਕੇ ਪਰਮਿੰਦਰ ਸਿੰਘ, ਗੁਰਦਿਆਲ ਸਿੰਘ, ਵਿੱਕੀ, ਗੁਰਮੁੱਖ ਮੱਲ, ਰਾਜੇਸ਼, ਸਮਸ਼ੇਰ ਸਿੰਘ, ਦਵਿੰਦਰ ਸਿੰਘ, ਸੁੰਦਰ, ਪਵਨ ਕੁਮਾਰ, ਟਿੰਕੂ, ਗੁਰਜੀਤ ਸਿੰਘ, ਗੁਰਿੰਦਰ ਕੌਰ ਮਹਿਦੂਦਾਂ, ਨਿਰਮਲ ਕੌਰ ਭੰਗ, ਹਰਸ਼ਦੀਪ ਸਿੰਘ, ਦਰਸ਼ਨਾ ਕੌਰ, ਜਸਵੀਰ ਕੌਰ ਮੱਲ, ਨੈਣਾ, ਕਿਰਨਦੀਪ ਕੌਰ, ਖੁਸ਼ੀ, ਕ੍ਰਿਸ਼ਨਾ, ਧਰਮਵੀਰ ਸਿੰਘ, ਦਾਰੀ, ਦਵਿੰਦਰ ਸਿੰਘ, ਬਲਵੀਰ ਕੌਰ, ਗੁਰਮੀਤ ਕੌਰ ਅਤੇ ਹੋਰ ਹਾਜਰ ਸਨ।