![]()

ਲੁਧਿਆਣਾ , 23 ਸਤੰਬਰ ( ਸਤ ਪਾਲ ਸੋਨੀ ) : ਤਖ਼ਤ ਸ਼੍ਰੀ ਆਨੰਦਪੁਰ ਸਾਹਿਬ ਦੇ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵੱਧਦੀਆਂ ਘਟਨਾਵਾਂ ਨੂੰ ਸਿੱਖ ਵਿਰੋਧੀ ਤਾਕਤਾਂ ਦੀ ਸਾਜਿਸ਼ ਦੱਸਦੇ ਹੋਏ ਸਿੱਖ ਕੌਮ ਨੂੰ ਅਜਿਹੀਆਂ ਤਾਕਤਾਂ ਵਲੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ । ਇਹ ਸੱਦਾ ਗਿਆਨੀ ਰਘੁਬੀਰ ਸਿੰਘ ਜੀ ਨੇ ਸਥਾਨਕ ਸਲੇਮ ਟਾਬਰੀ ਸਥਿਤ ਤਰਲੋਕ ਸਿੰਘ ਦੇ ਨਿਵਾਸ ਤੇ ਆਯੋਜਿਤ ਇੱਕ ਧਾਰਮਿਕ ਸਮਾਰੋਹ ਵਿੱਚ ਮੌਜੂਦ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਦਿੱਤਾ । ਗਿਆਨੀ ਜੀ ਨੇ ਸ਼ਬਦ ਗੁਰੂ ਦੀ ਬੇਅਦਬੀ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਕੌਮ ਬੇਅਦਬੀ ਮਾਮਲੇ ਵਿੱਚ ਇੱਕ ਦੂੱਜੇ ਤੇ ਇਲਜ਼ਾਮ ਲਗਾਉਣ ਦੀ ਬਜਾਏ ਇੱਕ ਜੁੱਟ ਹੋ ਕੇ ਬੇਅਦਬੀ ਕਰਨ ਵਾਲਿਆਂ ਨੂੰ ਮੁੰਹ ਤੋੜ ਜਵਾਬ ਦੇਵੋ । ਗਿਆਨੀ ਜੀ ਨੇ ਕਿਹਾ ਕਿ ਗੁਰਦੁਆਰਾ ਪ੍ਰੰਬਧਕ ਕਮੇਟੀਆਂ ਸੀਸੀਟੀਵੀ ਕੈਮਰਿਆਂ ਦੀ ਬਜਾਏ 24 ਘੰਟੇ ਗੁਰੂ ਸਾਹਿਬ ਦੀ ਸੇਵਾ ਵਿੱਚ ਇੱਕ – ਇੱਕ ਸੇਵਾਦਾਰ ਤੈਨਾਤ ਕਰਨ । ਇਸ ਦੌਰਾਨ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ , ਤਰਲੋਕ ਸਿੰਘ , ਬਲਦੇਵ ਸਿੰਘ ਭੱਲਾ , ਜਗਜੀਤ ਸਿੰਘ ਨੀਟਾ , ਕੁਲਦੀਪ ਸਿੰਘ , ਰਵਿੰਦਰ ਪਾਲ ਸਿੰਘ ਸਾਜਨ , ਵੀ ਕੇ ਗੁਪਤਾ , ਪ੍ਰਮਿੰਦਰ ਪਾਲ ਸਿੰਘ , ਜਪਪ੍ਰੀਤ ਸਿੰਘ ਜੱਪੀ , ਗੁਰਿੰਦਰ ਸਿੰਘ , ਸਤਨਾਮ ਸਿੰਘ ਅਤੇ ਜੋਗਿੰਦਰ ਸਿੰਘ ਨੇ ਗਿਆਨੀ ਰਘੁਬੀਰ ਸਿੰਘ ਨੂੰ ਸਿਰੋਪਾ ਅਤੇ ਕਿਰਪਾਣ ਭੇਂਟ ਕਰਕੇ ਸਨਮਾਨਿਤ ਕਰਦੇ ਹੋਏ ਸਿੱਖ ਕੌਮ ਦਾ ਮਾਰਗ ਦਰਸ਼ਨ ਕਰਨ ਤੇ ਧੰਨਵਾਦ ਕੀਤਾ ।